Fri, Apr 19, 2024
Whatsapp

Google's warning ! ਪਲੇਅ ਸਟੋਰ ਦੀਆਂ ਇਹ ਐਪਸ ਤੁਹਾਡੇ ਲਈ ਹਨ ਖ਼ਤਰਨਾਕ

Written by  Jagroop Kaur -- October 26th 2020 03:30 PM -- Updated: October 26th 2020 03:34 PM
Google's warning ! ਪਲੇਅ ਸਟੋਰ ਦੀਆਂ ਇਹ ਐਪਸ ਤੁਹਾਡੇ ਲਈ ਹਨ ਖ਼ਤਰਨਾਕ

Google's warning ! ਪਲੇਅ ਸਟੋਰ ਦੀਆਂ ਇਹ ਐਪਸ ਤੁਹਾਡੇ ਲਈ ਹਨ ਖ਼ਤਰਨਾਕ

ਅੱਜ ਕਲ ਘੁਟਾਲਾ ਕਰਨ ਦੇ ਲਈ ਲੋਕ ਕਈ ਤਰ੍ਹਾਂ ਦੇ ਤਕਨੀਕੀਆਂ ਦਾ ਇਸਤਮਾਲ ਕਰਦੇ ਹਨ ਅਜਿਹੇ 'ਚ ਹੁਣ ਸਾਈਬਰ ਕ੍ਰਾਈਮ ਵੀ ਵੱਧ ਰਿਹਾ ਹੈ। ਗੂਗਲ ਐਪ ਸਟੋਰ ਨੇ ਕਈ ਖਤਰਨਾਕ ਐਪਸ ਦੀ ਮੌਜੂਦਗੀ ਵੇਖੀ ਹੈ ਜਿਸਦੀ ਸਾਨੂੰ ਆਪਣੇ ਸਮਾਰਟਫੋਨਸ 'ਤੇ ਇਜਾਜ਼ਤ ਨਹੀਂ ਦੇਣੀ ਚਾਹੀਦੀ, ਕਿਉਂਕਿ ਉਹ ਤੁਹਾਡਾ ਡਾਟਾ, ਤੁਹਾਡੇ ਪੈਸੇ ਚੋਰੀ ਕਰ ਸਕਦੇ ਹਨ ਅਤੇ ਤੁਹਾਡੀ ਸੁਰੱਖਿਆ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਐਂਡਰਾਇਡ ਐਪਸ ਦੀ ਇੱਕ ਸੂਚੀ ਮਿਲੀ ਹੈ ਜਿਸ ਵਿੱਚ ਐਡਵੇਅਰ ਸ਼ਾਮਲ ਹੁੰਦੇ ਹਨ ਅਤੇ ਤੁਹਾਡੇ ਡੇਟਾ ਨੂੰ ਟਰੈਕ ਕਰ ਸਕਦੇ ਹਨ। ਐਡਵੇਅਰ ਦੀ ਜਾਣਕਾਰੀ ਲਈ ਪੜ੍ਹੋ ਪੂਰੀ ਖ਼ਬਰgoogle warning google warningਸਾਈਬਰ ਸਕਿਓਰਿਟੀ ਫਰਮ Avast ਨੇ ਗੂਗਲ ਪਲੇਅ ਸਟੋਰ ’ਤੇ ਮੌਜੂਦ 21 ਅਜਿਹੇ ਐਪਸ ਨੂੰ ਲੈ ਕੇ ਚਿਤਾਵਨੀ ਜਾਰੀ ਕਰ ਦਿੱਤੀ ਹੈ ਜੋ ਤੁਹਾਡੇ ਫੋਨ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ। ਅਵਾਸਤ ਨੇ ਦੱਸਿਆ ਹੈ ਕਿ ਇਨ੍ਹਾਂ 21 ਐਪਸ ’ਚੋਂ 19 ਤਾਂ ਗੇਮਿੰਗ ਐਪਸ ਹਨ ਜੋ ਕਿ ਅਜੇ ਵੀ ਗੂਗਲ ਪਲੇਅ ਸਟੋਰ ’ਤੇ ਮੌਜੂਦ ਹਨ। Avast ਦਾ ਕਹਿਣਾ ਹੈ ਕਿ ਇਹ ਐਪਸ Hidden apps ਫੈਮਲੀ ਟ੍ਰੋਜ਼ਨ ਦਾ ਹਿੱਸਾ ਹਨ, ਯਾਨੀ ਇਨ੍ਹਾਂ ਐਪਸ ਰਾਹੀਂ Adds ਨੂੰ ਡਿਸਪਲੇਅ ਕਰਵਾਉਣ ਦਾ ਕੰਮ ਕੀਤਾ ਜਾਂਦਾ ਹੈ ਜੋ ਕਿ ਕਿਸੇ ਵੀ ਤਰ੍ਹਾਂ ਦੀਆਂ ਹੋ ਸਕਦੀਆਂ ਹਨ।The 100 Best Android Apps of 2018ਇਹ ਐਡਸ ਯੂਜ਼ਰ ਲਈ ਖ਼ਤਰਾ ਵੀ ਪੈਦਾ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਸੈਂਸਰ ਟਾਵਰ ਨੇ ਵੀ ਦੱਸਿਆ ਹੈ ਕਿ ਇਨ੍ਹਾਂ 21 ਐਪਸ ’ਚੋਂ ਜ਼ਿਆਦਾਤਰ ਨੂੰ ਤਾਂ ਪਲੇਅ ਸਟੋਰ ਤੋਂ ਲੱਖਾਂ ਵਾਲ ਡਾਊਨਲੋਡ ਕੀਤਾ ਜਾ ਚੁੱਕਾ ਹੈ। ਫਿਲਹਾਲ ਗੂਗਲ ਨੇ ਇਨ੍ਹਾਂ 21 ਐਪਸ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਅਵਾਸਤ ਨੇ ਕੀਤੀ ਹੈ ਇਨ੍ਹਾਂ 21 ਖ਼ਤਰਨਾਕ ਐਪਸ ਦੀ ਪਛਾਣ - Shoot Them - Crush Car - Rolling Scroll - Helicopter Attack - NEW - Assassin Legend - 2020 NEW - Helicopter Shoot - Rugby Pass - Flying Skateboard - Iron it - Shooting Run - Plant Monster - Find Hidden - Find 5 Differences - 2020 NEW - Rotate Shape - Jump Jump - Find the Differences - Puzzle Game - Sway Man - Desert Against - Money Destroyer - Cream Trip - NEW - Props RescueThe highest-grossing Android apps in the world in 2018 - Business Insider ਇਸ ਤੋਂ ਪਹਿਲਾਂ ਤਿੰਨ ਐਪਸ ਨੂੰ ਕੀਤਾ ਗਿਆ ਸੀ ਰਿਮੁਵ : ਇਸ ਤੋਂ ਪਹਿਲਾਂ ਡਿਜੀਟਲ ਅਕਾਊਂਟੇਬਿਲਿਟੀ ਕਾਊਂਸਲ IDCA ਵਲੋਂ ਗੂਗਲ ਪਲੇਅ ਸਟੋਰ ’ਤੇ ਮੌਜੂਦ ਤਿੰਨ ਐਪਸ ਨੂੰ ਲੈ ਕੇ ਚਿੰਤਾ ਜਤਾਈ ਗਈ ਸੀ। IDCA ਨੇ ਪਾਇਆ ਸੀ ਕਿ ਇਹ ਤਿੰਨੇ ਐਪਸ ਯੂਜ਼ਰਸ ਦਾ ਡਾਟਾ ਚੋਰੀ ਕਰ ਰਹੇ ਹਨ ਅਤੇ ਗੂਗਲ ਪਲੇਅ ਸਟੋਰ ਦੇ ਨਿਯਮਾਂ ਦਾ ਵੀ ਉਲੰਘਣ ਕਰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਡਾਟਾ ਥਰਡ ਪਾਰਟੀਜ਼ ਨੂੰ ਲੀਕ ਕੀਤਾ ਜਾ ਰਿਹਾ ਸੀ। ਫਿਰ ਗੂਗਲ ਨੂੰ ਇਨ੍ਹਾਂ ਤਿੰਨਾਂ ਐਪਸ ਬਾਰੇ ਜਾਣਕਾਰੀ ਦਿੱਤੀ ਗਈ ਸੀ ਜਿਨ੍ਹਾਂ ਦੇ ਨਾਂ Princess Salon, Number Coloring ਅਤੇ Cats & Cosplay ਦੱਸੇ ਗਏ ਹਨ।25 Android Apps With 2.1 Million Downloads Removed From Google Play Due to Adware: Symantec | Technology Newsਇਨ੍ਹਾਂ ਐਪਸ ਬਾਰੇ ਗੂਗਲ ਨੂੰ ਪਤਾ ਲੱਗਾ ਤਾਂ ਗੂਗਲ ਨੇ ਕਿਹਾ ਕਿ ਅਸੀਂ ਪੁਸ਼ਟੀ ਕਰ ਰਹੇ ਹਾਂ ਕਿ ਰਿਪੋਰਟ ’ਚ ਸ਼ਾਮਲ ਕੀਤੇ ਗਏ ਇਨ੍ਹਾਂ ਐਪਸ ਨੂੰ ਹਟਾ ਦਿੱਤਾ ਗਿਆ ਹੈ। ਸਾਨੂੰ ਜਦੋਂ ਵੀ ਕਿਸੇ ਅਜਿਹੇ ਐਪ ਦਾ ਪਤਾ ਲੱਗੇਗਾ ਜੋ ਸਾਡੇ ਪਲੇਅ ਸਟੋਰ ਦੇ ਨਿਯਮਾਂ ਦਾ ਉਲੰਘਣ ਕਰਦੇ ਹਨ, ਅਸੀਂ ਕਾਰਵਾਈ ਕਰਾਂਗੇ।


Top News view more...

Latest News view more...