Advertisment

ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਦੀ ਵਸਾਖਾ ਬੀਚ ਵਿਖੇ ਪਾਣੀ 'ਚ ਡੁੱਬਣ ਕਾਰਨ ਹੋਈ ਮੌਤ  

author-image
Shanker Badra
Updated On
New Update
ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਦੀ ਵਸਾਖਾ ਬੀਚ ਵਿਖੇ ਪਾਣੀ 'ਚ ਡੁੱਬਣ ਕਾਰਨ ਹੋਈ ਮੌਤ  
Advertisment
publive-image ਨਿਊਯਾਰਕ : ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਵੇਰਕਾ ਅਧੀਨ ਆਉਂਦੇ ਪਿੰਡ ਨੰਗਲੀ (ਫ਼ਤਹਿਗੜ੍ਹ ਚੂੜੀਆਂ ਰੋਡ) ਦੇ 22 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਵਸਾਖਾ ਬੀਚ ਵਿਖੇ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ ਹੈ। ਉਸ ਨੇ ਤੈਰਨ ਵੇਲੇ ਸੇਫ਼ਟੀ ਜੈਕੇਟ ਵੀ ਨਹੀਂ ਸੀ ਪਾਈ ਹੋਈ। ਗੁਰਪ੍ਰੀਤ ਸਿੰਘ ਗਿੱਲ ਨੂੰ ਲੰਘੇ ਐਤਵਾਰ ਵਾਲੇ ਦਿਨ ਸਵੇਰੇ ਮ੍ਰਿਤਕ ਐਲਾਨ ਦਿੱਤਾ ਗਿਆ।
Advertisment
22-year-old Punjabi man has died after drowning at Vaisakha Beach in Canada ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਦੀਵਸਾਖਾ ਬੀਚ ਵਿਖੇਪਾਣੀ 'ਚ ਡੁੱਬਣ ਕਾਰਨ ਹੋਈ ਮੌਤ ਪੜ੍ਹੋ ਹੋਰ ਖ਼ਬਰਾਂ : ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਅੱਜ ਹੋਵੇਗੀ ਮੀਟਿੰਗ , ਕੋਰੋਨਾ ਪਾਬੰਦੀਆਂ ਨੂੰ ਲੈ ਕੇ ਆ ਸਕਦਾ ਹੈ ਵੱਡਾ ਫੈਸਲਾ ਦਰਅਸਲ 'ਚ ਗੁਰਪ੍ਰੀਤ ਸਿੰਘ ਗਿੱਲਅੰਤਰਰਾਸ਼ਟਰੀ ਵਿਦਿਆਰਥੀ ਸੀ ਅਤੇ ਕੈਨੇਡਾ ਵਿਖੇ ਪੜ੍ਹਣ ਆਇਆ ਸੀ ਅਤੇ ਉਸ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਨੰਗਲੀ (ਫਤਹਿਗੜ ਚੂੜੀਆਂ ਰੋਡ) ਨਾਲ ਹੈ।  ਗੁਰਪ੍ਰੀਤ ਸਿੰਘ ਗਿੱਲ ਨੂੰ ਮਾਪਿਆਂ ਨੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੈਨੇਡਾ ਭੇਜਿਆ ਸੀ। 22-year-old Punjabi man has died after drowning at Vaisakha Beach in Canada ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਦੀਵਸਾਖਾ ਬੀਚ ਵਿਖੇਪਾਣੀ 'ਚ ਡੁੱਬਣ ਕਾਰਨ ਹੋਈ ਮੌਤ ਉਕਤ ਨੌਜਵਾਨ ਦੇ ਪਿਤਾ ਸਤਵਿੰਦਰ ਸਿੰਘ ਗਿੱਲ ਅਤੇ ਮਾਤਾ ਦਲਜੀਤ ਕੌਰ ਦੱਸਿਆ ਕਿ 20 ਨਵੰਬਰ 2017 ਨੂੰ ਉਹਨਾਂ ਆਪਣੇ ਬੱਚੇ ਗੁਰਪ੍ਰੀਤ ਸਿੰਘ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ ਕੈਨੇਡਾ ਪੜਾਈ ਲਈ ਭੇਜਿਆ ਸੀ ਤੇ ਹੁਣ ਮੌਜੂਦਾ ਸਮੇਂ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ 'ਤੇ ਕੰਮ ਕਰਦਾ ਸੀ ਅਤੇ ਬਰੈਂਪਟਨ ਵਿਚ ਰਹਿ ਰਿਹਾ ਸੀ। 22-year-old Punjabi man has died after drowning at Vaisakha Beach in Canada ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਦੀਵਸਾਖਾ ਬੀਚ ਵਿਖੇਪਾਣੀ 'ਚ ਡੁੱਬਣ ਕਾਰਨ ਹੋਈ ਮੌਤ ਉਨ੍ਹਾਂ ਦੱਸਿਆ ਕਿ ਉਹ ਬੀਤੇ ਦਿਨ ਕੰਮ ਤੋਂ ਛੁੱਟੀ ਹੋਣ ਕਰ ਕੇ ਆਪਣੇ ਪੰਜ ਸਾਥੀਆਂ ਨਾਲ ਵਸਾਖਾ ਬੀਚ 'ਤੇ ਨਹਾਉਣ ਗਿਆ ਸੀ ,ਨਹਾਉਂਦੇ ਸਮੇਂ ਪਾਣੀ ਵਿਚ ਡੁੱਬ ਗਿਆ। ਗੁਰਪ੍ਰੀਤ ਸਿੰਘ ਗਿੱਲ ਨੂੰ ਪਾਣੀ ਵਿਚੋਂ ਬਾਹਰ ਕੱਢਣ ਤੋਂ ਬਾਅਦ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਬਾਅਦ ਵਿਚ ਮ੍ਰਿਤਕ ਕਰਾਰ ਦੇ ਦਿੱਤਾ ਗਿਆ। -PTCNews publive-image-
canada-news punjabi-man-died punjabi-student-died canada-beach
Advertisment

Stay updated with the latest news headlines.

Follow us:
Advertisment