ਥਾਣੇ ‘ਚ ਇਨਸਾਫ ਲੈਣ ਆਈ ਪੀੜਤ ਮਹਿਲਾ ਨੂੰ ਬਣਾਇਆ ਹਵਸ ਦਾ ਸ਼ਿਕਾਰ

ਲੁਧਿਆਣਾ: ਪੁਲਿਸ ਥਾਣਿਆਂ ’ਚ ਲੋਕਾਂ ਨਾਲ ਅੱਤਿਆਚਾਰ ਦੀਆਂ ਘਟਨਾਵਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਹੁਣ ਜ਼ਿਲ੍ਹਾ ਪੁਲਿਸ ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਆਉਂਦੀ ਚੌਕੀ ਮੂੰਡੀਆਂ ਕਲਾਂ ’ਚ ਅਜਿਹਾ ਮਾਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਫ ਦੇਣ ਵਾਲੀ ਖ਼ਾਖੀ ਨੂੰ ਹੀ ਸ਼ਰਮਸਾਰ ਕਰ ਦਿੱਤਾ ਹੈ। ਦਰਅਸਲ ਚੌਂਕੀ ‘ਚ ਮਹਿਲਾ ਕੁੱਟ-ਮਾਰ ਦੀ ਸ਼ਿਕਾਇਤ ਲੈਕੇ ਆਈ ਸੀ , ਜਿਸ ਦਾ ਫਾਇਦਾ ਚੁੱਕਦੇ ਹੋਏ ਠਾਣੇ ਦੇ ਹੀ ਹੌਲਦਾਰ ਵਲੋਂ ਕਥਿਤ ਤੌਰ ‘ਤੇ ਮਹਿਲਾ ਨਾਲ ਬਲਾਤਕਾਰ ਜਿਹੀ ਘਿਨਾਉਣੀ ਕਰਤੂਤ ਨੂੰ ਅੰਜਾਮ ਦੇ ਦਿੱਤਾ ਗਿਆ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ‘ਚ ਮੌਸਮ ਦਾ ਵਿਗੜਿਆ ਮਿਜਾਜ਼, ਤੇਜ਼ ਮੀਂਹ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ

ਜਿਸ ਕਾਰਨ ਪੰਜਾਬ ਦੀ ਪੁਲਿਸ ਦਾ ਅਕਸ ਮੁੜ ਦਾਗਦਾਰ ਹੋਇਆ ਹੈ । ਇਹ ਮਾਮਲਾ ਮੀਡੀਆ ’ਚ ਆਉਣ ਤੋਂ ਬਾਅਦ ਜ਼ਿਲਾ ਪੁਲਸ ਸਵਾਲਾਂ ’ਚ ਘਿਰ ਗਈ ਹੈ | ਮਾਮਲੇ ‘ਚ ਪੀੜਤ ਮਹਿਲਾ ਨੇ ਦੱਸਿਆ ਕੇ ਉਸਦੀ ਨਰੇਸ਼ ਅਤੇ ਪੰਮੀ ਨਾਮ ਦੀ ਮਹਿਲਾ ਨਾਲ ਪੁਰਾਣੀ ਰੰਜਿਸ਼ ਚਲ ਰਹੀ ਹੈ ਜਿਸਦੇ ਚਲਦਿਆਂ ਓਹਨਾ ਨੇ ਕੁਛ ਦਿਨ ਪਹਿਲਾ ਉਸ ਨਾਲ ਜ਼ਬਰਦਸਤ ਮਾਰਕੁੱਟ ਕੀਤੀ ਤੇ ਉਸਦੇ ਕੱਪੜੇ ਫਾੜ ਦਿੱਤੇ ਅਤੇ ਇਸੇ ਹਾਲਾਤ ਵਿਚ ਉਸਨੂੰ ਚੋਂਕੀ ਲੈ ਗਏ।

Ludhiana Gang-rape case accused sent to 7-day police remand - PTC NEWS

ਹੋਰ ਪੜ੍ਹੋ : ਖ਼ੁਸ਼ਖ਼ਬਰੀ, ਭਾਰਤ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਮਨਜ਼ੂਰੀ

ਚੋਂਕੀ ਚ ਓਹਨਾ ਪੁਲਿਸ ਨਾਲ ਮਿਲ ਕੇ ਮਹਿਲਾ ਦੇ ਸਾਥੀ ਨੂੰ ਅੰਦਰ ਬੰਦ ਕਰ ਦਿੱਤਾ ਤੇ ਓਥੇ ਮੌਜੂਦ ਹਵਲਦਾਰ ਰਾਕੇਸ਼ ਕੁਮਾਰ ਨੇ ਉਸ ਨਾਲ ਜ਼ਬਰਦਸਤੀ ਕੀਤੀ। ਇਹ ਹੀ ਨਹੀਂ ਉਕਤ ਆਰੋਪੀਆਂ ਨੇ ਆਪਣੇ ਬਚਾਅ ਲਈ ਮਹਿਲਾ ਨੂੰ ਡਰਾ ਧਮਕਾ ਕੇ ਉਸਤੋਂ ਖਾਲੀ ਕਾਗਜ਼ਾਂ ਤੇ ਦਸਤਖ਼ਤ ਵੀ ਕਰਵਾ ਲਏ। ਕਾਫੀ ਭੱਜ ਦੌੜ ਕਾਰਨ ਤੋਂ ਬਾਅਦ ਮਾਮਲਾ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਉਣ ਤੋਂ ਬਾਅਦ ਪੀੜਿਤ ਮਹਿਲਾ ਦੇ ਬਿਆਨ ਦਰਜ ਕਰ ਆਰੋਪੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।