ਰਾਜਿੰਦਰਾ ਹਸਪਤਾਲ ਤੋਂ ਮਾੜੀ ਖ਼ਬਰ, ਕਰੋਨਾ ਨਾਲ ਹੋਈਆਂ ਮੌਤਾਂ ਨੇ ਵਧਾਈ ਚਿੰਤਾ

By Jagroop Kaur - May 27, 2021 6:05 pm

ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਕਰੋਨਾ ਨਾਲ ਚੌਵੀ ਘੰਟਿਆਂ ਦੌਰਾਨ 25 ਹੋਰ ਮੌਤਾਂ ਹੋ ਗਈਆਂ। ਹਸਪਤਾਲ ਦੇ ਕੋਵਿਡ ਵਾਰਡ ਵਿੱਚ 23 ਮਰੀਜ਼ ਦਾਖਿਲ ਹੋਏ ਜਿਨ੍ਹਾਂ ਵਿੱਚ 8 ਮਰੀਜ਼ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਿਤ ਹਨ | ਇਸੇ ਦੌਰਾਨ ਕਰੋਨਾ ਸਬੰਧੀ ਨੋਡਲ ਅਫਸਰ ਡਾ. ਸੁਮੀਤ ਸਿੰਘ ਦਾ ਕਹਿਣਾ ਸੀ ਕਿ ਅੱਜ ਪਟਿਆਲਾ ਜ਼ਿਲ੍ਹੇ ਵਿਚ ਕੋਵਿਡ-19 ਦੇ ਹੋਰ ਵੀ ਮਾਮਲੇ ਹਨ ।ਜਿਸ ਨਾਲ਼ ਜ਼ਿਲ੍ਹੇ ਅੰਦਰ ਪਾਜੇਟਿਵ ਕੇਸਾਂ ਦੀ ਗਿਣਤਤੀ ਹੁਣ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਜ਼ਿਲ੍ਹੇ ਭਰ ਵਿਚੋਂ ਕਕਾਫ਼ੀ ਗਿਣਤੀ ’ਚ ਲੋਕਾਂ ਦੇ ਕਰੋਨਾ ਟੈਸਟ ਲਈ ਸੈਂਪਲ ਲਏ ਗਏ ਹਨ ।

Read More : ਬਲੈਕ ਫੰਗਸ ਦਾ ਕਹਿਰ ਜਾਰੀ,ਇੱਕ ਦੀ ਮੌਤ,ਬਾਕੀ ਸ਼ੱਕੀ ਮਰੀਜ਼ਾਂ ਦੀ ਜਾਂਚ ਜਾਰੀ

ਇਸ ਦੇ ਨਾਲ ਹੀ ਗੱਲਕੀਤੀ ਜਾਵੇ ਹੋਰਨਾਂ ਜ਼ਿਲ੍ਹਿਆਂ ਦੀ ਤਾਂ ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ। ਇਸ ਵਾਇਰਸ ਨਾਲ ਅੱਜ ਜਿੱਥੇ 6 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 148 ਨਵੇਂ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਵੀ ਹੋਈ ਹੈ। 196 ਕੋਰੋਨਾ ਪੀੜਤ ਸਿਹਤਯਾਬ ਵੀ ਹੋਏ ਹਨ। ਇਸ ਵਕਤ ਜ਼ਿਲ੍ਹੇ ’ਚ 2093 ਸਰਗਰਮ ਕੇਸ ਹਨ ਅਤੇ 183 ਜਣਿਆਂ ਦੀ ਮੌਤ ਹੋ ਚੁੱਕੀ ਹੈ।

Read More : ਕਿਸਾਨਾਂ ਵੱਲੋਂ ਲਾਲ ਕਿਲ੍ਹੇ ਨੁੰ ਰੋਸ ਮੁਜ਼ਾਹਰੇ ਵਾਲੀ ਥਾਂ ਬਣਾਉਣ ਦੇ ਦੋਸ਼ ਲਗਾਉਣਾ ਕੇਂਦਰ...

ਇਸ ਦੇ ਨਾਲ ਹੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 7 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ 1, ਗਿੱਦੜਬਾਹਾ 1, ਬਾਦਲ 1, ਤਰਮਾਲਾ 1, ਸੋਥਾ 1, ਮਧੀਰ 1 ਅਤੇ ਫੂਲੇਵਾਲਾ ਦਾ 1 ਮਰੀਜ ਸ਼ਾਮਿਲ ਹੈ, ਜਦਕਿ ਜ਼ਿਲ੍ਹੇ ’ਚ ਹੁਣ ਤੱਕ ਕੁੱਲ 426 ਮੌਤਾਂ ਹੋ ਗਈਆਂ ਹਨ। ਅੱਜ 313 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ

adv-img
adv-img