ਇੱਕ ਮਹਿਲਾ ਨੇ ਇਕੋਂ ਸਮੇਂ 9 ਬੱਚਿਆਂ ਨੂੰ ਦਿੱਤਾ ਜਨਮ , ਡਾਕਟਰ ਵੀ ਹੋਏ ਹੈਰਾਨ 

By Shanker Badra - May 05, 2021 5:05 pm

ਮਾਲੀ : ਅਫਰੀਕੀ ਦੇਸ਼ ਮਾਲੀ ਦੀ ਇੱਕ ਮਹਿਲਾ ਨੇ ਮੋਰੱਕੋ ਵਿਚ 9 ਬੱਚਿਆਂ ਨੂੰ ਜਨਮ ਦਿੱਤਾ ਹੈ। ਮਾਲੀ ਸਰਕਾਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਮਾਂ ਤੇ ਬੱਚੇ ਸਿਹਤਮੰਦ ਹਨ। ਇਸ ਤੋਂ ਪਹਿਲਾਂ ਮਾਲੀ ਦੀ ਸਰਕਾਰ ਨੇ 25 ਸਾਲ ਦੀ ਹਮੀਲਾ ਸਿੱਸੇ ਨੂੰ ਬਿਹਤਰ ਦੇਖ ਰੇਖ ਲ਼ਈ 30 ਮਾਰਚ ਨੂੰ ਮੋਰੱਕੋ ਭੇਜਿਆ ਸੀ।

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ

25-year-old woman gives birth to 9 Babies in Morocco , Government Says ਇੱਕ ਮਹਿਲਾ ਨੇ ਇਕੋਂ ਸਮੇਂ 9 ਬੱਚਿਆਂ ਨੂੰ ਦਿੱਤਾ ਜਨਮ , ਡਾਕਟਰ ਵੀ ਹੋਏ ਹੈਰਾਨ

ਮੰਨਿਆ ਜਾ ਰਿਹਾ ਸੀ ਕਿ ਮਹਿਲਾ ਦੇ ਪੇਟ ਵਿਚ 7 ਬੱਚੇ ਹਨ ਪਰ ਉਸ ਨੇ 9 ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਵਿਚਾਲੇ ਮੋਰੱਕੋ ਦੇ ਸਿਹਤ ਮੰਤਰਾਲਾ ਦੇ ਬੁਲਾਰੇ ਰਾਚਿਡ ਕੋਓਧਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਕਿਸੇ ਹਸਪਤਾਲ ਵਿਚ ਇੰਨੇ ਬੱਚਿਆਂ ਨੂੰ ਜਨਮ ਦੇਣ ਦੀ ਘਟਨਾ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ।

25-year-old woman gives birth to 9 Babies in Morocco , Government Says ਇੱਕ ਮਹਿਲਾ ਨੇ ਇਕੋਂ ਸਮੇਂ 9 ਬੱਚਿਆਂ ਨੂੰ ਦਿੱਤਾ ਜਨਮ , ਡਾਕਟਰ ਵੀ ਹੋਏ ਹੈਰਾਨ

ਓਧਰ ਮਾਲੀ ਦੇ ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਹਲੀਮਾ ਨੇ 5 ਬੱਚੀਆਂ ਤੇ 4 ਬੱਚੀਆਂ ਨੂੰ ਸਿਜ਼ੇਰੀਅਨ ਵਿਧੀ ਨਾਲ ਜਨਮ ਦਿੱਤਾ ਹੈ। ਦੇਸ਼ ਦੀ ਸਿਹਤ ਮੰਤਰੀ ਫਾਂਤਾ ਸਿਬੀ ਨੇ ਕਿਹਾ ਕਿ ਮਾਂ ਤੇ ਬੱਚੇ ਸਾਰੇ ਅਜੇ ਤੱਕ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ। ਫਾਂਤਾ ਨੇ ਦੱਸਿਆ ਕਿ ਹਲੀਮਾ ਤੇ ਉਨ੍ਹਾਂ ਦੇ ਬੱਚਿਆਂ ਨੂੰ ਅਗਲੇ ਕੁਝ ਹਫਤੇ ਬਾਅਦ ਵਾਪਸ ਲਿਆਂਦਾ ਜਾਵੇਗਾ।

25-year-old woman gives birth to 9 Babies in Morocco , Government Says ਇੱਕ ਮਹਿਲਾ ਨੇ ਇਕੋਂ ਸਮੇਂ 9 ਬੱਚਿਆਂ ਨੂੰ ਦਿੱਤਾ ਜਨਮ , ਡਾਕਟਰ ਵੀ ਹੋਏ ਹੈਰਾਨ

ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ

ਇਸ ਵਿਚਾਲੇ ਸਥਾਨਕ ਮੀਡੀਆ ਦੇ ਮੁਤਾਬਕ ਡਾਕਟਰਾਂ ਨੇ ਹਲੀਮਾ ਦੀ ਸਿਹਤ ਤੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਚਿੰਤਾ ਜਤਾਈ ਹੈ। ਮਾਲੀ ਦੇ ਸਿਹਤ ਮੰਤਰਾਲਾ ਨੇ ਦੱਸਿਆ ਕਿ ਦੋਵਾਂ ਹੀ ਦੇਸ਼ਾਂ ਵਿਚ ਸ਼ੁਰੂ ਵਿਚ ਹੋਈ ਅਲਟ੍ਰਾਸਾਊਂਡ ਵਿਚ ਪਤਾ ਲੱਗਿਆ ਸੀ ਕਿ ਹਲੀਮਾ ਦੇ ਪੇਟ ਵਿਚ 7 ਬੱਚੇ ਹਨ। ਹਾਲਾਂਕਿ ਉਨ੍ਹਾਂ ਨੇ ਕੁੱਲ 9 ਬੱਚਿਆਂ ਨੂੰ ਜਨਮ ਦਿੱਤਾ ਹੈ। ਸਿਬੀ ਨੇ ਮਾਲੀ ਤੇ ਮੋਰੱਕੋ ਦੀ ਸਿਹਤ ਟੀਮ ਨੂੰ ਇਸ ਸਫਲ ਮੁਹਿੰਮਦੇ ਲਈ ਵਧਾਈ ਦਿੱਤੀ ਹੈ।
-PTCNews

adv-img
adv-img