2 ਸਾਲਾ ਬੱਚੀ ਨਾਲ ਦਿੱਲੀ ਗਈ ਮਹਿਲਾ ਨੂੰ ਲੁਟੇਰਿਆਂ ਨੇ ਬਣਾਇਆ ਆਪਣਾ ਸ਼ਿਕਾਰ, ਦਿੱਤੀ ਦਰਦਨਾਕ ਮੌਤ

ਸੂਬੇ ‘ਚ ਲੁੱਟ ਖੋਹ ਦੀਆਂ ਵਾਰਦਾਤਾਂ ਵੱਧ ਗਈਆਂ ਹਨ ਜਿਸ ਵਿਚ ਲੋਕ ਕਿਸੇ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ, ਤਾਜ਼ਾ ਘਟਨਾ ਵਾਪਰੀ ਰਾਜਧਾਨੀ ਦਿੱਲੀ ਵਿਚ ਜਿਥੇ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਦਰਸਲ ਦਿੱਲੀ ਦੇ ਆਦਰਸ਼ ਨਗਰ ਥਾਣਾ ਖੇਤਰ ਵਿੱਚ ਇਕ ਮਹਿਲਾ ਦੀ ਚੇਨ ਖੋਹਣ ਦੌਰਾਨ ਹੱਤਿਆ ਕਰ ਦਿੱਤੀ ਗਈ।ਮ੍ਰਿਤਕ ਦੀ ਪਹਿਚਾਣ ਸਿਮਰਨ ਕੌਰ ਵੱਜੋਂ ਹੋਈ ਹੈ।

Caught on cam: Woman stabbed by chain snatcher in Delhi, dies | WATCH | Caught News – India TV

ਪੜ੍ਹੋ ਹੋਰ ਖ਼ਬਰਾਂ : ਕਾਂਗਰਸ ਦੀ ਧੱਕੇਸ਼ਾਹੀ ਨੂੰ ਮੂੰਹ ਤੋੜਵਾਂ ਜਵਾਬ ਦੇਵੇਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦਾ ਘਿਰਾਓ

ਜਾਣਕਾਰੀ ਮੁਤਾਬਕ ਉਕਤ ਮਹਿਲਾ ਆਪਣੇ ਬੱਚੇ ਨੂੰ ਕੁੱਛੜ ਚੁੱਕੀ ਜਾ ਰਹੀ ਸੀ ਤਾਂ ਮੌਕੇ ‘ਤੇ ਓਕ ਨਕਾਬਪੋਸ਼ ਆਇਆ ਤੇ ਉਤੇ ਹਮਲਾ ਕਰ ਦਿੱਤਾ। ਮਹਿਲਾ ਨੇ ਇਸ ਦਾ ਵਿਰੋਧ ਕੀਤਾ ਅਤੇ ਮਹਿਲਾ ਵੱਲੋਂ ਬਚਾਅ ਦੀ ਕੋਸ਼ਿਸ਼ ਵਿਚ ਇਸ ਬਦਮਾਸ਼ ਨੇ ਉਸ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਮ੍ਰਿਤਕ ਮਹਿਲਾ ਪੰਜਾਬ ਦੇ ਪਟਿਆਲਾ ਜਿਲ੍ਹੇ ਦੀ ਰਹਿਣ ਵਾਲੀ ਸੀ।

ਪੜ੍ਹੋ ਹੋਰ ਖ਼ਬਰਾਂ : ਮਜ਼ਦੂਰ ਆਗੂ ਨੌਦੀਪ ਕੌਰ ਨੂੰ ਮਿਲੀ ਵੱਡੀ ਰਾਹਤ,ਹਾਈਕੋਰਟ ਨੇ ਦਿੱਤੀ ਜ਼ਮਾਨਤ

ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਔਰਤ ਦਾ ਨਾਮ ਸਿਮਰਨ ਕੌਰ, ਜਿਸ ਦੀ ਉਮਰ ਕਰੀਬ 25 ਸਾਲ ਸੀ। ਉਹ ਪੰਜਾਬ ਦੇ ਪਟਿਆਲਾ ਦੀ ਰਹਿਣ ਜਾ ਰਹੀ ਸੀ। ਉਸ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ। ਸਿਮਰਨ ਕੌਰ ਦੇ ਮਾਤਾ-ਪਿਤਾ ਦਿੱਲੀ ਦੇ ਆਦਰਸ਼ ਨਗਰ ਖੇਤਰ ਵਿੱਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਉਹ ਆਪਣੀ ਦੋ ਸਾਲਾਂ ਦੀ ਮਾਸੂਮ ਧੀ ਨਾਲ ਇਥੇ ਆਈ ਸੀ। ਸ਼ਨੀਵਾਰ ਰਾਤ ਨੂੰ ਸਿਮਰਨ ਘਰ ਦੇ ਨਜ਼ਦੀਕ ਆਪਣੀ ਮਾਂ ਅਤੇ 2 ਸਾਲ ਦੀ ਬੇਟੀ ਨੂੰ ਗੋਦ ਲੈ ਸਥਾਨਕ ਬਾਜ਼ਾਰ ਵਿਚ ਸਾਮਾਨ ਖਰੀਦਣ ਗਈ ਸੀ।