ਮੁੰਬਈ ਹਮਲੇ ਦਾ ਸੁਰਾਗ ਦੇਣ ਵਾਲੇ ਨੂੰ ਅਮਰੀਕਾ ਸਰਕਾਰ ਵੱਲੋਂ ਦਿੱਤਾ ਜਾਵੇਗਾ 50 ਲੱਖ ਡਾਲਰ ਦਾ ਇਨਾਮ
ਮੁੰਬਈ ਹਮਲੇ ਦਾ ਸੁਰਾਗ ਦੇਣ ਵਾਲੇ ਨੂੰ ਅਮਰੀਕਾ ਸਰਕਾਰ ਵੱਲੋਂ ਦਿੱਤਾ ਜਾਵੇਗਾ 50 ਲੱਖ ਡਾਲਰ ਦਾ ਇਨਾਮ,ਮੁੰਬਈ: ਅਮਰੀਕਾ ਨੇ ਸਾਲ 2008 ਦੇ ਮੁੰਬਈ ਹਮਲੇ ਚ ਸ਼ਾਮਲ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਜਾਂ ਉਸ ਦਾ ਦੋਸ਼ ਸਿੱਧ ਕਰਨ ਲਈ ਸੂਚਨਾ ਦੇਣ ਵਾਲਿਆਂ ਨੂੰ 50 ਲੱਖ ਡਾਲਰ (ਲਗਭਗ 35 ਕਰੋੜ ਰੁਪਏ) ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਮੁੰਬਈ ਹਮਲੇ ਦੀ 10ਵੀਂ ਬਰਸੀ ਮੌਕੇ ਇਸ ਵੱਡੇ ਪੁਰਸਕਾਰ ਦਾ ਐਲਾਨ ਕੀਤਾ ਹੈ। ਇਸ ਹਮਲੇ ਚ ਲਸ਼ਕਰ ਏ ਤੋਇਬਾ ਦੇ 10 ਪਾਕਿਸਤਾਨੀ ਅੱਤਵਾਦੀਆਂ ਨੇ ਭਾਰਤ ਦੀ ਵਿੱਤੀ ਰਾਜਧਾਨੀ ਤੇ ਹਮਲਾ ਕੀਤਾ ਸੀ ਜਿਸ ਵਿਚ 5 ਅਮਰੀਕੀਆਂ ਸਮੇਤ 166 ਲੋਕ ਮਾਰੇ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਲੋਂ ਇਹ ਕਾਰਵਾਈ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਸਿੰਗਾਪੁਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਕਰਨ ਮਗਰੋਂ ਤੁਰੰਤ ਚੁੱਕਿਆ ਗਿਆ ਕਦਮ ਹੈ। ਅਜਿਹਾ ਸਮਝਿਆ ਜਾਂਦਾ ਹੈ ਕਿ ਇਸ ਮੁੱਦੇ ਨੂੰ ਇਸ ਲਈ ਚੁੱਕਿਆ ਗਿਆ ਸੀ ਕਿ ਮੁੰਬਈ ਹਮਲੇ ਦੇ 10 ਸਾਲ ਲੰਘ ਜਾਣ ਬਾਵਜੂਦ ਹਮਲੇ ਚ ਸ਼ਾਮਲ ਦੋਸ਼ੀਆਂ ਨੂੰ ਇਨਸਾਫ ਦੇ ਦਾਇਰੇ ਚ ਨਹੀਂ ਲਿਆਇਆ ਗਿਆ ਹੈ। —PTC News