Advertisment

26/11 ਹਮਲੇ ਦੇ ਪੂਰੇ ਹੋਏ 11 ਸਾਲ, ਅੱਜ ਦੇ ਦਿਨ ਹੀ ਦਹਿਲ ਗਈ ਸੀ ਮੁੰਬਈ

author-image
Jashan A
Updated On
New Update
26/11 ਹਮਲੇ ਦੇ ਪੂਰੇ ਹੋਏ 11 ਸਾਲ, ਅੱਜ ਦੇ ਦਿਨ ਹੀ ਦਹਿਲ ਗਈ ਸੀ ਮੁੰਬਈ
Advertisment
26/11 ਹਮਲੇ ਦੇ ਪੂਰੇ ਹੋਏ 11 ਸਾਲ, ਅੱਜ ਦੇ ਦਿਨ ਹੀ ਦਹਿਲ ਗਈ ਸੀ ਮੁੰਬਈ,ਮੁੰਬਈ: ਮੁੰਬਈ ਵਿਖੇ 26 ਨਵੰਬਰ ਨੂੰ ਹੋਏ ਅੱਤਵਾਦੀ ਹਮਲੇ ਦੇ ਅੱਜ 11 ਸਾਲ ਪੂਰੇ ਹੋ ਗਏ ਹਨ। ਪੂਰਾ ਦੇਸ਼ ਇਸ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ।ਅੱਜ ਦੇ ਦਿਨ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਮੁੰਬਈ 'ਤੇ ਹਮਲਾ ਕੀਤਾ ਸੀ। ਇਸ ਹਮਲੇ 'ਚ ਤਕਰੀਬਨ 160 ਲੋਕਾਂ ਨੂੰ ਆਪਣੀਆਂ ਜਾਨਾ ਗਵਾਉਣੀਆਂ ਪਈਆਂ ਸਨ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। 26/11 Mumbai Terror Attack Anniversaryਇਸ ਵਿਚ 28 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। 26 ਨਵੰਬਰ 2008 ਨੂੰ, 10 ਅੱਤਵਾਦੀ ਕਿਸ਼ਤੀ ਰਾਹੀਂ ਮੁੰਬਈ ਪਹੁੰਚੇ। ਜਿਸ 'ਚ ਕਸਾਬ ਨਾਮ ਦਾ ਇੱਕ ਖਤਰਨਾਕ ਅੱਤਵਾਦੀ ਵੀ ਸ਼ਾਮਲ ਸੀ। ਮੁੰਬਈ ਪਹੁੰਚਦਿਆਂ ਹੀ ਅੱਤਵਾਦੀਆਂ ਛਤਰਪਤੀ ਤੇ ਸ਼ਿਵਾਜੀ ਟਰਮੀਨਲ' ਤੇ ਫਾਇਰਿੰਗ ਕੀਤੀ ਅਤੇ ਅੱਗੇ ਵਧੇ। 26/11 ਦੇ ਹਮਲੇ ‘ਚ ਪੁਲਿਸ ਤੇ ਐਨਐਸਜੀ ਦੇ 11 ਜਵਾਨ ਸ਼ਹੀਦ ਹੋਏ ਸਨ। ਹੋਰ ਪੜ੍ਹੋ:
Advertisment
ਹਾਫਿਜ਼ ਸਈਦ ਦੀ ਗ੍ਰਿਫਤਾਰੀ 'ਤੇ ਡੋਨਾਲਡ ਟਰੰਪ ਨੇ ਦਿੱਤਾ ਵੱਡਾ ਬਿਆਨ, ਤੁਸੀਂ ਵੀ ਪੜ੍ਹੋ 26/11 Mumbai Terror Attack Anniversaryਇਹਨਾਂ ਅੱਤਵਾਦੀਆਂ ਨੇ ਮੁੰਬਈ ਦੀਆਂ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ। ਸਟੇਸ਼ਨ 'ਤੇ ਹਮਲੇ ਤੋਂ ਇਲਾਵਾ ਅੱਤਵਾਦੀਆਂ ਨੇ ਤਾਜ ਹੋਟਲ, ਹੋਟਲ ਓਬਰਾਏ, ਲਿਯੋਪੋਲਡ ਕੈਫੇ, ਕਾਮਾ ਹਸਪਤਾਲ ਅਤੇ ਦੱਖਣੀ ਮੁੰਬਈ ਦੇ ਕਈ ਥਾਵਾਂ 'ਤੇ ਹਮਲੇ ਸ਼ੁਰੂ ਕਰ ਦਿੱਤੇ ਸਨ। 26/11 Mumbai Terror Attack Anniversary26 ਨਵੰਬਰ ਦੀ ਰਾਤ ਨੂੰ ਅੱਤਵਾਦੀਆਂ ਨੇ ਤਾਜ ਹੋਟਲ 'ਤੇ ਹਮਲਾ ਕੀਤਾ। ਇੱਥੇ ਅੱਤਵਾਦੀਆਂ ਨੇ ਕਈ ਮਹਿਮਾਨਾਂ ਨੂੰ ਬੰਧਕ ਬਣਾ ਲਿਆ ਸੀ, ਜਿਸ ਵਿਚ 7 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। ਇਸ ਅੱਤਵਾਦੀ ਹਮਲੇ ਨਾਕਾਮ ਕਰਨ ਲਈ 200 ਦੇ ਕਰੀਬ ਐੱਨ. ਐੱਸ. ਜੀ. ਕਮਾਂਡੋ ਅਤੇ ਫੌਜ ਦੇ 50 ਕਮਾਂਡੋ ਦਾ ਇਕ ਦਸਤਾ ਮੁੰਬਈ ਪਹੁੰਚਿਆ, ਜਿਸ ਨੇ ਤਾਜ ਹੋਟਲ ਅਤੇ ਨਰੀਮਨ ਹਾਊਸ ਵਿਚ ਮੋਰਚਾ ਸੰਭਾਲਿਆ ਸੀ। ਕਰੀਬ 60 ਘੰਟੇ ਮੁਕਾਬਲਾ ਚੱਲਿਆ ਅਤੇ ਇਕ ਅੱਤਵਾਦੀ ਕਸਾਬ ਨੂੰ ਜ਼ਿੰਦਾ ਫੜਿਆ ਗਿਆ ਸੀ। 2012 ਨੂੰ ਪੁਣੇ ਦੀ ਯਰਵਦਾ ਜੇਲ 'ਚ ਕਸਾਬ ਨੂੰ ਫਾਂਸੀ ਦਿੱਤੀ ਗਈ। -PTC News-
national-news latest-national-news 26-11-mumbai-terror-attack 26-11-mumbai-terror-attack-anniversary
Advertisment

Stay updated with the latest news headlines.

Follow us:
Advertisment