Advertisment

ਵਾਰਾਨਸੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਯਾਤਰੀ ਨੂੰ ਲੱਖਾਂ ਦੇ ਸੋਨੇ ਸਮੇਤ ਕੀਤਾ ਕਾਬੂ

author-image
Shanker Badra
Updated On
New Update
ਵਾਰਾਨਸੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਯਾਤਰੀ ਨੂੰ ਲੱਖਾਂ ਦੇ ਸੋਨੇ ਸਮੇਤ ਕੀਤਾ ਕਾਬੂ
Advertisment
publive-image ਵਾਰਾਨਸੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਯਾਤਰੀ ਨੂੰ ਲੱਖਾਂ ਦੇ ਸੋਨੇ ਸਮੇਤ ਕੀਤਾ ਕਾਬੂ:ਵਾਰਾਨਸੀ : ਵਾਰਾਨਸੀਦੇ ਲਾਲ ਬਹਾਦਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ ’ਤੇ ਇਕ ਵਾਰ ਫਿਰ ਤਸਕਰੀ ਦਾ ਸੋਨਾ ਫੜਿਆ ਗਿਆ ਹੈ। ਇਸ ਦੌਰਾਨ ਕੌਮਾਂਤਰੀ ਹਵਾਈ ਅੱਡੇ ’ਤੇ 26 ਲੱਖ ਰੁਪਏ ਦਾ ਸੋਨਾ ਫੜਿਆ ਗਿਆ ਹੈ। ਸੋਮਵਾਰ ਦੇਰ ਰਾਤੀਂ ਸ਼ਾਰਜਾਹ ਤੋਂ ਆਏ ਇੱਕ ਯਾਤਰੀ ਦੇ ਸਰੀਰ ਅੰਦਰ ਇਹ ਸੋਨਾ ਲੁਕਾ ਕੇ ਰੱਖਿਆ ਗਿਆ ਸੀ।
Advertisment
26 lakh gold recovered hidden inside the body caught at Varanasi airport ਵਾਰਾਨਸੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਯਾਤਰੀ ਨੂੰ ਲੱਖਾਂ ਦੇ ਸੋਨੇ ਸਮੇਤ ਕੀਤਾ ਕਾਬੂ ਦਿੱਲੀ ਦਾ ਰਹਿਣ ਵਾਲਾ 33 ਸਾਲਾ ਨੌਜਵਾਨ ਆਪਣੇ ਸਰੀਰ ’ਚ ਖ਼ਾਸ ਤਰੀਕੇ ਨਾਲ ਬਣੀ ਸਿਲੰਡਰ ਵਰਗੀ ਵਸਤੂ ’ਚ ਲੁਕਾ ਕੇ ਲਿਆ ਰਿਹਾ ਸੀ। ਕਸਟਮ ਵਿਭਾਗ ਨੇ ਸੋਨਾ ਬਰਾਮਦ ਕਰਨ ਤੋਂ ਬਾਅਦ ਉਸਨੂੰ ਮੰਗਲਵਾਰ ਨੂੰ ਜੇਲ ਭੇਜ ਦਿੱਤਾ ਗਿਆ ਸੀ। 26 lakh gold recovered hidden inside the body caught at Varanasi airport ਵਾਰਾਨਸੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਯਾਤਰੀ ਨੂੰ ਲੱਖਾਂ ਦੇ ਸੋਨੇ ਸਮੇਤ ਕੀਤਾ ਕਾਬੂ ਦੱਸਿਆ ਜਾਂਦਾ ਹੈ ਕਿ ਸ਼ਾਰਜਾਹ ਤੋਂ ਏਅਰ ਇੰਡੀਆ ਦੇ ਹਵਾਈ ਜਹਾਜ਼ ਆਈਐਕਸ 184 ਰਾਹੀਂ ਦਿੱਲੀ ਦਾ ਯਾਤਰੀ ਵਾਰਾਨਸੀ ਪੁੱਜਾ ਸੀ। ਇਸ ਦੌਰਾਨ ਓਥੇ ਸੁਰੱਖਿਆ ਅਧਿਕਾਰੀਆਂ ਨੂੰ ਉਸ ਦੀ ਚਾਲ ਕੁਝ ਅਜੀਬ ਜਿਹੀ ਲੱਗੀ ,ਜਿਸ ਤੋਂ ਬਾਅਦ ਹਵਾਈ ਅੱਡੇ ਦੇ ਸਕੈਨਰ ’ਚ ਉਸ ਦੇ ਸਰੀਰ ਦੀ ਜਾਂਚ ਕੀਤੀ ਗਈ। ਉਸ ਨੇ ਕਾਲੇ ਰੰਗ ਦੀ ਟਿਊਬ ਵਿੱਚ ਸੋਨੇ ਨੂੰ ਇੱਕ ਪੇਸਟ ’ਚ ਲੁਕਾਇਆ ਹੋਇਆ ਸੀ।publive-imageਉਸ ਉੱਤੇ ਕੈਮੀਕਲ ਲੱਗਾ ਹੋਣ ਕਾਰਨ ਹਵਾਈ ਅੱਡੇ ਦੇ ਸਕੈਨਰ ’ਚ ਉਸ ਦੀ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਸੀ। ਉਸ ਤੋਂ ਬਾਅਦ ਨਿਜੀ ਹਸਪਤਾਲ ’ਚ ਲਿਜਾ ਕੇ ਜਦੋਂ ਯਾਤਰੀ ਦਾ ਐਕਸ–ਰੇਅ ਕਰਵਾਇਆ ਗਿਆ, ਤਾਂ ਸਪੱਸ਼ਟ ਹੋ ਗਿਆ ਕਿ ਉਹ ਸੋਨਾ ਹੈ। ਡਾਕਟਰਾਂ ਨੇ ਕਾਲੀ ਪੌਲੀਥੀਨ ’ਚ ਲਿਪਟੇ ਸਿਲੰਡਰ ਵਰਗੇ ਸੋਨੇ ਨੂੰ ਕੱਢਿਆ ਅਤੇ ਯਾਤਰੀ ਕੋਲੋਂ 648 ਗ੍ਰਾਮ ਸ਼ੁੱਧ ਸੋਨਾ ਬਰਾਮਦ ਕੀਤਾ ਗਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment