ਮੁੱਖ ਖਬਰਾਂ

ਵਾਇਸ ਚਾਂਸਲਰ ਦੇ ਵਤੀਰੇ ਤੋਂ ਤੰਗ ਪ੍ਰੋਫੈਸਰਾਂ ਨੇ ਦਿੱਤਾ ਅਹੁਦੇ ਤੋਂ ਅਸਤੀਫ਼ਾ

By Jagroop Kaur -- March 25, 2021 4:36 pm -- Updated:March 25, 2021 4:36 pm

ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਸਾਹਮਣੇ ਆਇਆ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ 28 ਪ੍ਰੋਫੈਸਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਦੀ ਵਜ੍ਹਾ ਹੈ ਵਾਈਸ ਚਾਂਸਲਰ ਰਵਨੀਤ ਕੌਰ ਦੇ ਮਾੜਾ ਵਤੀਰਾ ਕਰਨਾ। ਪ੍ਰੋਫੈਸਰਾਂ ਨੇ ਕਿਹਾ ਕਿ ਵੀਸੀ ਦੇ ਮਾੜੇ ਵਤੀਰੇ ਨੇ ਅਹੁਦਾ ਛੱਡਣ ਲਈ ਮਜਬੂਰ ਕੀਤਾ ਹੈ |ACS Ravneet Kaur to hold charge of Punjabi University VC till further  orders - Hello TricityREAD MORE : ਹੈਂਡ ਸੈਨੀਟਾਈਜ਼ਰਜ਼ ‘ਚ ਪਾਇਆ ਗਿਆ ਕਾਰਸਿਨੋਜਨ ,ਜਿਸ ਨਾਲ ਕੈਂਸਰ ਦਾ ਖ਼ਤਰਾ …

ਯੂਨੀਵਰਸਿਟੀ ਦੇ ਵਾਇਸ ਚਾਂਸਲਰ ਰਵਨੀਤ ਕੌਰ ਦੇ ਮਾੜੇ ਵਰਤਾਓ ਨੂੰ ਦੇਖਦਿਆਂ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਅਧਿਆਪਕਾਂ ਨੇ ਅਹੁਦੇ ਤਿਆਗੇ ਹਨ। ਇਸ ਦੀ ਪੁਸ਼ਟੀ ਪ੍ਰਧਾਨ ਨਿਸ਼ਾਨ ਸਿੰਘ ਦਿਓਲ ਨੇ ਕੀਤੀ। ਦਿਓਲ ਨੇ ਦੱਸਿਆ ਕਿ ਜਿਨ੍ਹਾਂ ਪ੍ਰੋਫੈਸਰਾਂ ਨੇ ਅਧਿਆਪਨ ਦੇ ਨਾਲ ਪ੍ਰਸ਼ਾਸਕੀ ਅਹੁਦਿਆਂ ਦੇ ਚਾਰਜ ਸਨ ਉਸ ਤੋਂ ਦਿੱਤੇ ਅਸਤੀਫ਼ੇ ਦਿੱਤੇ ਹਨ।

  • Share