Wed, Apr 24, 2024
Whatsapp

Ielts 'ਚ ਘੱਟ ਬੈਂਡ ਦਾ ਖੌਫ਼ਨਾਕ ਨਤੀਜਾ !

Written by  Jagroop Kaur -- October 29th 2020 03:42 PM
Ielts 'ਚ ਘੱਟ ਬੈਂਡ ਦਾ ਖੌਫ਼ਨਾਕ ਨਤੀਜਾ !

Ielts 'ਚ ਘੱਟ ਬੈਂਡ ਦਾ ਖੌਫ਼ਨਾਕ ਨਤੀਜਾ !

ਨਕੋਦਰ : ਅੱਜ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਲਈ ਉਤਸ਼ਾਹਿਤ ਰਹਿੰਦੀ ਹੈ ਇਸ ਲਈ ਜੀ ਜਾਨ ਲਾਕੇ ਮਿਹਨਤ ਕਰਦੇ ਹਨ ਤਾਂ ਜੋ ਆਈਲੈਟਸ ਦਾ ਇਮਤਿਹਾਨ ਦੇ ਸਕਣ, ਪਰ ਅਜਿਹੇ ਜੇਕਰ ਨਤੀਜਾ ਚੰਗਾ ਨਾ ਆਵੈ ਤਾਂ ਕੋਈ ਆਪਣੀ ਜਾਨ ਤੱਕ ਲੈ ਸਕਦਾ ਹੈ , ਅਜਿਹਾ ਕੋਈ ਸੋਚ ਵੀ ਨਹੀਂ ਸਕਦਾ , ਪਰ ਨਕੋਦਰ ਸ਼ਹਿਰ ਦੇ ਮੁਹੱਲਾ ਗੁਰੂ ਨਾਨਕਪੁਰਾ ਵਿਖੇ 28 ਸਾਲਾ ਲੜਕੀ ਨੇ ਆਈਲੈੱਟਸ 'ਚੋਂ ਬੈਂਡ ਘੱਟ ਆਉਣ ਦੇ ਚਲਦਿਆਂ ਇਸ ਕਦਰ ਹਾਰ ਮੰਨੀ ਕਿ ਉਸਨੇ ਘਰ 'ਚ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਮੌਕੇ 'ਤੇ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।stressed girl suicide  IELTS results & band scoresਮੌਕੇ 'ਤੇ ਮੌਜੂਦ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾ ਲੜਕੀ ਮਨਪ੍ਰੀਤ ਕੌਰ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਗੁਰੂ ਨਾਨਕਪੁਰਾ ਨਕੋਦਰ ਵਿਖੇ ਆਪਣੀ ਮਾਸੀ ਦੇ ਘਰ ਰਹਿੰਦੀ ਸੀ। ਜਿਥੇ ਉਸ ਨੇ ਵਿਦੇਸ਼ ਜਾਣ ਲਈ ਆਇਲੈੱਟਸ ਕੀਤੀ ਪਰ ਬੈਂਡ ਘੱਟ ਆਉਣ ਕਾਰਨ ਬਹੁਤ ਪਰੇਸ਼ਾਨ ਰਹਿੰਦੀ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਫਿਲਹਾਲ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕਰਕੇ ਪੋਸਟ ਮਾਰਟਮ ਉਪਰੰਤ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋ ਪੜ੍ਹਾਈ ਦੇ ਨਤੀਜੇ ਖਰਾਬ ਆਉਣ 'ਤੇ ਕਿਸੀ ਨੇ ਇੰਝ ਸੁਸਾਈਡ ਕੀਤਾ ਹੋਵੇ ,ਇਸ ਤੋਂ ਪਹਿਲਾਂ ਵੀ ਨੌਜਵਾਨ ਮੁੰਡੇ ਕੁੜੀਆਂ ਪੜ੍ਹਾਈ ਅਤੇ ਆਇਲੈੱਟਸ 'ਚ ਨੰਬਰ ਘੱਟ ਆਉਣ 'ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਚੁਕੇ ਹਨ। ਲੋੜ ਹੈ ਅਜਿਹੇ 'ਚ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣ ਦੀ ਤਾਂ ਜੋ ਉਨ੍ਹਾਂ ਨੂੰ ਮਾਨਸਿਕ ਤਣਾਅ ਤੋਂ ਮੁਕਤੀ ਮਿਲੇ ਅਤੇ ਹਾਰਨ ਦੀ ਬਜਾਏ ਅੱਗੇ ਵੱਧ ਕੇ ਪਹਿਲਾਂ ਨਾਲੋਂ ਹੋਰ ਮਿਹਨਤ ਕਰਨ ਦੀ।


Top News view more...

Latest News view more...