
ਬ੍ਰੈਂਪਟਨ : 28 ਸਾਲਾ ਗੁਰਪਿੰਦਰ ਸਿੰਘ ‘ਤੇ ਅੰਤਰਰਾਸ਼ਟਰੀ ਵਿਦਿਆਰਥਣ ਨਾਲ ਸਰੀਰਕ ਸੋਸ਼ਣ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਤੋਂ ਇਲਾਵਾ ਪੀੜਤਾ ਦੀਆਂ ਨਗਨ ਤਸਵੀਰਾਂ ਖਿੱਚਣ ਅਤੇ ਉਸਨੂੰ ਡਰਾਉਣ ਧਮਕਾਉਣ ਦੇ ਦੋਸ਼ਾਂ ‘ਚ ਪੁਲਿਸ ਨੇ ਗੁਰਪਿੰਦਰ ਨੂੰ ਚਾਰਜ ਕੀਤਾ ਹੈ।
ਦਰਅਸਲ, ਪੀੜਤਾ ਜੋ ਕਿ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਹੈ, ਦੇ ਮੁਤਾਬਕ, ਗੁਰਪਿੰਦਰ ਸਿੰਘ ਨੇ ਉਸਨੂੰ ਬੈਂਕ ‘ਚ ਅਕਾਊਂਟ ਖੋਲਣ ਦਾ ਝਾਂਸਾ ਦੇ ਕੇ ਇੱਕ ਹੋਟਲ ‘ਚ ਬੁਲਾਇਆ ਸੀ, ਜਿੱਥੇ ਨਾ ਸਿਰਫ ਉਸ ਨਾਲ ਜਿਸਮਾਨੀ ਛੇੜਛਾੜ ਕੀਤੀ ਗਈ ਬਲਕਿ, ਉਸਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਖਿੱਚੀਆਂ ਗਈਆਂ। ਪੁਲਿਸ ਨੇ ਮੁਲਜ਼ਮ ‘ਤੇ ਪੀੜਤਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵੀ ਆਇਦ ਕੀਤੇ ਹਨ।
Read More : ਓਂਟਾਰੀਓ ਪੁਲਿਸ ਨੇ ਇੱਕ ਘਰ ‘ਚੋਂ 250 ਬੰਦੂਕਾਂ ਤੇ 2 ਲੱਖ ਰੌਂਦ ਕੀਤੇ ਬਰਾਮਦ
ਪੁਲਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਸ਼ੀ ਵੱਲੋਂ ਹੋਰਨਾਂ ਕੁੜੀਆਂ ਨਾਲ ਵੀ ਅਜਿਹਾ ਕੀਤਾ ਗਿਆ ਹੋ ਸਕਦਾ ਹੈ।
ਦੋਸ਼ੀ ਸਬੰਧੀ ਹੋਰ ਕੋਈ ਵੀ ਜਾਣਕਾਰੀ ਹੋਣ ‘ਤੇ ਤੁਸੀਂ ਪੁਲਿਸ ਦੇ ਇਸ ਨੰਬਰ 416-808-7474 ‘ਤੇ ਸੰਪਰਕ ਕਰ ਸਕਦੇ ਹੋ।
– PTC News