ਦਿੱਲੀ ਦੇ ਇੱਕ ਹਸਪਤਾਲ ਦੀ ਪਾਰਕਿੰਗ 'ਚ ਸੁਰੱਖਿਆ ਗਾਰਡ ਵੱਲੋਂ ਮਹਿਲਾ ਨਾਲ ਗੈਂਗਰੇਪ

By Shanker Badra - November 03, 2020 8:11 pm

ਦਿੱਲੀ ਦੇ ਇੱਕ ਹਸਪਤਾਲ ਦੀ ਪਾਰਕਿੰਗ 'ਚ ਸੁਰੱਖਿਆ ਗਾਰਡ ਵੱਲੋਂ ਮਹਿਲਾ ਨਾਲ ਗੈਂਗਰੇਪ:ਨਵੀਂ ਦਿੱਲੀ  : ਦਿੱਲੀ ਵਿਖੇ ਰੋਹਿਨੀ ਦੇ ਬਾਬਾ ਸਾਹਿਬ ਅੰਬੇਦਕਰ ਹਸਪਤਾਲ ਦੀ ਪਾਰਕਿੰਗ ਵਿਚ ਇੱਕ ਮਹਿਲਾ ਨਾਲ ਸਮੂਹਿਕ ਜ਼ਬਰ ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਹਸਪਤਾਲ ਵਿੱਚ ਹਾਹਾਕਾਰ ਮਚ ਗਈ ਹੈ। ਦਿੱਲੀ ਪੁਲਿਸ ਅਨੁਸਾਰ ਤਿੰਨਾਂ ਅਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

3 arrested for raping 30-year-old woman in parking of Delhi hospital ਦਿੱਲੀ ਦੇ ਇੱਕ ਹਸਪਤਾਲ ਦੀ ਪਾਰਕਿੰਗ 'ਚ ਸੁਰੱਖਿਆ ਗਾਰਡ ਵੱਲੋਂ ਮਹਿਲਾ ਨਾਲ ਗੈਂਗਰੇਪ

ਜਾਣਕਾਰੀ ਅਨੁਸਾਰ ਗੈਂਗਰੇਪ ਦੀ ਇਹ ਘਟਨਾ 30-31 ਅਕਤੂਬਰ ਅੱਧੀ ਰਾਤ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਿਕ 30 ਸਾਲਾ ਮ੍ਰਿਤਕ ਮਹਿਲਾ ਆਪਣੇ ਕਿਸੇ ਜਾਣ ਪਛਾਣ ਵਾਲੇ ਵਿਅਕਤੀ ਨਾਲ ਹਸਪਤਾਲ ਆਈ ਸੀ। ਉਹ ਮਹਿਲਾ ਮਰੀਜ਼ ਦੀ ਦੇਖਭਾਲ ਲਈ ਰਾਤ ਨੂੰ ਹਸਪਤਾਲ ਵਿਚ ਰਹੀ।

3 arrested for raping 30-year-old woman in parking of Delhi hospital ਦਿੱਲੀ ਦੇ ਇੱਕ ਹਸਪਤਾਲ ਦੀ ਪਾਰਕਿੰਗ 'ਚ ਸੁਰੱਖਿਆ ਗਾਰਡ ਵੱਲੋਂ ਮਹਿਲਾ ਨਾਲ ਗੈਂਗਰੇਪ

ਇਸ ਦੌਰਾਨ ਹਸਪਤਾਲ ਦੇ ਵਾਰਡ ਵਿਚ ਰੁਕਣ ਦੀ ਇਜ਼ਾਜਤ ਨਾ ਹੋਣ ਕਰ ਕੇ ਮਹਿਲਾ ਮਰੀਜ਼ਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਬਣਾਏ ਇਕ ਸ਼ੈਲਟਰ ਹੋਮ ਵਿਚ ਰੁਕ ਗਈ ਸੀ। ਓਥੇ ਮੌਜੂਦ 2 ਐਕਸ ਬਾਊਸਰ ਅਤੇ ਹਸਪਤਾਲ ਦੇ ਇੱਕ ਸੁਰੱਖਿਆ ਗਾਰਡ ਨੇ ਮਹਿਲਾ ਨੂੰ ਧਮਕੀ ਦਿੰਦੇ ਹੋਏ ਬਾਹਰ ਜਾਣ ਲਈ ਕਿਹਾ।

3 arrested for raping 30-year-old woman in parking of Delhi hospital ਦਿੱਲੀ ਦੇ ਇੱਕ ਹਸਪਤਾਲ ਦੀ ਪਾਰਕਿੰਗ 'ਚ ਸੁਰੱਖਿਆ ਗਾਰਡ ਵੱਲੋਂ ਮਹਿਲਾ ਨਾਲ ਗੈਂਗਰੇਪ

ਜਿਸ ਤੋਂ ਬਾਅਦ ਉਕਤ ਮੁਲਜ਼ਮ ਮਹਿਲਾ ਨੂੰ ਧਮਕੀ ਦਿੰਦੇ ਹੋਏ ਹਸਪਤਾਲ ਦੀ ਪਾਰਕਿੰਗ ਵਿਚ ਲੈ ਗਏ ਸਨ। ਜਿੱਥੇ ਪਾਰਕਿੰਗ ਵਿਚ ਹੀ ਗੈਂਗਰੇਪ ਦੀ ਘਟਨਾ ਵਾਪਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਮਨੀਸ਼ 22 ਸਾਲ, ਪ੍ਰਵੀਨ ਤਿਵਾੜੀ 24 ਸਾਲ ਅਤੇ ਕਵਰ ਪਾਲ 33 ਸਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
-PTCNews

adv-img
adv-img