ਹਵਸ ਦੀ ਭੁੱਖ ਮਿਟਾਉਣ ਲਈ ਸਕੀ ਭੈਣ ਨੂੰ ਬਣਾਇਆ ਸ਼ਿਕਾਰ, ਪੁਲਿਸ ਨੇ 3 ਮੁਲਜ਼ਮਾਂ ਖਿਲਾਫ ਪਰਚਾ ਕੀਤਾ ਦਰਜ

By Jashan A - July 30, 2021 12:07 pm

ਲੁਧਿਆਣਾ: ਕਹਿੰਦੇ ਹਨ ਕਿ ਭੈਣ ਭਰਾ ਦਾ ਰਿਸ਼ਤਾ ਸਭ ਤੋਂ ਜ਼ਿਆਦਾ ਪਵਿੱਤਰ ਹੁੰਦਾ ਹੈ, ਪਰ ਲੁਧਿਆਣਾ ਤੋਂ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ, ਉਹ ਕਈ ਸਵਾਲ ਖੜੇ ਕਰ ਰਹੀ ਹੈ, ਕੀ ਕੋਈ ਭਰਾ ਵੀ ਅਜਿਹਾ ਕਰ ਸਕਦਾ ਹੈ ? ਦਰਅਸਲ, ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ’ਚ 3 ਸਕੇ ਭਰਾ ਆਪਣੀ ਨਾਬਾਲਿਗ ਭੈਣ ਨਾਲ ਹਵਸ ਮਿਟਾਉਂਦੇ ਰਹੇ, ਜੋ ਬੇਹੱਦ ਸ਼ਰਮਨਾਕ ਹੈ।

ਮੀਡੀਆ ਰਿਪੋਰਟਾਂ ਦੀਆਂ ਮੰਨੀਏ ਤਾਂ ਥਾਣਾ ਸ਼ਿਮਲਾਪੁਰੀ ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਤੌਰ ’ਤੇ ਜਾਂਚ ’ਚ ਨਾਬਾਲਿਗਾ ਨਾਲ ਸਮੂਹਿਕ ਜਬਰ-ਜ਼ਨਾਹ ਹੋਣ ਦੀ ਪੁਸ਼ਟੀ ਹੋਈ ਹੈ।

ਹੋਰ ਪੜ੍ਹੋ: ਲਹਿਰਾਗਾਗਾ ‘ਚ ਭਾਰੀ ਮੀਂਹ ਦਾ ਕਹਿਰ, ਹੜ੍ਹ ਵਰਗੇ ਬਣੇ ਹਾਲਾਤ, ਦੇਖੋ ਤਸਵੀਰਾਂ

ਪੁਲਿਸ ਮੁਤਾਬਕ ਲੜਕੀ ਦਾ ਪਰਿਵਾਰ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ’ਚ ਕਾਫੀ ਸਮੇਂ ਤੋਂ ਰਹਿ ਰਹੇ ਹਨ।

ਉਨ੍ਹਾਂ ਦੱਸਿਆ ਕਿ ਪੀੜਤ ਨੇ ਸਾਰੀ ਆਪਬੀਤੀ ਆਪਣੀ ਸਕੂਲ ਟੀਚਰ ਨੂੰ ਬਿਆਨ ਕੀਤੀ ਤਾਂ ਸਕੂਲ ਟੀਚਰ ਨੇ ਪੁਲਸ ਨੂੰ ਸੂਚਿਤ ਕਰ ਕੇ ਸ਼ਿਕਾਇਤ ਦਰਜ ਕਰਵਾਈ, ਜਿਸ ’ਤੇ ਕੇਸ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਤੁਰੰਤ ਪੀੜਤਾ ਦੇ ਬਿਆਨਾਂ ’ਤੇ ਉਸ ਦੇ ਭਰਾਵਾਂ ਵਿਰੁੱਧ 376 ਡੀ, ਪੋਕਸੋ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

-PTC News

adv-img
adv-img