ਚੰਡੀਗੜ੍ਹ 'ਚ ਇੱਕ ਨੌਜਵਾਨ ਅਤੇ 18 ਮਹੀਨੇ ਦੀ ਬੱਚੀ ਸਮੇਤ ਉਸਦੀ ਮਾਂ ਨੇ ਜਿੱਤੀ ਕੋਰੋਨਾ ਦੀ ਜੰਗ

By Shanker Badra - May 09, 2020 5:05 pm

ਚੰਡੀਗੜ੍ਹ 'ਚ ਇੱਕ ਨੌਜਵਾਨ ਅਤੇ 18 ਮਹੀਨੇ ਦੀ ਬੱਚੀ ਸਮੇਤ ਉਸਦੀ ਮਾਂ ਨੇ ਜਿੱਤੀ ਕੋਰੋਨਾ ਦੀ ਜੰਗ:ਚੰਡੀਗੜ੍ਹ : ਚੰਡੀਗੜ੍ਹ ‘ਚ ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ,ਓਥੇ ਹੀ ਕੋਰੋਨਾ ਖੌਫ਼ ਵਿਚਾਲੇ ਅੱਜ ਚੰਡੀਗੜ੍ਹ ਤੋਂ ਇੱਕ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ 'ਚ ਜਿਸ ਤੇਜ਼ੀ ਨਾਲ ‘ਕੋਰੋਨਾ ਵਾਇਰਸ’ ਦੀ ਲਾਗ ਦੇ ਕੇਸ ਵਧੇ ਸਨ, ਉਸੇ ਤੇਜ਼ੀ ਨਾਲ ਮਰੀਜ਼ ਠੀਕ ਵੀ ਹੋ ਰਹੇ ਹਨ।

ਚੰਡੀਗੜ੍ਹ ਪੀਜੀਆਈ ਦੇ ਐਮ.ਆਈ.ਆਰ ਕੋਵਿਡ ਹਸਪਤਾਲ ਦੇ ਬਾਹਰ ਅੱਜ ਬਹੁਤ ਹੀ ਖੁਸ਼ਹਾਲ ਮਾਹੌਲ ਸੀ,ਕਿਉਂਕਿ 18 ਮਹੀਨਿਆਂ ਦੀ ਬੱਚੀ ਸਮੇਤ ਸੈਕਟਰ -30 ਦੇ ਸਾਰੇ ਮਰੀਜਾਂ ਨੂੰ ਠੀਕ ਹੋਣ ਤੋਂ ਉਪਰੰਤ ਪੀਜੀਆਈ 'ਚੋਂ ਛੁੱਟੀ ਦਿੱਤੀ ਗਈ ਹੈ। ਇਨ੍ਹਾਂ 'ਚੋਂ ਇਕ ਨੌਜਵਾਨ ਅਤੇ 18 ਮਹੀਨਿਆਂ ਦੀ ਬੱਚੀ ਸਮੇਤ ਉਸਦੀ ਮਾਂ ਹੈ। ਚੰਡੀਗੜ੍ਹ 'ਚ ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ 20 ਹੋ ਗਈ ਹੈ।

ਦਰਅਸਲ 'ਚ ਸੈਕਟਰ -30 ਦੇ ਰਹਿਣ ਵਾਲੇ ਇੱਕ ਨੌਜਵਾਨ ਅਤੇ 18 ਮਹੀਨਿਆਂ ਦੀ ਬੱਚੀ ਸਮੇਤ ਉਸਦੀ ਮਾਂ ਨੂੰ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਜਿੱਥੇ ਉਹ ਲਗਾਤਾਰ ਪੀ.ਜੀ.ਆਈ. ਵਿਚ ਦਾਖਲ ਸਨ ਤੇ ਅੱਜ ਠੀਕ ਹੋ ਕੇ ਆਪਣੇ ਘਰ ਚਲੇ ਗਏ ਹਨ। ਕੋਰੋਨਾ ਨੂੰ ਹਰਾਉਣ ਵਾਲੇ 3 ਜਾਣਿਆ ਨੂੰ ਡਾਕਟਰਾਂ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਘਰ ਰਵਾਨਾ ਕੀਤਾ ਹੈ।

ਦੱਸ ਦੇਈਏ ਕਿ ਚੰਡੀਗੜ੍ਹ 'ਚ ਕੋਰੋਨਾ ਦਾ ਕਹਿਰ ਇਸ ਸਮੇਂ ਪੂਰੇ ਜ਼ੋਰਾਂ 'ਤੇ ਹੈ ਅਤੇ ਲਗਾਤਾਰ ਸ਼ਹਿਰ 'ਚੋਂ ਕੋਰੋਨਾ ਪੀੜਤ ਮਰੀਜ਼ ਸਾਹਮਣੇ ਆ ਰਹੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਹਨ। ਸ਼ਨੀਵਾਰ ਸਵੇਰੇ ਵੀ 11 ਨਵੇਂ ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਅਤੇ ਇਹ ਸਾਰੇ ਮਰੀਜ਼ ਬਾਪੂਧਾਮ ਕਾਲੋਨੀ ਦੇ ਹਨ।
-PTCNews

adv-img
adv-img