ਹੋਰ ਖਬਰਾਂ

ਤਿਹਾੜ ਜੇਲ੍ਹ 'ਚ ਕੈਦੀਆਂ ਵਿਚਕਾਰ ਹੋਇਆ ਝਗੜਾ, 3 ਕੈਦੀ ਜ਼ਖਮੀ, 4 ਗ੍ਰਿਫਤਾਰ

By Riya Bawa -- October 25, 2021 12:10 pm -- Updated:Feb 15, 2021

Tihar Jail Prisoners Attack: ਤਿਹਾੜ ਜੇਲ 'ਚ ਇਕ ਵਾਰ ਫਿਰ ਕੈਦੀਆਂ ਵਿਚਾਲੇ ਲੜਾਈ ਹੋਣ ਦੀ ਖਬਰ ਸਾਹਮਣੇ ਆਈ ਹੈ। ਕੈਦੀਆਂ ਵਿਚਕਾਰ ਹੋਈ ਲੜਾਈ ਦੌਰਾਨ ਚਾਕੂ ਨਹੀਂ ਬਲੇਡਬਾਜ਼ੀ ਹੋਈ। ਇਸ ਦੌਰਾਨ ਤਿੰਨ ਕੈਦੀ ਜ਼ਖਮੀ ਹੋ ਗਏ। ਇੱਕ ਜ਼ਖਮੀ ਨੂੰ ਦੀਨਦਿਆਲ ਉਪਾਧਿਆਏ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਕੈਦੀਆਂ 'ਚੋਂ ਦੋ ਨੂੰ ਸਫਦਰਜੰਗ ਹਸਪਤਾਲ ਭੇਜਿਆ ਗਿਆ। ਫਿਲਹਾਲ ਸਾਰੇ ਕੈਦੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਘਟਨਾ ਜੇਲ ਨੰਬਰ 1 ਦੀ ਹੈ।ਤਿੰਨ ਜ਼ਖ਼ਮੀ ਕੈਦੀ ਜੇਲ੍ਹ ਨੰਬਰ 1 'ਚ ਬੰਦ ਹਨ। ਹਰੀ ਨਗਰ ਥਾਣਾ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ 4 ਕੈਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਿਹਾੜ ਜੇਲ੍ਹ ਨੂੰ ਦੇਸ਼ ਦੀਆਂ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਤਿਹਾੜ ਵਰਗੀ ਸੁਰੱਖਿਅਤ ਜੇਲ੍ਹ ਵਿੱਚ ਬਲੇਡ ਕਿਵੇਂ ਪਹੁੰਚਿਆ ਇਹ ਆਪਣੇ ਆਪ ਵਿੱਚ ਸਭ ਤੋਂ ਵੱਡਾ ਸਵਾਲ ਹੈ। ਹਾਲਾਂਕਿ, ਜੇਲ੍ਹ ਵਿੱਚ ਕੈਦੀਆਂ ਵਿਚਕਾਰ ਝੜਪਾਂ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਇਕ ਕੈਦੀ ਨੇ ਦੂਜੇ ਕੈਦੀ 'ਤੇ ਹਮਲਾ ਕੀਤਾ ਹੈ।

ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਜਦੋਂ ਜੇਲ੍ਹ ਬੰਦ ਕਰਨ ਦਾ ਸਮਾਂ ਸੀ ਫਿਰ ਸਾਰੇ ਕੈਦੀ ਆਪੋ-ਆਪਣੀ ਬੈਰਕ ਵਿਚ ਚਲੇ ਗਏ। ਇਸ ਦੌਰਾਨ ਦੋਵਾਂ ਧੜਿਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਜੋ ਬਾਅਦ ਵਿੱਚ ਬਲੇਡਬਾਜ਼ੀ ਵਿੱਚ ਬਦਲ ਗਿਆ। ਇਸ ਘਟਨਾ 'ਚ ਤਿੰਨ ਕੈਦੀਆਂ ਪਿੰਕੂ ਸੁਨੀਲ ਅਤੇ ਸੰਨੀ 'ਤੇ ਬਲੇਡਾਂ ਨਾਲ ਹਮਲਾ ਕੀਤਾ ਗਿਆ। ਜਿੱਥੇ ਤਿੰਨਾਂ ਨੂੰ ਪਹਿਲਾਂ ਹਰੀਨਗਰ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ (ਡੀਡੀਯੂ) ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਦੋ ਕੈਦੀਆਂ ਪਿੰਕੂ ਅਤੇ ਸੁਨੀਲ ਨੂੰ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਤਿੰਨੋਂ ਵਾਪਸ ਜੇਲ੍ਹ ਪਹੁੰਚ ਗਏ ਹਨ। ਇਸ ਦੇ ਨਾਲ ਹੀ, ਜ਼ਖਮੀਆਂ ਦੇ ਪੱਟ, ਪੇਟ ਅਤੇ ਪਸਲੀਆਂ 'ਤੇ ਸੱਟਾਂ ਲੱਗੀਆਂ ਹਨ।

-PTC News