ਭਿਆਨਕ ਸੜਕ ਹਾਦਸੇ ‘ਚ ਗਈ ਤਿੰਨ ਲੋਕਾਂ ਦੀ ਜਾਨ, ਸਦਮੇ ‘ਚ ਪਰਿਵਾਰ

Road accident on Banur-Tepla road, 3 killed

ਬੀਤੀ ਰਾਤ ਖਮਾਣੋਂ ਪਿੰਡ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਾਂ ਵਿਚ ਸੋਗ ਦੀ ਲਹਿਰ ਛਾ ਗਈ , ਦਰਅਸਲ ਇਥੇ ਮੁੱਖ ਮਾਰਗ ‘ਤੇ ਪਿੰਡ ਰਾਣਵਾਂ ਨਜ਼ਦੀਕ ਇਕ ਟਰੱਕ ਅਤੇ ਕਾਰ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਧੂਰੀ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਿਨ੍ਹਾਂ ਦੀ ਮੁੱਢਲੇ ਤੌਰ ‘ਤੇ ਪਹਿਚਾਣ ਸੰਦੀਪ ਸਿੰਗਲਾ, ਵਿਜੇ ਅਗਨੀਹੋਤਰੀ ਅਤੇ ਮਨਦੀਪ ਸਿੰਘ ਵਾਸੀ ਧੂਰੀ ਵਜੋਂ ਹੋਈ ਹੈ।police officer killed in car-truck collision on Tapa-Dhilwan road in Barnala

Read more : ਸਰਕਾਰ ਨੇ ਆਪਣੀ ਕਹੀ ਪੁਗਾਈ, ਡਿਊਟੀ ‘ਤੇ ਨਾ ਆਉਣ ਵਾਲੇ NHM ਮੁਲਾਜ਼ਮਾਂ ਦੀਆਂ ਸੇਵਾਵਾਂ ਕੀਤੀਆਂ ਖ਼ਤਮ

ਪੁਲਿਸ ਵੱਲੋਂ ਮ੍ਰਿਤਕ ਦੇਹਾਂ ਦੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਉਥੇ ਹੀ ਪਰਿਵਾਰਾਂ ਨੂੰ ਜਦ ਇਸ ਹਾਦਸੇ ਦਾ ਪਤਾ ਲੱਗਿਆ ਤਾਂ ਉਹਨਾਂ ਦੇ ਸਰ ਦੁਖਾਂ ਦਾ ਪਹਾੜ ਟੁੱਟ ਗਿਆ।

ਫਿਲਹਾਲ ਹਾਦਸੇ ਦੇ ਕਰਨਾ ਦਾ ਪਤਾ ਨਹੀਂ ਚਲ ਸਕਿਆ , ਕਿ ਇਹ ਹਾਦਸਾ ਤੇਜ਼ ਰਫ਼ਤਾਰੀ ਕਾਰਨ ਵਾਪਰਿਆ ਹੈ ਜਾਂ ਫਿਰ ਕਿਸੇ ਹੋਰ ਅਣਗਹਿਲੀ ਕਾਰਨ , ਪਰ ਇਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਰਾਤ ਦਾ ਕਰਫਿਉ ਹੋਣ ਦੇ ਬਾਵਜੂਦ ਸੜਕਾਂ ‘ਤੇ ਆਵਾਜਾਈ ਅਤੇ ਅਜਿਹੇ ਹਾਦਸੇ ਹੋਣਾ ਬੇਹੱਦ ਚਿੰਤਾ ਦਾ ਵਿਸ਼ਾ ਹਨ।