ਹੋਰ ਖਬਰਾਂ

ਦਿਓਲ ਪਰਿਵਾਰ ਦੇ ਬੰਗਲੇ 'ਤੇ 3 ਨੌਕਰ ਮਿਲੇ ਕੋਰੋਨਾ ਪਾਜ਼ੀਟਿਵ, ਧਰਮਿੰਦਰ ਨੇ ਕਰਵਾਇਆ ਕੋਰੋਨਾ ਟੈਸਟ

By Shanker Badra -- March 25, 2021 9:20 am

ਮੁੰਬਈ : ਦੇਸ਼ ਭਰ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪੂਰੇ ਦੇਸ਼ ਵਿਚ ਮਾਰੂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈਇਸ ਦੇ ਚਲਦੇ ਕੋਈ ਲੋਕ ਇਸ ਦੀ ਚਪੇਟ ’ਚ ਆ ਰਹੇ ਹਨ। ਆਮਿਰ ਖ਼ਾਨ ਤੋਂ ਬਾਅਦ ਹੁਣ ਧਰਮਿੰਦਰ ਦਾ ਸਟਾਫ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।

3 members of Deol household tests positive for COVID-19 ਦਿਓਲ ਪਰਿਵਾਰ ਦੇ ਬੰਗਲੇ 'ਤੇ 3 ਨੌਕਰ ਮਿਲੇ ਕੋਰੋਨਾ ਪਾਜ਼ੀਟਿਵ, ਧਰਮਿੰਦਰ ਨੇ ਕਰਵਾਇਆ ਕੋਰੋਨਾ ਟੈਸਟ

ਧਰਮਿੰਦਰ ਦੇ ਜੁਹੂ ਸਥਿਤ ਬੰਗਲੇ ’ਚ ਤਿੰਨ ਲੋਕ ਕੋਰੋਨਾ ਨਾਲ ਪਾਜ਼ੀਟਿਵ ਪਾਏ ਗਏ ਹਨ। ਇਕ ਸੂਤਰ ਨੇ ਦੱਸਿਆ ਕਿ ਸਾਰੀਆਂ ਸਾਵਧਾਨੀਆਂ ਵਰਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦਿਓਲ ਪਰਿਵਾਰ ਵੀ ਕਾਫੀ ਸਰਗਰਮ ਹੈ। ਕੋਰੋਨਾ ਦੀ ਦੂਸਰੀ ਲਹਿਰ ਕਾਫੀ ਸ਼ੱਕੀ ਹੈ ਤੇ ਸਾਰੇ ਤਰ੍ਹਾਂ ਦੇ ਨਿਯਮਾਂ ਦਾ ਉਲੰਘਣ ਕਰ ਰਹੀ ਹੈ।

Bharat Bandh on 26 Feb : Protest against rising fuel prices, GST , commercial markets to remain shut ਦਿਓਲ ਪਰਿਵਾਰ ਦੇ ਬੰਗਲੇ 'ਤੇ 3 ਨੌਕਰ ਮਿਲੇ ਕੋਰੋਨਾ ਪਾਜ਼ੀਟਿਵ, ਧਰਮਿੰਦਰ ਨੇ ਕਰਵਾਇਆ ਕੋਰੋਨਾ ਟੈਸਟ

ਸੂਤਰਾਂ ਨੇ ਅੱਗ ਦੱਸਿਆ ਕਿ ਜੋ ਲੋਕ ਪਾਜ਼ੀਟਿਵ ਪਾਏ ਗਏ ਹਨ, ਉਨ੍ਹਾਂ ਦਾ ਧਿਆਨ ਰੱਖਿਆ ਦਾ ਰਿਹਾ ਹੈ। ਉਹ ਜਲਦ ਠੀਕ ਹੋ ਜਾਣ। ਧਰਮਿੰਦਰ ਨੇ ਸਾਰੇ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਹੋਈਆਂ ਹਨ। ਉਨ੍ਹਾਂ ਨੇ ਕੋਰੋਨਾ ਨਾਲ ਪ੍ਰਭਾਵਿਤ ਸਟਾਫ ਨੂੰ ਆਈਸੋਲੇਟ ਕਰ ਦਿੱਤਾ ਹੈ। ਧਰਮਿੰਦਰ ਕਈ ਮਹੀਨਿਆਂ ਤੋਂ ਲੋਨਾਵਲਾ ’ਚ ਆਪਣੇ ਫਾਰਮ ਹਾਊਸ ’ਤੇ ਸੀ ਪਰ ਅੱਜ ਉਹ ਮੁੰਬਈ ’ਚ ਹਨ।

3 members of Deol household tests positive for COVID-19 ਦਿਓਲ ਪਰਿਵਾਰ ਦੇ ਬੰਗਲੇ 'ਤੇ 3 ਨੌਕਰ ਮਿਲੇ ਕੋਰੋਨਾ ਪਾਜ਼ੀਟਿਵ, ਧਰਮਿੰਦਰ ਨੇ ਕਰਵਾਇਆ ਕੋਰੋਨਾ ਟੈਸਟ

ਧਰਮਿੰਦਰ ਨੇ ਕਿਹਾ ਕਿ ਮੈਂ ਆਪਣਾ ਵੈਕਸੀਨੇਸ਼ਨ ਕਰਵਾ ਲਿਆ ਸੀ, ਮੈਂ ਠੀਕ ਹਾਂ। ਹਾਲਾਂਕਿ ਮੈਂ ਆਪਣਾ ਕੋਰੋਨਾ ਟੈਸਟ ਫਿਰ ਤੋਂ ਕਰਵਾਇਆ ਹੈ। ਸ਼ਾਮ ਤੱਕ ਰਿਪੋਰਟ ਆ ਜਾਵੇਗੀ। ਦੱਸ ਦੇਈਏ ਕਿ ਧਰਮਿੰਦਰ ਨੇ ਹਾਲ ਹੀ ’ਚ ਕੋਰੋਨਾ ਵੈਕਸੀਨ ਦਾ ਡੋਜ਼ ਲਗਵਾਇਆ ਸੀ। ਇਸ ਮੌਕੇ ’ਤੇ ਉਨ੍ਹਾਂ ਨੇ ਲੋਕਾਂ ਨਾਲ ਕੋਰੋਨਾ ਦੀ ਡੋਜ਼ ਲਗਵਾਉਣ ਤੇ ਨਿਯਮਾਂ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ ਸੀ।

-PTCNews

  • Share