Fri, Apr 19, 2024
Whatsapp

ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਫੋਨ ਸ਼ੋਅਰੂਮ, ਨਾਭਾ ਮੈਕਸੀਮਮ ਸਕਿਉਰਿਟੀ ਜੇਲ੍ਹ 'ਚੋਂ ਮੁੜ ਮਿਲੇ ਮੋਬਾਈਲ

Written by  Jashan A -- February 04th 2020 02:30 PM
ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਫੋਨ ਸ਼ੋਅਰੂਮ, ਨਾਭਾ ਮੈਕਸੀਮਮ ਸਕਿਉਰਿਟੀ ਜੇਲ੍ਹ 'ਚੋਂ ਮੁੜ ਮਿਲੇ ਮੋਬਾਈਲ

ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਫੋਨ ਸ਼ੋਅਰੂਮ, ਨਾਭਾ ਮੈਕਸੀਮਮ ਸਕਿਉਰਿਟੀ ਜੇਲ੍ਹ 'ਚੋਂ ਮੁੜ ਮਿਲੇ ਮੋਬਾਈਲ

3 Mobile Phones seized from Nabha Jail: ਪੰਜਾਬ ਦੀਆਂ ਜੇਲ੍ਹਾਂ 'ਚ ਆਏ ਦਿਨ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਕਿ ਪੁਲਿਸ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ। ਅੱਜ ਇੱਕ ਵਾਰ ਨਾਭਾ ਦੀ ਅਤਿ ਸੁਰੱਖਿਆ ਜੇਲ੍ਹ 'ਚੋਂ 3 ਹਵਾਲਾਤੀਆਂ ਕੋਲੋਂ 3 ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਅਧਿਕਾਰੀਆਂ ਵਲੋਂ ਜੇਲ੍ਹ ਅੰਦਰ ਸਰਚ ਅਪ੍ਰੇਸ਼ਨ ਚਲਾਇਆ ਗਿਆ ਸੀ ਤੇ ਤਲਾਸ਼ੀ ਦੌਰਾਨ ਚੱਕੀ ਨੰਬਰ 1 'ਚ ਬੰਦ ਹਵਾਲਾਤੀ ਅਮਨ ਕੁਮਾਰ, ਨੀਰਜ ਹਰਸਾਣਾ ਅਤੇ ਬੈਰਕ ਨੰਬਰ 3 'ਚ ਬੰਦ ਹਵਾਲਾਤੀ ਭਿੰਡਰ ਸਿੰਘ ਤੋਂ ਮੋਬਾਈਲ ਤੇ ਸਿਮ ਬਰਾਮਦ ਕੀਤੇ ਗਏ। ਉਧਰ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਕੋਤਵਾਲੀ ਪੁਲਿਸ ਨੇ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵੀ ਨਾਭਾ ਜੇਲ੍ਹ ਵਿਚੋਂ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਆਏ ਦਿਨ ਮੋਬਾਈਲ ਫੋਨਾਂ ਦੇ ਮਿਲਣਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਹੋਰ ਪੜ੍ਹੋ: ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚੋਂ ਅਪਰਾਧੀ ਰਾਜਨ ਭੱਟੀ ਕੋਲੋਂ 3 ਮੋਬਾਈਲ ਫ਼ੋਨ ਕੀਤੇ ਬਰਾਮਦ ਹੁਣ ਤਾਂ ਇੰਝ ਜਾਪਦਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਮੋਬਾਈਲ ਫੋਨਾਂ ਦੇ ਸ਼ੋਅਰੂਮ ਬਣ ਗਈਆਂ ਹਨ, ਪਰ ਇਹਨਾਂ ਸ਼ੋਅਰੂਮਾਂ 'ਤੇ ਪੁਲਿਸ ਪ੍ਰਸ਼ਾਸਨ ਤੇ ਜੇਲ੍ਹ ਮੰਤਰੀ ਨੂੰ ਨਕੇਲ ਕਸਣ ਦੀ ਲੋੜ ਹੈ। Nabha Jailਸਾਲ 2019 ਚ ਪੰਜਾਬ ਦੀਆਂ ਜੇਲ੍ਹਾਂ ਚੋਂ 1086 ਮੋਬਾਈਲ ਬਰਾਮਦ ਹੋਏ •ਇਨ੍ਹਾਂ ਵਿੱਚੋਂ ਸਭ ਤੋਂ ਵੱਧ 338 ਮੋਬਾਈਲ ਲੁਧਿਆਣਾ ਸੈਂਟ੍ਰਲ ਜੇਲ੍ਹ ਚੋਂ ਬਰਾਮਦ ਹੋਏ •ਇਸਤੋਂ ਅਲਾਵਾ ਫਿਰੋਜ਼ਪੁਰ ਜੇਲ੍ਹ ਚੋਂ 109 •ਕਪੂਰਥਲਾ ਜੇਲ੍ਹ ਚੋਂ 107 •ਫਰੀਦਕੋਟ ਜੇਲ੍ਹ ਚੋਂ 96 •ਅੰਮ੍ਰਿਤਸਰ ਜੇਲ੍ਹ ਚੋਂ 95 •ਪਟਿਆਲਾ ਜੇਲ੍ਹ ਚੋਂ 71 •ਬਠਿੰਡਾ ਜੇਲ੍ਹ ਚੋਂ 66 •ਰੂਪਨਗਰ ਜੇਲ੍ਹ ਚੋਂ 46 •ਹੁਸ਼ਿਆਰਪੁਰ ਜੇਲ੍ਹ ਚੋਂ 34 •ਨਾਭਾ ਜੇਲ੍ਹ ਚੋਂ 29 •ਸੰਗਰੂਰ ਜੇਲ੍ਹ ਚੋਂ 28 •ਬਰਨਾਲਾ ਜੇਲ੍ਹ ਚੋਂ 22 •ਮਾਨਸਾ ਜੇਲ੍ਹ ਚੋਂ 6 •ਗੁਰਦਾਸਪੁਰ ਜੇਲ੍ਹ ਚੋਂ 3 •ਪਠਾਨਕੋਟ ਜੇਲ੍ਹ ਚੋਂ 2 •ਬੋਰਸਟਲ ਜੇਲ੍ਹ ਲੁਧਿਆਣਾ ਚੋਂ 1 •ਲੁਧਿਆਣਾ ਦੀ ਮਹਿਲਾ ਜੇਲ੍ਹ ਚੋਂ 1 ਇਹ ਅੰਕੜੇ ਤਾਂ ਹੋਏ ਸਾਲ 2019 ਦੇ ਹਨ। ਪਰ ਸਾਲ 2020 ਨੂੰ ਚੜ੍ਹੇ ਅਜੇ ਇੱਕ ਮਹੀਨਾ ਹੀ ਹੋਇਆ ਹੈ, ਅਤੇ ਮੋਬਾਈਲ ਮਿਲਣ ਦੇ ਰਿਕਾਰਡ ਟੁੱਟਣੇ ਸ਼ੁਰੂ ਹੋ ਗਏ ਹਨ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਹੁਣ ਤੱਕ 41 ਮੋਬਾਈਲ ਫੋਨ ਬਰਾਮਦ ਹੋ ਚੁੱਕੇ ਹਨ,ਜੋ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿਚੋਂ ਹੁਣ ਤੱਕ ਸਭ ਤੋਂ ਵੱਧ ਹਨ। ਇਨ੍ਹਾਂ ਵਿੱਚੋਂ 38 ਮੋਬਾਈਲ ਜਨਵਰੀ ਦੇ ਮਹੀਨੇ ਚ ਰਿਕਵਰ ਕੀਤੇ ਗਏ ਤਾਂ ਫਰਵਰੀ ਚ ਹੁਣ ਤੱਕ 3 ਮੋਬਾਈਲ ਮਿਲੇ ਚੁੱਕੇ ਹਨ। -PTC News


Top News view more...

Latest News view more...