Thu, Apr 25, 2024
Whatsapp

ਅੰਮ੍ਰਿਤਸਰ ਜੇਲ੍ਹ 'ਚੋਂ 3 ਕੈਦੀ ਫਰਾਰ, ਪੁਲਿਸ ਪ੍ਰਸ਼ਾਸਨ 'ਚ ਮਚਿਆ ਹੜਕੰਪ

Written by  Jashan A -- February 02nd 2020 10:02 AM -- Updated: February 02nd 2020 10:04 AM
ਅੰਮ੍ਰਿਤਸਰ ਜੇਲ੍ਹ 'ਚੋਂ 3 ਕੈਦੀ ਫਰਾਰ, ਪੁਲਿਸ ਪ੍ਰਸ਼ਾਸਨ 'ਚ ਮਚਿਆ ਹੜਕੰਪ

ਅੰਮ੍ਰਿਤਸਰ ਜੇਲ੍ਹ 'ਚੋਂ 3 ਕੈਦੀ ਫਰਾਰ, ਪੁਲਿਸ ਪ੍ਰਸ਼ਾਸਨ 'ਚ ਮਚਿਆ ਹੜਕੰਪ

3 Prisoners Absconding In Amritsar Jail: ਅੰਮ੍ਰਿਤਸਰ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਨਾਕਾਮੀ ਸਾਹਮਣੇ ਆਈ ਹੈ। ਦਰਅਸਲ, ਇਥੇ ਬੀਤੀ ਰਾਤ 3 ਕੈਦੀ ਕੰਧ ਤੋੜ ਕੇ ਫਰਾਰ ਹੋ ਗਏ ਹਨ। ਜਿਸ ਕਾਰਨ ਪੁਲਿਸ 'ਚ ਹਫੜਾ-ਦਫੜੀ ਮਚ ਗਈ ਹੈ। Amritsar Jail ਮਿਲੀ ਜਾਣਕਾਰੀ ਮੁਤਾਬਕ ਫਰਾਰ ਹਵਾਲਾਤੀਆਂ 'ਚੋਂ 2 ਸਕੇ ਭਰਾ ਜਰਨੈਲ ਸਿੰਘ ਅਤੇ ਗੁਰਪ੍ਰੀਤ ਖਡੂਰ ਸਾਹਿਬ ਨਾਲ ਸਬੰਧਿਤ ਹਨ ਤੇ ਤੀਜਾ ਹਵਾਲਾਤੀ ਵਿਸ਼ਾਲ ਸ਼ਰਮਾ ਅੰਮ੍ਰਿਤਸਰ ਦੇ ਮਜੀਠਾ ਰੋਡ ਦਾ ਰਹਿਣ ਵਾਲਾ ਹੈ। ਹੋਰ ਪੜ੍ਹੋ:ਸਪੇਨ ਦੀ ਮੁਟਿਆਰ ਨੇ ਰਚਾਇਆ ਪੰਜਾਬੀ ਗੱਬਰੂ ਨਾਲ ਵਿਆਹ, ਜਾਣੋ ਕਿਵੇਂ ਹੋਈ ਸੀ ਮੁਲਾਕਾਤ ਦੱਸਿਆ ਜਾ ਰਿਹਾ ਹੈ ਕਿ ਹਵਾਲਾਤੀ ਵਿਸ਼ਾਲ ਸ਼ਰਮਾ 'ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਹੈ ਤੇ ਗੁਰਪ੍ਰੀਤ ਅਤੇ ਜਰਨੈਲ ਚੋਰੀ ਦੇ ਕੇਸ 'ਚ ਬੰਦ ਸਨ। ਇਹ ਸਾਰੇ ਜੇਲ ਦੀ ਪਿਛਲੀ ਕੰਧ ਤੋੜ ਕੇ ਫਰਾਰ ਹੋਏ ਹਨ। Amritsar Jail ਉਧਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇਪਹੁੰਚ ਕੇ ਪੂਰੇ ਇਲਾਕੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਦੀ ਭਾਲ ਜਾਰੀ ਹੈ ਤੇ ਛੇਤੀ ਹੀ ਸਾਰਿਆਂ ਨੂੰ ਕਾਬੂ ਕੀਤਾ ਜਾਵੇਗਾ। -PTC News


Top News view more...

Latest News view more...