Advertisment

ਚੰਡੀਗੜ੍ਹ ਦੇ 3 ਸਕੂਲਾਂ ਦੀਆਂ ਛੋਟੀਆਂ ਜਮਾਤਾਂ ਹੋਈਆਂ ਆਨਲਾਈਨ; HFMD ਬਿਮਾਰੀ ਕਰਕੇ ਐਡਵਾਈਜ਼ਰੀ ਜਾਰੀ

author-image
Riya Bawa
Updated On
New Update
ਚੰਡੀਗੜ੍ਹ ਦੇ 3 ਸਕੂਲਾਂ ਦੀਆਂ ਛੋਟੀਆਂ ਜਮਾਤਾਂ ਹੋਈਆਂ ਆਨਲਾਈਨ; HFMD ਬਿਮਾਰੀ ਕਰਕੇ ਐਡਵਾਈਜ਼ਰੀ ਜਾਰੀ
Advertisment
ਚੰਡੀਗੜ੍ਹ: ਦੁਨੀਆ ਭਰ ਦੇ ਦੇਸ਼ਾਂ ਲਈ Monkeypox ਇਨ੍ਹੀਂ ਦਿਨੀਂ ਨਵੀਂ ਸਮੱਸਿਆ ਬਣ ਕੇ ਉਭਰਿਆ ਹੈ। ਇਸ ਦੌਰਾਨ ਚੰਡੀਗੜ੍ਹ ਦੇ ਤਿੰਨ ਸਕੂਲਾਂ ਦੇ ਬੱਚਿਆਂ ਵਿੱਚ Monkeypox ਵਰਗੇ ਲੱਛਣ ਦੇਖੇ ਗਏ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਇਨ੍ਹਾਂ ਲੱਛਣਾਂ ਨੂੰ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਨਾਲ ਜੋੜ ਕੇ ਦੇਖ ਰਿਹਾ ਹੈ। ਅਸਲ ਵਿੱਚ, ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਦੇ ਲੱਛਣ Monkeypox ਵਰਗੇ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਮੋਡ 'ਚ ਆ ਗਿਆ ਹੈ।
Advertisment
Monkeypox ਇਸ ਮਾਮਲੇ ਵਿੱਚ ਸਕੂਲ ਪ੍ਰਸ਼ਾਸਨ ਨੇ ਬੱਚਿਆਂ ਦੇ ਖੂਨ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਹਨ ਜਿਸ ਦੀ ਰਿਪੋਰਟ ਦੀ ਉਡੀਕ ਹੈ। ਇਸ ਦੇ ਨਾਲ ਹੀ ਬੱਚਿਆਂ ਵਿੱਚ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਪਾਏ ਜਾਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਦੋ ਦਿਨਾਂ ਤੱਕ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ। monkeypox3 ਇਸ ਦੇ ਨਾਲ ਹੀ ਹੁਣ ਅਗਲੇ ਹੁਕਮਾਂ ਤੱਕ ਮਾਊਂਟ ਕਾਰਮਲ ਸਕੂਲ, ਸੈਕਟਰ 47 ਵਿੱਚ ਕਲਾਸਾਂ ਆਨਲਾਈਨ ਹੋਣਗੀਆਂ। ਸੇਂਟ ਕਬੀਰ ਸਕੂਲ ਸੈਕਟਰ-26, ਦਿੱਲੀ ਪਬਲਿਕ ਸਕੂਲ ਸੈਕਟਰ-40 ਅਤੇ ਭਵਨ ਵਿਦਿਆਲਿਆ ਸੈਕਟਰ-33 ਨੂੰ ਛੋਟੇ ਬੱਚਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਸਕੂਲ ਕੁਝ ਦਿਨਾਂ ਤੋਂ ਛੋਟੀਆਂ ਜਮਾਤਾਂ ਲਈ ਬੰਦ ਕਰ ਦਿੱਤੇ ਗਏ ਹਨ। ਚੰਡੀਗੜ੍ਹ ਦੇ 3 ਸਕੂਲ ਛੋਟੀਆਂ ਜਮਾਤਾਂ ਲਈ ਬੰਦ, ਬੱਚਿਆਂ 'ਚ ਦਿਖੇ 'Monkeypox' ਵਰਗੇ ਲੱਛਣ
Advertisment
ਇਹ ਵੀ ਪੜ੍ਹੋ: ਫ਼ਰੀਦਕੋਟ ਦੀ ਮਾਡਰਨ ਜੇਲ੍ਹ ਮੁੜ ਚਰਚਾ 'ਚ, ਤਲਾਸ਼ੀ ਦੌਰਾਨ ਮਿਲੇ ਪੰਜ ਮੋਬਾਇਲ ਫ਼ੋਨ ਦੱਸ ਦੇਈਏ ਕਿ ਸੇਂਟ ਕਬੀਰ ਸਕੂਲ ਸੈਕਟਰ-26 'ਚ ਪ੍ਰੀ ਨਰਸਰੀ ਦੇ ਬੱਚਿਆਂ ਦੇ ਹੱਥਾਂ, ਪੈਰਾਂ ਅਤੇ ਮੂੰਹ 'ਤੇ ਛਾਲੇ ਵਰਗੇ ਲੱਛਣ ਪਾਏ ਗਏ ਹਨ। ਇਸ ਤੋਂ ਬਾਅਦ ਸਕੂਲ ਨੇ 28 ਜੁਲਾਈ ਤੋਂ ਆਫਲਾਈਨ ਬੰਦ ਕਰਕੇ ਪ੍ਰੀ ਨਰਸਰੀ ਤੋਂ ਦੂਜੀ ਜਮਾਤ ਤੱਕ ਆਨਲਾਈਨ ਪੜ੍ਹਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸਕੂਲਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਚੰਡੀਗੜ੍ਹ ਦੇ 3 ਸਕੂਲਾਂ ਦੀਆਂ ਛੋਟੀਆਂ ਜਮਾਤਾਂ ਹੋਈਆਂ ਆਨਲਾਈਨ; HFMD ਬਿਮਾਰੀ ਕਰਕੇ ਐਡਵਾਈਜ਼ਰੀ ਜਾਰੀ ਡੀਪੀਐਸ ਸਕੂਲ ਨੇ ਮਾਪਿਆਂ ਨੂੰ ਬੱਚਿਆਂ ਦੇ ਸਰੀਰ ਦੇ ਤਾਪਮਾਨ ਦੀ ਨਿਯਮਤ ਜਾਂਚ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ, ਸਕੂਲ ਨੇ ਬੱਚਿਆਂ ਦੀਆਂ ਹਥੇਲੀਆਂ ਅਤੇ ਤਲੀਆਂ 'ਤੇ ਧੱਫੜਾਂ ਦੀ ਨਿਯਮਤ ਤੌਰ 'ਤੇ ਜਾਂਚ ਕਰਨ ਦੀ ਵੀ ਸਲਾਹ ਦਿੱਤੀ ਹੈ। ਇਸੇ ਤਰ੍ਹਾਂ ਸੰਤ ਕਬੀਰ ਨੇ ਵੀ ਮਾਪਿਆਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਚੰਡੀਗੜ੍ਹ ਦੇ 3 ਸਕੂਲ ਛੋਟੀਆਂ ਜਮਾਤਾਂ ਲਈ ਬੰਦ, ਬੱਚਿਆਂ 'ਚ ਦਿਖੇ 'Monkeypox' ਵਰਗੇ ਲੱਛਣ ਸਕੂਲ ਵੱਲੋਂ ਜਾਰੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਬੱਚੇ ਨੂੰ ਬੁਖਾਰ, ਗਲੇ 'ਚ ਖਰਾਸ਼, ਖੁਜਲੀ ਅਤੇ ਹੱਥਾਂ, ਪੈਰਾਂ ਜਾਂ ਮੂੰਹ 'ਤੇ ਧੱਫੜ ਹਨ ਤਾਂ ਤੁਰੰਤ ਸਕੂਲ ਨੂੰ ਸੂਚਿਤ ਕਰਨ। ਇਸ ਦੇ ਨਾਲ ਹੀ ਮਾਪਿਆਂ ਨੂੰ ਬੱਚਿਆਂ ਦੀਆਂ ਮੈਡੀਕਲ ਰਿਪੋਰਟਾਂ ਸਕੂਲ ਨਾਲ ਸਾਂਝੀਆਂ ਕਰਨ ਲਈ ਵੀ ਕਿਹਾ ਗਿਆ ਹੈ। publive-image -PTC News-
latest-news punjabi-news chandigarh-schools-closed monkeypox-alert mouth-disease-cases chandigarh-monkeypox-case monkeypoxcase monkeypox-school-children
Advertisment

Stay updated with the latest news headlines.

Follow us:
Advertisment