ਦੇਸ਼

ਹਿਮਾਚਲ ਦੇ ਕਿੰਨੌਰ 'ਚ ਭਾਰੀ ਬਰਫ਼ਬਾਰੀ, ਤੂਫ਼ਾਨ 'ਚ ਫੱਸੇ 3 ਟ੍ਰੈਕਰਸ ਦੀ ਮੌਤ

By Riya Bawa -- October 25, 2021 1:24 pm -- Updated:October 25, 2021 1:26 pm

Heavy Snowfall: ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਬਰੂਆ ਦੱਰੇ ਨੂੰ ਪਾਰ ਕਰਦੇ ਸਮੇਂ ਬਰਫੀਲੇ ਤੂਫਾਨ 'ਚ ਫਸਣ ਨਾਲ ਤਿੰਨ ਟ੍ਰੈਕਰਾਂ ਦੀ ਮੌਤ ਹੋ ਗਈ। ਮਰਨ ਵਾਲੇ ਤਿੰਨ ਟਰੈਕਰ ਮੁੰਬਈ ਦੇ ਵਸਨੀਕ ਸਨ। ਹਾਲਾਂਕਿ 10 ਟਰੈਕਰ ਵੀ ਬਚਾ ਲਏ ਗਏ ਹਨ। ਮ੍ਰਿਤਕਾਂ ਦੀ ਪਛਾਣ 58 ਸਾਲਾ ਦੀਪਕ ਨਰਾਇਣ, 65 ਸਾਲਾ ਰਾਜੇਂਦਰ ਪਾਠਕ ਅਤੇ 64 ਸਾਲਾ ਅਸ਼ੋਕ ਮਧੂਕਰ ਵਜੋਂ ਹੋਈ ਹੈ।

ਇਹ ਸਾਰੇ 13 ਮੈਂਬਰੀ ਟਰੈਕਿੰਗ ਪਾਰਟੀ ਦਾ ਹਿੱਸਾ ਸਨ। ਉਸ ਦੇ ਸਾਥੀ ਬਚ ਗਏ ਹਨ। ਜਿਨ੍ਹਾਂ ਲੋਕਾਂ ਨੂੰ ਬਚਾਇਆ ਗਿਆ ਹੈ ਉਨ੍ਹਾਂ ਵਿੱਚ ਰਜਨੀਸ਼ ਕੁਮਾਰ, ਰਾਕੇਸ਼ ਸ਼ਰਮਾ, ਧਨੰਜਯ ਗਾਵੜੇ, ਪਵਨ ਕੀਰਤੀਕਰ, ਧਨ ਰਾਜ, ਮਹੇਸ਼ ਹੇਗੜੇ, ਵਿਸ਼ਵਾਸ ਅਦਸੁਗ, ਭਾਵਨਾ ਦੇਸ਼ਮੁਖ ਅਤੇ ਪ੍ਰਦੀਪ ਰਾਏ ਸ਼ਾਮਲ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਟਰੈਕਰ ਰੋਹਰੂ ਸਬ -ਡਿਵੀਜ਼ਨ ਦੇ ਦੋਦਰਾ ਕੁਆਰ ਦੇ ਜੰਗਲੀ ਪਿੰਡ ਤੋਂ ਕਿੰਨੌਰ ਜ਼ਿਲ੍ਹੇ ਦੇ ਸਾਂਗਲਾ ਜਾ ਰਹੇ ਸਨ। ਪ੍ਰਸ਼ਾਸਨ ਨੂੰ ਸ਼ਾਮ ਕਰੀਬ 4.30 ਵਜੇ ਹਾਦਸੇ ਬਾਰੇ ਜਾਣਕਾਰੀ ਮਿਲੀ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

Kasauli and Dagshai in Himachal Pradesh on Thursday received season's first snowfall. Follow PTC News for more updates...

ਕਿਨੌਰ ਦੇ ਪੁਲਿਸ ਸੁਪਰਡੈਂਟ ਅਸ਼ੋਕ ਰਤਨ ਨੇ ਦੱਸਿਆ ਕਿ 13 ਮੈਂਬਰੀ ਪੁਲਿਸ ਟੀਮ ਨੇ ਕਰੀਬ 12 ਵਜੇ ਚਾਰ ਮੈਂਬਰਾਂ ਨੂੰ ਬਚਾਇਆ ਅਤੇ ਬਾਕੀ ਛੇ ਨੂੰ ਬਚਾਉਣ ਵਿੱਚ ਤਿੰਨ ਘੰਟੇ ਲੱਗ ਗਏ। 13 ਟ੍ਰੈਕਰਾਂ ਵਿੱਚੋਂ 12 ਮੁੰਬਈ ਦੇ ਅਤੇ ਇੱਕ ਦਿੱਲੀ ਦੇ ਸਨ। ਬਚਾਏ ਗਏ ਇਕ ਟ੍ਰੈਕਰ ਨੇ ਦੱਸਿਆ ਕਿ ਤਿੰਨ ਲੋਕਾਂ ਨੇ ਹਾਈਪੋਥਰਮੀਆ ਕਾਰਨ ਦਮ ਤੋੜ ਦਿੱਤਾ ਸੀ। ਹਾਲਾਂਕਿ, ਰਾਤ ​​ਦੇ ਦੌਰਾਨ ਖੇਤਰ ਵਿੱਚ ਭਾਰੀ ਬਰਫਬਾਰੀ ਦੇ ਕਾਰਨ ਬਚਾਅ ਕਰਮਚਾਰੀ ਮੌਕੇ 'ਤੇ ਨਹੀਂ ਪਹੁੰਚ ਸਕੇ।

Fresh Snowfall in Himachal

-PTC News

  • Share