ਅਜਨਾਲਾ ਦੇ ਇੱਕ ਘਰ ‘ਚੋਂ 3 ਔਰਤਾਂ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ ਦਾ ਮਾਹੌਲ 

3 women dead bodies found in house in ajnala

ਅਜਨਾਲਾ ਦੇ ਇੱਕ ਘਰ ‘ਚੋਂ 3 ਔਰਤਾਂ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ ਦਾ ਮਾਹੌਲ

ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਮਾਕੋਵਾਲ ‘ਚੋਂ ਇੱਕ ਹੀ ਘਰੋਂ ਤਿੰਨ ਲਾਸ਼ਾਂ ਮਿਲੀਆਂ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲੀ ਹੋਈ ਹੈ।

ਮਿਲੀ ਰਹੀ ਜਾਣਕਾਰੀ ਮੁਤਾਬਕ, ਲਾਸ਼ਾਂ ਪਿੰਡ ਮਾਕੋਵਾਲ ਦੇ ਘਰ ‘ਚੋਂ ਬਰਾਮਦ ਹੋਈਆਂ ਹਨ ਅਤੇ ਕਤਲ ਦੀ ਸੂਈ ਲੜਕੀ ਦਿਲਪ੍ਰੀਤ ਦੇ ਪਤੀ ‘ਤੇ ਜਾ ਰਹੀ ਹੈ।

ਕਿਹਾ ਜਾ ਰਿਹਾ ਹੈ ਕਿ ਇਹ ਲਾਸ਼ਾ ਮਾਂ-ਧੀ ਤੇ ਦੋਹਤਰੀ ਦੀਆਂ ਹਨ।

ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਉੱਚ ਅਧਿਕਾਰੀਆਂ ਦੀ ਟੀਮ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

—PTC News