200 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 3 ਸਾਲਾ ਦਾ ਮਾਸੂਮ, ਬਚਾਅ ਕਾਰਜ ਜਾਰੀ

By Shanker Badra - November 05, 2020 11:11 am

200 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 3 ਸਾਲਾ ਦਾ ਮਾਸੂਮ, ਬਚਾਅ ਕਾਰਜ ਜਾਰੀ:ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲ੍ਹੇ ਵਿਚ ਇਕ ਤਿੰਨ ਸਾਲ ਦਾ ਬੱਚਾ 200 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਸੂਚਨਾ 'ਤੇ ਪੁਲਿਸ-ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਅਤੇ ਪ੍ਰਸ਼ਾਸਨ ਵੱਲੋਂ ਬੱਚੇ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

3-Year-Old child Falls In Borewell In Madhya Pradesh, Army Undertakes Rescue Operation 200 ਫੁੱਟ ਡੂੰਘੇਬੋਰਵੈੱਲ 'ਚ ਡਿੱਗਿਆ 3 ਸਾਲਾ ਦਾ ਮਾਸੂਮ, ਬਚਾਅ ਕਾਰਜ ਜਾਰੀ

ਇਹ ਵੀ ਪੜ੍ਹੋ : ਦੇਸ਼ ਭਰ ਦੀਆਂ 250 ਦੇ ਕਰੀਬ ਕਿਸਾਨ ਜਥੇਬੰਦੀਆਂ ਵੱਲੋਂ ਅੱਜ 4 ਘੰਟੇ ਕੀਤਾ ਜਾਵੇਗਾ ਦੇਸ਼ ਪੱਧਰੀ ਚੱਕਾ ਜਾਮ

ਦੱਸਿਆ ਜਾ ਰਿਹਾ ਹੈ ਕਿ ਬੋਰਵੈੱਲ ਵਿੱਚ ਡਿੱਗੇ ਬੱਚੇ ਦੇ ਰੋਣ ਦੀ ਅਵਾਜ਼ ਆ ਰਹੀ ਹੈ। ਇਸ ਦੌਰਾਨ ਬੱਚੇ ਨੂੰ ਬਚਾਉਣ ਦੀ ਕਵਾਇਦ ਚੱਲ ਰਹੀ ਹੈ ਅਤੇ ਸੈਨਾ ਵੀ ਮੌਕੇ 'ਤੇ ਪਹੁੰਚ ਗਈ ਹੈ। ਕਿਹਾ ਜਾਂਦਾ ਹੈ ਕਿ ਬੱਚੇ ਨੂੰ 2 ਤੋਂ 3 ਘੰਟਿਆਂ ਵਿੱਚ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਹਾਲਾਂਕਿ ਵੀਰਵਾਰ ਨੂੰ ਵੀ ਬਚਾਅ ਕਾਰਜ ਜਾਰੀ ਹਨ।

3-Year-Old child Falls In Borewell In Madhya Pradesh, Army Undertakes Rescue Operation 200 ਫੁੱਟ ਡੂੰਘੇਬੋਰਵੈੱਲ 'ਚ ਡਿੱਗਿਆ 3 ਸਾਲਾ ਦਾ ਮਾਸੂਮ, ਬਚਾਅ ਕਾਰਜ ਜਾਰੀ

ਜਾਣਕਾਰੀ ਅਨੁਸਾਰ ਪ੍ਰਿਥਵੀਪੁਰ ਥਾਣਾ ਖੇਤਰ ਦੇ ਸੇਤਪੁਰਾ ਵਿਖੇ ਇੱਕ 3-4 ਸਾਲਾ ਬੱਚਾ ਖੇਡ ਰਿਹਾ ਸੀ। ਇਸ ਦੌਰਾਨ ਬੱਚਾ ਖੇਡਦੇ ਸਮੇਂ 200 ਫੁੱਟ ਡੂੰਘੇ ਖੁੱਲੇ ਬੋਰਵੈੱਲ ਵਿੱਚ ਜਾ ਡਿੱਗਿਆ। ਬੱਚੇ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਇਹ ਘਟਨਾ ਬੁੱਧਵਾਰ ਸਵੇਰ ਦੀ ਹੈ। ਮਾਸੂਮ ਬੱਚਾ ਖੇਡਦੇ ਹੋਏ 200 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਇਹ ਘਟਨਾ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਹੀ ਸਾਹਮਣੇ ਆਈ ਹੈ।

3-Year-Old child Falls In Borewell In Madhya Pradesh, Army Undertakes Rescue Operation 200 ਫੁੱਟ ਡੂੰਘੇਬੋਰਵੈੱਲ 'ਚ ਡਿੱਗਿਆ 3 ਸਾਲਾ ਦਾ ਮਾਸੂਮ, ਬਚਾਅ ਕਾਰਜ ਜਾਰੀ

ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਯਕੀਨ ਦਿਵਾਇਆ ਹੈ ਕਿ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ਓਰਚਾ ਦੇ ਸੇਤਪੁਰਾ ਪਿੰਡ ਵਿਚ ਇਕ ਬੋਰਵੈਲ 'ਚ ਡਿੱਗੇ ਮਾਸੂਮ ਪ੍ਰਹਿਲਾਦ ਨੂੰ ਬਚਾਉਣ ਲਈ ਸਥਾਨਕ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹੈ।ਬੋਰਵੈੱਲ 'ਚ ਕੈਮਰਾ ਲਗਾ ਕੇ ਬੱਚੇ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

3-Year-Old child Falls In Borewell In Madhya Pradesh, Army Undertakes Rescue Operation 200 ਫੁੱਟ ਡੂੰਘੇਬੋਰਵੈੱਲ 'ਚ ਡਿੱਗਿਆ 3 ਸਾਲਾ ਦਾ ਮਾਸੂਮ, ਬਚਾਅ ਕਾਰਜ ਜਾਰੀ

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬੱਚੇ ਨੂੰ ਬੋਰਵੈਲ ਤੋਂ ਬਾਹਰ ਕੱਢਣ ਲਈ ਸਾਰੇ ਉਪਰਾਲੇ ਕਰ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਸ ਨੂੰ ਜਲਦੀ ਬਾਹਰ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੋਰਵੈਲ ਹਾਲ ਹੀ ਵਿੱਚ ਪੁੱਟਿਆ ਗਿਆ ਸੀ ਅਤੇ ਮਜ਼ਦੂਰ ਇਸ ਵਿੱਚ ਪਾਈਪ ਕਾਸਸਿੰਗ ਪਾਉਣ ਦਾ ਕੰਮ ਕਰ ਰਹੇ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰਿਆ।
-PTCNews

adv-img
adv-img