ਪੰਜਾਬ ਦੀਆਂ 30ਕਿਸਾਨ ਜੰਥੇਬੰਦੀਆਂ ਦੀ ਮੀਟਿੰਗ 'ਚ ਮੁਸਾਫ਼ਿਰ ਗੱਡੀਆਂ ਚਲਾਉਣ ਲਈ ਹੋਇਆ ਮੰਥਨ   

By Shanker Badra - November 21, 2020 2:11 pm

ਪੰਜਾਬ ਦੀਆਂ 30 ਕਿਸਾਨ ਜੰਥੇਬੰਦੀਆਂ ਦੀ ਮੀਟਿੰਗ 'ਚ ਮੁਸਾਫ਼ਿਰ ਗੱਡੀਆਂ ਚਲਾਉਣ ਲਈ ਹੋਇਆ ਮੰਥਨ:ਚੰਡੀਗੜ੍ਹ : ਪੰਜਾਬ ਦੀਆਂ 30ਕਿਸਾਨ ਜੰਥੇਬੰਦੀਆਂ ਨੇ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਆਪਣੀ ਮੀਟਿੰਗ ਕੀਤੀ ਹੈ, ਜੋ ਕਰੀਬ 2 ਘੰਟੇ ਚੱਲਣ ਤੋਂ ਬਾਅਦ ਖ਼ਤਮ ਹੋ ਗਈ ਹੈ। ਇਸ ਮੀਟਿੰਗ ਵਿਚ ਕਿਸਾਨ ਜੰਥੇਬੰਦੀਆਂ ਨੇ ਵਿਚਾਰ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਾਹਮਣੇ ਕਿਹਾੜੀਆਂ ਮੰਗਾਂ ਰੱਖੀਆਂ ਜਾਣ।

 30 farmers' organizations of Punjab Decision meeting of Passenger trains ਪੰਜਾਬ ਦੀਆਂ 30ਕਿਸਾਨ ਜੰਥੇਬੰਦੀਆਂ ਦੀ ਮੀਟਿੰਗ 'ਚ ਰੇਲ ਗੱਡੀਆਂ ਚਲਾਉਣ ਲਈ ਹੋਇਆ ਮੰਥਨ

ਪੰਜਾਬ ਦੇ ਕਿਸਾਨੀ ਅੰਦੋਲਨ ਸਬੰਧੀ ਵੱਡੀ ਖ਼ਬਰ ਹੈ। ਇਸ ਮੀਟਿੰਗ 'ਚ ਰੇਲ ਗੱਡੀਆਂ ਚਲਾਉਣ ਲਈ ਮੰਥਨ ਹੋਇਆ ਹੈ। ਸੂਤਰਾਂ ਅਨੁਸਾਰ 30 ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਹਿੱਤਾਂ ਲਈਮੁਸਾਫਰ ਗੱਡੀਆਂ ਨੂੰ ਵੀ ਛੋਟ ਦੇਣ ਦਾ ਫੈਸਲਾ ਕੀਤਾ ਹੈ।ਪੰਜਾਬ ਦੇ ਹਿੱਤਾਂ ਲਈ ਕਿਸਾਨ ਜਥੇਬੰਦੀਆਂ ਨੇ ਭਾਰਤ ਸਰਕਾਰ ਦੀ ਅੜੀ ਦੇ ਬਾਵਜੂਦ ਫੈਸਲਾਲਿਆ ਹੈ। ਸੂਤਰਾਂ ਅਨੁਸਾਰ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ 15 ਦਿਨਾਂ ਵਿਚ ਮੰਗਾਂ ਮੰਨਣ ਦਾ ਅਸਟੀਮੇਟਮ ਦਿੱਤਾ ਹੈ।

ਇਹ ਵੀ ਪੜ੍ਹੋ  : ਮਾਹਿਲਪੁਰ ਦੇ ਪਿੰਡ ਖੇੜਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਲਿਖੇ ਗਏ ਖ਼ਾਲਿਸਤਾਨ ਪੱਖੀ ਨਾਅਰੇ

 30 farmers' organizations of Punjab Decision meeting of Passenger trains ਪੰਜਾਬ ਦੀਆਂ 30ਕਿਸਾਨ ਜੰਥੇਬੰਦੀਆਂ ਦੀ ਮੀਟਿੰਗ 'ਚ ਰੇਲ ਗੱਡੀਆਂ ਚਲਾਉਣ ਲਈ ਹੋਇਆ ਮੰਥਨ

Passenger trains in Punjab : ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਸਾਨ ਭਵਨ 'ਚ 30 ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ 'ਚ ਬਾਕੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ 26 ਅਤੇ 27 ਨਵੰਬਰ ਦੇ ਦਿੱਲੀ ਅੰਦੋਲਨ ਨੂੰ ਦੇਖਦਿਆਂ ਯਾਤਰੀ ਟਰੇਨਾਂ ਨੂੰ ਲਾਂਘਾ ਦੇਣ ਦੀ ਆਗਿਆ ਦਿੱਤੀ ਜਾਵੇ। ਕਿਸਾਨਾ ਵੱਲੋਂ ਰੇਲਵੇ ਸਟੇਸ਼ਨਾਂ ਦੇ ਬਾਹਰ ਮਾਰੇ ਜਾ ਰਹੇ ਧਰਨੇ ਫ਼ਿਲਹਾਲ ਜਾਰੀ ਰਹਿਣਗੇ।

 30 farmers' organizations of Punjab Decision meeting of Passenger trains ਪੰਜਾਬ ਦੀਆਂ 30ਕਿਸਾਨ ਜੰਥੇਬੰਦੀਆਂ ਦੀ ਮੀਟਿੰਗ 'ਚ ਰੇਲ ਗੱਡੀਆਂ ਚਲਾਉਣ ਲਈ ਹੋਇਆ ਮੰਥਨ

ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਥੋੜੀ ਦੇਰ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿਚ ਯਾਤਰੀ ਗੱਡੀਆਂ ਨੂੰ ਲੈ ਕੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅੱਗੇ ਪੰਜਾਬ ਦੇ ਹੋਰ ਮੁੱਦਿਆਂ ਨੂੰ ਵੀ ਹੱਲ ਕਰਨ ਦੀਆਂ ਮੰਗਾਂ ਵੀ ਰੱਖੀਆਂ ਜਾ ਸਕਦੀਆਂ ਹਨ ਕਿਉਂਕਿ ਪੰਜਾਬ ਵਿਚ ਗੰਨੇ ਦੇ ਮਸਲੇ ਨੂੰ ਹੱਲ ਕਰਨ ਲਈ ਵੀ ਕਿਹਾ ਜਾਵੇਗਾ।

30 farmers' organizations of Punjab Decision meeting of Passenger trains
-PTCNews

adv-img
adv-img