ਮੁੱਖ ਖਬਰਾਂ

ਬਾਜਪਾ ਆਗੂ ਹਰਜੀਤ ਗਰੇਵਾਲ ਤੇ ਸੁਰਜੀਤ ਜਿਆਣੀ ਦੇ ਸਮਾਜਿਕ ਬਾਈਕਾਟ ਦਾ ਐਲਾਨ

By Jagroop Kaur -- January 10, 2021 7:19 pm -- Updated:January 10, 2021 7:19 pm

ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਦੇ ਭਾਜਪਾ ਲੀਡਰ ਸੁਰਜੀਤ ਕੁਮਾਰ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਦੀ ਬੈਠਕ ਹੋਈ , ਜਿਸ ਤੋਂ ਬਾਅਦ ਬਾਹਰ ਆਕੇ ਬਾਅਦ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਕਾਨੂੰਨ ਵਾਪਸ ਕਰਾਉਣ ਦੀ ਜ਼ਿੱਦ ਛੱਡਣੀ ਚਾਹੀਦੀ ਹੈ। ਕਿਸਾਨ ਦਾ ਭਲਾ ਸਰਕਾਰ ਕਰਨ ਨੂੰ ਤਿਆਰ ਹੈ। ਇਸ ਦੇ ਨਾਲ ਹੀ ਜਿਆਣੀ ਨੇ ਇਹ ਵੀ ਕਿਹਾ ਕਿ "ਇਹ ਲੀਡਰਹੀਣ ਅੰਦੋਲਨ ਹੈ। ਇਸ ਅੰਦੋਲਨ ਦੇ 40 ਬੰਦਿਆਂ 'ਚ ਕੋਈ ਲੀਡਰ ਨਹੀਂ ਹੈ। ਫੈਸਲਾ ਲੈਣ ਦੀ ਕੋਈ ਤਾਕਤ ਉਨ੍ਹਾਂ ਕੋਲ ਨਹੀਂ ਹੈ।Farmers Protest in Delhi against the Central Government's Farmers laws 2020ਇਸ ਦੇ ਨਾਲ ਹੀ ਹਰਜੀਤ ਗਰੇਵਾਲ ਵੱਲੋਂ ਵੀ ਟਿੱਪਣੀ ਕੀਤੀ ਗਈ ਉਹਨਾਂ ਕਿਹਾ ਕਿ ਇਥੇ ਕਾਮਰੇਡ ਜੁੜ ਗਏ ਹਨ। ਕਿਸਾਨਾਂ ਨੂੰ ਕਾਮਰੇਡਾਂ ਤੋਂ ਵੱਖ ਹੋ ਕੇ ਆਪਣੇ ਹਿੱਤ ਦੀ ਗੱਲ ਕਰਨੀ ਪਵੇਗੀ। ਹਰਜੀਤ ਸਿੰਘ ਗਰੇਵਾਲ ਨੇ ਕਿਹਾ, "ਮੋਦੀ ਜੀ ਨੂੰ ਕੁਝ ਦੱਸਣ ਦੀ ਲੋੜ ਨਹੀਂ ਹੈ। ਉਹ ਮਜ਼ਬੂਤ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੂੰ ਅੰਦੋਲਨ ਦੌਰਾਨ ਹੋਈਆਂ ਸਾਰੀਆਂ ਮੌਤਾਂ ਬਾਰੇ ਪਤਾ ਹੈ ।

Amid farmers protest against farm laws 2020, farmers announced complete boycott of BJP Punjab leaders Harjit Grewal and Surjit Kumar Jyani.

ਹੋਰ ਪੜ੍ਹੋ : ਕਿਸਾਨੀ ਅੰਦੋਲਨ ਨੂੰ ਲੈਕੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ
ਇੰਨਾ ਹੀ ਨਹੀਂ ਇਸ ਤੋਂ ਬਾਅਦ ਹਰਜੀਤ ਗਰੇਵਾਲ ਨੇ ਕਿਸਾਨਾਂ ਨੂੰ ਲੈਕੇ ਵੱਡਾ ਬਿਆਨ ਦਿਤਾ ਅਤੇ ਕਿਹਾ ਕਿ ਕਿਸਾਨਾਂ ਦੀ ਮੌਤ ਪਿੱਛੇ ਕਿਸਾਨ ਜਥੇਬੰਦੀਆਂ ਆਪ ਹੀ ਜਿਮੇਂਵਾਰ ਹਨ , ਕਿਓਂਕਿ ਉਹ ਆਪ ਤਾਂ ਮਹਿੰਗੇ ਹੋਟਲਾਂ ਚ ਰਹਿੰਦੇ ਹਨ ਪਰ ਗਰੀਬ ਕਿਸਾਨ ਸੜਕਾਂ ਤੇ ਮਾਰ ਰਿਹਾ ਹੈ। ਇਸ ਤੋਂ ਬਾਅਦ ਹੁਣ ਦੇ ਲੋਕਾਂ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੱਕੇ ਤੌਰ 'ਤੇ ਹਰਜੀਤ ਗਰੇਵਾਲ ਅਤੇ ਸੁਰਜੀਤ ਕੁਮਾਰ ਜਿਆਣੀ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

Farmers call for a complete boycott of Harjit Grewal and Surjit Kumar Jyani

ਜ਼ਿਕਰਯੋਗ ਹੈ ਕਿ ਕੱਲ ਕਿਸਾਨ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਣਗੇ ਇਸ ਮੌਕੇ ਪ੍ਰਸ਼ਾਂਤ ਭੂਸ਼ਣ ਅਤੇ ਦੁਸ਼ਯੰਤ ਪੇਸ਼ ਹੋਣਗੇ। ਦਸਣਯੋਗ ਹੈ ਕਿ 8 ਕਿਸਾਨ ਆਗੂਆਂ ਨੂੰ ਧਿਰ ਬਣਨ ਲਈ ਸੁਪਰੀਮ ਕੋਰਟ ਨੇ ਜਾਰੀ ਕੀਤਾ ਸੀ ਨੋਟਿਸ | ਇਹ ਵੀ ਦੱਸਦੀਏ ਕਿ ਕਿਸਾਨ ਆਗੂਆਂ ਨੇ ਮਿਤੀਂ ਕੀਤੀ ਜਿਸ ਵਿਚ ਉਹਨਾਂ ਐਲਾਨ ਕੀਤਾ ਹੈ ਕਿ 26ਜਨਵਰੀ ਦੀ ਕਾਲ ਵਾਪਸ ਨਹੀ ਹੋਵੇਗੀ। ਹਿੰਸਾ ਸਾਡੀ ਰਣਨੀਤੀ ਦਾ ਹਿੱਸਾ ਨਹੀ ਹੈ।
  • Share