ਕੋਰੋਨਾ ਦੇ ਦੈਂਤ ਨੇ ਲਈ 63 ਲੋਕਾਂ ਦੀ ਜਾਨ , 3329 ਨਵੇਂ ਮਾਮਲੇ ਆਏ ਸਾਹਮਣੇ

ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੇ ਹੋਏ ਦਿਖਾਈ ਦੇ ਰਹੀ ਹੈ । ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ‘ਚ ਇਹ ਮਹਾਮਾਰੀ ਤੇਜ਼ ਹੁੰਦੀ ਜਾ ਰਹੀ ਹੈ। ਦਿਨ ਬੁੱਧਵਾਰ ਨੂੰ ਪੰਜਾਬ ‘ਚ ਕੋਰੋਨਾ ਦੇ 3329 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 63 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ ‘ਚ 282505 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ ‘ਚੋਂ 7672 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।Genomic Study Points to Natural Origin of COVID-19 – NIH Director's Blog

Also Read | With 1.68 lakh new coronavirus cases, India records another new daily high

ਅੱਜ ਰਾਜ ‘ਚ ਕੁੱਲ 32242 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ ‘ਚੋਂ 3329 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ ‘ਚ ਹੁੱਣ ਤੱਕ 6440181 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ। ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ।Rapid antigen tests arriving in countries to assist in COVID-19 response in  the Americas - PAHO/WHO | Pan American Health Organization

READ MORE : ਜ਼ਮੀਨੀ ਵਿਵਾਦ ‘ਚ ਸ਼ਰੇਆਮ ਚੱਲੀਆਂ ਗੋਲੀਆਂ, ਖ਼ੂਨੀ ਰੂਪ ਲੈ ਹੋਇਆ ਅੰਤ

ਜਿਸਦੇ ਚੱਲਦੇ ਅੱਜ ਲੁਧਿਆਣਾ ‘ਚ 489, ਜਲੰਧਰ 276, ਐਸ. ਏ. ਐਸ. ਨਗਰ 508, ਪਟਿਆਲਾ 347, ਅੰਮ੍ਰਿਤਸਰ 316, ਹੁਸ਼ਿਆਰਪੁਰ 198, ਬਠਿੰਡਾ 202, ਗੁਰਦਾਸਪੁਰ 147, ਕਪੂਰਥਲਾ 43, ਐੱਸ. ਬੀ. ਐੱਸ. ਨਗਰ 46, ਪਠਾਨਕੋਟ 90, ਸੰਗਰੂਰ 87, ਫਿਰੋਜ਼ਪੁਰ 20, ਰੋਪੜ 109, ਫਰੀਦਕੋਟ 98, ਫਾਜ਼ਿਲਕਾ 55, ਸ੍ਰੀ ਮੁਕਤਸਰ ਸਾਹਿਬ 65, ਫਤਿਹਗੜ੍ਹ ਸਾਹਿਬ 53, ਤਰਨਤਾਰਨ 3, ਮੋਗਾ 63, ਮਾਨਸਾ 86 ਅਤੇ ਬਰਨਾਲਾ ‘ਚ 28 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਜ਼ਿਕਰਯੋਗ ਹੈ ਕਿ ਅੱਜ ਕੋਰੋਨਾ ਤਹਿਤ ਹੀ ਅੱਜ ਕੇਂਦਰ ਸਰਕਰ ਵੱਲੋਂ ਵਿਦਿਆਰਥੀਆਂ ਦੀਆਂ ਪ੍ਰੀਖੀਆਂਵਾਂ ਵੀ ਰੱਦ ਕਤੀਆਂ ਹਨ ਤਾਂ ਜੋ ਕੋਰੋਨਾ ਦੀ ਲਾਗ ਨਾ ਵਧੇ , ਇਸ ਦੇ ਨਾਲ ਹੀ ਸਖਤੀਆਂ ਵੀ ਕੀਤੀਆਂ ਜਾ ਰਹੀਆਂ ਹਨ।