Wed, Apr 24, 2024
Whatsapp

ਕੈਨੇਡਾ 'ਚ ਨਵੀਂ ਬੀਮਾਰੀ ਨੇ ਦਿੱਤੀ ਦਸਤਕ, ਪਿਆਜ਼ ਖਾਣ ਨਾਲ 300 ਤੋਂ ਵੱਧ ਲੋਕ ਹੋਏ ਬਿਮਾਰ

Written by  Shanker Badra -- August 15th 2020 05:58 PM
ਕੈਨੇਡਾ 'ਚ ਨਵੀਂ ਬੀਮਾਰੀ ਨੇ ਦਿੱਤੀ ਦਸਤਕ, ਪਿਆਜ਼ ਖਾਣ ਨਾਲ 300 ਤੋਂ ਵੱਧ ਲੋਕ ਹੋਏ ਬਿਮਾਰ

ਕੈਨੇਡਾ 'ਚ ਨਵੀਂ ਬੀਮਾਰੀ ਨੇ ਦਿੱਤੀ ਦਸਤਕ, ਪਿਆਜ਼ ਖਾਣ ਨਾਲ 300 ਤੋਂ ਵੱਧ ਲੋਕ ਹੋਏ ਬਿਮਾਰ

ਕੈਨੇਡਾ 'ਚ ਨਵੀਂ ਬੀਮਾਰੀ ਨੇ ਦਿੱਤੀ ਦਸਤਕ, ਪਿਆਜ਼ ਖਾਣ ਨਾਲ 300 ਤੋਂ ਵੱਧ ਲੋਕ ਹੋਏ ਬਿਮਾਰ:ਟੋਰਾਂਟੋ: ਕੋਰੋਨਾ ਮਹਾਂਮਾਰੀ ਦਰਮਿਆਨ ਕੈਨੇਡਾ 'ਚ ਲੋਕ ਇੱਕ ਨਵੇਂ ਬੈਕਟੀਰੀਆ ਤੋਂ ਸੰਕ੍ਰਮਿਤ ਹੋ ਰਹੇ ਹਨ।  ਕੈਨੇਡਾ 'ਚ ਅਮਰੀਕੀ ਪਿਆਜ਼ਾਂ ਨਾਲ ਫੈਲੇ ਸੈਲਮੋਨੇਲਾ ਬੈਕਟੀਰੀਆ ਨਾਲ 300 ਤੋਂ ਵੱਧ ਲੋਕਇੰਫੈਕਟਿਡ ਹੋ ਚੁੱਕੇ ਹਨ ਅਤੇ ਪੀੜਤ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। [caption id="attachment_424514" align="aligncenter" width="252"] ਕੈਨੇਡਾ 'ਚ ਨਵੀਂ ਬੀਮਾਰੀ ਨੇ ਦਿੱਤੀ ਦਸਤਕ, ਪਿਆਜ਼ ਖਾਣ ਨਾਲ 300 ਤੋਂ ਵੱਧ ਲੋਕ ਹੋਏ ਬਿਮਾਰ[/caption] ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਜਾਰੀ ਕੀਤੇ ਆਪਣੇ ਤਾਜ਼ਾ ਅਪਡੇਟ 'ਚ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (ਪੀ.ਐੱਚ.ਏ. ਸੀ.) ਨੇ ਕਿਹਾ ਹੈ ਕਿ ਦੇਸ਼ 'ਚ 339 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ ਸੌ ਮਾਮਲਿਆਂ ਦੀ ਪੁਸ਼ਟੀ ਪਿਛਲੇ ਹਫ਼ਤੇ ਹੋਈ ਸੀ। [caption id="attachment_424513" align="aligncenter" width="299"] ਕੈਨੇਡਾ 'ਚ ਨਵੀਂ ਬੀਮਾਰੀ ਨੇ ਦਿੱਤੀ ਦਸਤਕ, ਪਿਆਜ਼ ਖਾਣ ਨਾਲ 300 ਤੋਂ ਵੱਧ ਲੋਕ ਹੋਏ ਬਿਮਾਰ[/caption] ਪੀ.ਐੱਚ.ਏ.ਸੀ. ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਬੈੱਕਰਸਫੀਲਡ, ਕੈਲੀਫੋਰਨੀਆ ਦੇ ਥੌਮਸਨ ਇੰਟਰਨੈਸ਼ਨਲ ਇੰਕ. ਦਾ ਕੋਈ ਵੀ ਪਿਆਜ਼ ਨਾ ਖਾਣ ਅਤੇ ਨਾ ਵੇਚਣ। ਇਸ ਦੇ ਨਾਲ ਹੀ ਏਜੰਸੀ ਨੇ ਕਿਹਾ ਕਿ ਜੇਕਰ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਲਾਲ, ਪੀਲਾ, ਚਿੱਟਾ, ਜਾਂ ਮਿੱਠਾ ਪੀਲਾ ਪਿਆਜ਼ ਕਿੱਥੋਂ ਦਾ ਹੈ ਤਾਂ ਉਸ ਨੂੰ ਨਾ ਖਾਓ। [caption id="attachment_424512" align="aligncenter" width="300"] ਕੈਨੇਡਾ 'ਚ ਨਵੀਂ ਬੀਮਾਰੀ ਨੇ ਦਿੱਤੀ ਦਸਤਕ, ਪਿਆਜ਼ ਖਾਣ ਨਾਲ 300 ਤੋਂ ਵੱਧ ਲੋਕ ਹੋਏ ਬਿਮਾਰ[/caption] ਪੀ.ਐੱਚ.ਏ.ਸੀ. ਦਾ ਕਹਿਣਾ ਹੈ ਕਿ ਲੋਕ ਜੂਨ ਦੇ ਅੱਧ ਅਤੇ ਜੁਲਾਈ ਦੇ ਅਖੀਰ 'ਚ ਬਿਮਾਰ ਹੋਣਾ ਸ਼ੁਰੂ ਹੋਏ ਸਨ। ਹੁਣ ਤੱਕ 48 ਲੋਕਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ,ਜਿਹੜੇ ਇਸ ਬਿਮਾਰੀ ਤੋਂ ਪੀੜਤ ਹੋਏ ਹਨ। ਉਨ੍ਹਾਂ ਨੇ ਘਰ, ਰੈਸਟੋਰੈਂਟਾਂ ਅਤੇ ਰਿਹਾਇਸ਼ੀ ਦੇਖਭਾਲ ਸਹੂਲਤਾਂ 'ਚ ਲਾਲ ਪਿਆਜ਼ ਖਾਣ ਦੀ ਜਾਣਕਾਰੀ ਦਿੱਤੀ ਹੈ। [caption id="attachment_424511" align="aligncenter" width="300"] ਕੈਨੇਡਾ 'ਚ ਨਵੀਂ ਬੀਮਾਰੀ ਨੇ ਦਿੱਤੀ ਦਸਤਕ, ਪਿਆਜ਼ ਖਾਣ ਨਾਲ 300 ਤੋਂ ਵੱਧ ਲੋਕ ਹੋਏ ਬਿਮਾਰ[/caption] ਦੱਸ ਦੇਈਏ ਕਿ ਹੁਣ ਤੱਕ ਇਸ ਦੇ 208 ਮਾਮਲੇ ਅਲਬਰਟਾ 'ਚ, ਬ੍ਰਿਟਿਸ਼ਿ ਕੋਲੰਬੀਆ 'ਚ 78, ਸਸਕੈਚਵਾਨ 'ਚ 19, ਮੈਨੀਟੋਬਾ 'ਚ 19, ਓਂਟਾਰੀਓ 'ਚ 8, ਕਿਊਬਿਕ 'ਚ 6 ਅਤੇ ਪ੍ਰਿੰਸ ਐਡਵਰਡ ਆਈਲੈਂਡ 'ਚ 1 ਮਾਮਲਾ ਸਾਹਮਣੇ ਆਇਆ ਹੈ। ਸੈਲਮੋਨੇਲਾ ਸੰਕਰਮਣ ਕਾਰਨ ਬੁਖ਼ਾਰ, ਠੰਡ ਲੱਗਣਾ, ਦਸਤ, ਸਿਰਦਰਦ, ਉਲਟੀ ਵਰਗੇ ਲੱਛਣ ਦਿਸਦੇ ਹਨ। -PTCNews


Top News view more...

Latest News view more...