Thu, Apr 25, 2024
Whatsapp

36ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਆਰਮੀ ਇਲੈਵਨ, ਇੰਡੀਅਨ ਆਇਲ ਅਤੇ ਪੰਜਾਬ ਪੁਲਿਸ ਸੈਮੀਫਾਇਨਲ 'ਚ

Written by  Jashan A -- October 16th 2019 09:35 PM -- Updated: October 16th 2019 09:38 PM
36ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਆਰਮੀ ਇਲੈਵਨ, ਇੰਡੀਅਨ ਆਇਲ ਅਤੇ ਪੰਜਾਬ ਪੁਲਿਸ ਸੈਮੀਫਾਇਨਲ 'ਚ

36ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਆਰਮੀ ਇਲੈਵਨ, ਇੰਡੀਅਨ ਆਇਲ ਅਤੇ ਪੰਜਾਬ ਪੁਲਿਸ ਸੈਮੀਫਾਇਨਲ 'ਚ

36ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਆਰਮੀ ਇਲੈਵਨ, ਇੰਡੀਅਨ ਆਇਲ ਅਤੇ ਪੰਜਾਬ ਪੁਲਿਸ ਸੈਮੀਫਾਇਨਲ 'ਚ,ਜਲੰਧਰ: ਪਿਛਲੇ ਸਾਲ ਦੀ ਜੇਤੂ ਆਰਮੀ ਇਲੈਵਨ ਅਤੇ ਇੰਡੀਅਨ ਆਇਲ ਦੀਆਂ ਟੀਮਾਂ ਪੂਲ ਏ ਵਿਚੋਂ ਅਤੇ ਪੂਲ ਬੀ ਵਿਚੋਂ ਪੰਜਾਬ ਪੁਲਿਸ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਪਹੁੰਚ ਗਈਆਂ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਸਤਵੇਂ ਦਿਨ ਲੀਗ ਦੌਰ ਦੇ ਦੋ ਮੈਚ ਖੇਡੇ ਗਏ। ਹਿਲੇ ਮੈਚ ਵਿੱਚ ਆਰਮੀ ਇਲੈਵਨ ਅਤੇ ਇੰਡੀਅਨ ਆਇਲ ਦੀਆਂ ਟੀਮਾਂ ਇਕ ਇਕ ਨਾਲ ਬਰਾਬਰ ਰਹਿਣ ਕਰਕੇ ਪੰਜ ਪੰਜ ਅੰਕ ਹਾਸਲ ਕਰਕੇ ਸੈਮੀਫਾਇਨਲ ਵਿੱਚ ਪਹੁੰਚੀਆਂ। ਦੂਜੇ ਮੈਚ ਵਿੱਚ ਪੰਜਾਬ ਪੁਲਿਸ ਨੇ ਏਅਰ ਇੰਡੀਆ ਨੂੰ 4-2 ਦੇ ਫਰਕ ਨਾਲ ਹਰਾ ਕੇ ਪੂਲ ਬੀ ਵਿਚੋਂ ਸੈਮੀਫਾਇਨਲ ਵਿੱਚ ਸਥਾਨ ਬਣਾਇਆ। ਪੰਜਾਬ ਪੁਲਿਸ ਦੇ ਤਿੰਨ ਮੈਚਾਂ ਤੋਂ ਬਾਅਦ 5 ਅੰਕ ਹੋਏ ਹਨ। ਪੂਲ ਏ ਦੇ ਲੀਗ ਮੈਚ ਵਿੱਚ ਪਿਛਲੇ ਸਾਲ ਦੀ ਜੇਤੂ ਆਰਮੀ ਇਲੈਵਨ ਅਤੇ ਇੰਡੀਅਨ ਆਇਲ ਮੁੰਬਈ ਦਰਮਿਆਨ ਸੰਘਰਸ਼ ਦੇਖਣ ਨੂੰ ਮਿਲਿਆ। 17ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਸੁਨੀਲ ਯਾਦਵ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ। 28ਵੇਂ ਮਿੰਟ ਵਿੱਚ ਆਰਮੀ ਦੇ ਸੁਖਦੀਪ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਬਰਾਬਰੀ ਕੀਤੀ। ਇਸ ਮੈਚ ਦੇ ਬਰਾਬਰ ਰਹਿਣ ਕਰਕੇ ਦੋਵੇਂ ਟੀਮਾਂ ਨੂੰ ਇਕ ਇਕ ਅੰਕ ਤੇ ਸਬਰ ਕਰਨਾ ਪਿਆ। ਆਰਮੀ ਇਲੈਵਨ ਦੇ ਤਿੰਨ ਲੀਗ ਮੈਚਾਂ ਤੋਂ ਬਾਅਦ 5 ਅੰਕ ਹਨ। ਉਨਹਾਂ ਨੇ ਇਸ ਤੋਂ ਪਹਿਲਾਂ ਓਐਨਜੀਸੀ ਨੂੰ 3-0 ਨਾਲ ਹਰਾਇਆ ਸੀ ਜਦਕਿ ਉਨਹਾ ਦਾ ਭਾਰਤੀ ਨੇਵੀ ਖਿਲਾਫ ਮੈਚ 1-1 ਨਾਲ ਬਰਾਬਰ ਰਿਹਾ ਸੀ। ਜਦਕਿ ਇੰਡੀਅਨ ਆਇਲ ਦੇ ਵੀ ਤਿੰਨ ਮੈਚਾਂ ਤੋਂ ਬਾਅਦ 5 ਅੰਕ ਹਨ। ਉਨਹਾਂ ਨੇ ਭਾਰਤੀ ਨੇਵੀ ਨੂੰ 3-2 ਨਾਲ ਹਰਾਇਆ ਜਦਕਿ ਉਨ੍ਹਾਂ ਨਾਲ ਓਐਨਜੀਸੀ ਨੇ 1-1 ਦੀ ਬਰਾਬਰੀ ਕੀਤੀ ਸੀ। ਆਰਮੀ ਇਲੈਵਨ ਨੇ ਤਿੰਨ ਮੈਚਾਂ ਵਿੱਚ 5 ਗੋਲ ਕੀਤੇ ਅਤੇ 2 ਗੋਲ ਖਾਧੇ ਜਦਕਿ ਇੰਡੀਅਨ ਆਇਲ ਨੇ 5 ਗੋਲ ਕੀਤੇ ਅਤੇ ਚਾਰ ਗੋਲ ਖਾਧੇ। ਇਸ ਲਈ ਬੇਹਤਰ ਗੋਲ ਔਸਤ ਦੇ ਆਧਾਰ ਤੇ ਆਰਮੀ ਇਲੈਵਨ ਪੂਲ ਏ ਵਿਚੋਂ ਪਹਿਲੇ ਨੰਬਰ ਤੇ ਰਹੀ ਜਦਕਿ ਇੰਡੀਅਨ ਆਇਲ ਦੂਜੇ ਸਥਾਨ ਤੇ ਰਹੀ। ਪੂਲ ਬੀ ਦੇ ਲੀਗ ਮੈਚ ਵਿੱਚ ਪੰਜਾਬ ਪੁਲਿਸ ਨੇ ਏਅਰ ਇੰਡੀਆ ਖਿਲਾਫ ਤੇਜ ਤਰਾਰ ਸ਼ੁਰੂਆਤ ਕੀਤੀ। ਖੇਡ ਦੇ ਚੋਥੇ ਮਿੰਟ ਵਿੱਚ ਪੁਲਿਸ ਦੇ ਪਵਨਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 25ਵੇਂ ਮਿੰਟ ਵਿੱਚ ਏਅਰ ਇੰਡੀਆ ਵਲੋਂ ਰਜਿਤ ਮਿੰਜ ਨੇ ਗੋਲ ਕਰਕੇ ਬਰਾਬਰੀ ਕੀਤੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ। ਖੇਡ ਦੇ ਦੂਜੇ ਅੱਧ ਦੇ 35ਵੇਂ ਮਿੰਟ ਵਿੱਚ ਕਰਨਬੀਰ ਸਿੰਘ ਨੇ ਅਤੇ 37ਵੇਂ ਮਿੰਟ ਵਿੱਚ ਉਲੰਪੀਅਨ ਗੁਰਬਾਜ ਸਿੰਘ ਨੇ ਗੋਲ ਕਰਕੇ ਸਕੋਰ ਪੁਲਿਸ ਦੇ ਹੱਕ ਵਿੱਚ 3-1 ਕੀਤਾ। 51ਵੇਂ ਮਿੰਟ ਵਿੱਚ ਪੁਲਿਸ ਦੇ ਪਵਨਦੀਪ ਸਿੰਘ ਨੇ ਗੋਲ ਕਰਕੇ ਸਕੋਰ 4-1 ਕੀਤਾ। 56ਵੇਂ ਮਿੰਟ ਵਿੱਚ ਏਅਰ ਇੰਡੀਆ ਦੇ ਵਿਨੈ ਵੀ ਐਸ ਨੇ ਗੋਲ ਕਰਕੇ ਸਕੋਰ 2-4 ਕੀਤਾ। ਅਜ ਦੇ ਮੈਚਾਂ ਦੌਰਾਨ ਦੀਪਰਵ ਲਾਕੜਾ ਕਮਿਸ਼ਨਰ ਨਗਰ ਨਿਗਮ ਜਲੰਧਰ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਅੱਜ ਦੇ ਮੈਚਾਂ ਸਮੇਂ ਰਾਜਬੀਰ ਕੌਰ, ਹਰਸ਼ਰਨ ਕੌਰ ਹੈਪੀ ਕੋਂਸਲਰ, ਅਰੁਣਾ ਅਰੌੜਾ ਕੌਂਸਲਰ, ਅੰਜਲੀ ਕੋਂਸਲਰ, ਮਿਸਿਜ ਲਾਡਾ, ਲਖਵਿੰਦਰ ਪਾਲ ਸਿੰਘ ਖਹਿਰਾ, ਅਮਰੀਕ ਸਿੰਘ ਪੁਆਰ ਡੀਸੀਪੀ, ਹਰਪ੍ਰੀਤ ਮੰਡੇਰ ਉਲੰਪੀਅਨ, ਐਲ ਆਰ ਨਈਅਰ, ਰਾਮ ਪ੍ਰਤਾਪ, ਕਿਰਪਾਲ ਸਿੰਘ ਮਠਾਰੂ, ਗੁਰਚਰਨ ਸਿੰਘ ਏਅਰ ਇੰਡੀਆ, ਜਰਨੈਲ ਸਿੰਘ ਕੁਲਾਰ, ਉਲੰਪੀਅਨ ਸੰਜੀਵ ਕੁਮਾਰ, ਸੁਰਿੰਦਰ ਸਿੰਘ ਭਾਪਾ, ਇਕਬਾਲ ਸਿੰਘ ਸੰਧੂ, ਉਲੰਪੀਅਨ ਸੁਰਜੀਤ ਸਿੰਘ ਦੇ ਭਰਾ ਬਲਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। -PTC News


Top News view more...

Latest News view more...