37 ਦਿਨਾਂ ਬਾਅਦ ਰਣਜੀਤ ਸਾਗਰ ਝੀਲ 'ਚੋਂ ਮਿਲਿਆ ਹੈਲੀਕੋਪਟਰ ਦਾ ਮਲਬਾ

By Riya Bawa - September 09, 2021 7:09 pm

ਪਠਾਨਕੋਟ: ਪਠਾਨਕੋਟ ਦੀ ਰਣਜੀਤ ਸਾਗਰ ਝੀਲ ਵਿਚ ਕਰੈਸ਼ ਹੋਏ ਭਾਰਤੀ ਫੌਜ ਦਾ ਹੈਲੀਕੋਪਟਰ 37 ਦਿਨਾਂ ਬਾਅਦ NDRF ਦੀ ਟੀਮ ਨੂੰ ਮਿਲ ਗਿਆ ਹੈ। ਦੱਸ ਦੇਈਏ ਕਿ 3 ਅਗਸਤ 2021 ਨੂੰ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਵਿਚ ਭਾਰਤੀ ਫੌਜ ਦਾ ਹੈਲੀਕੋਪਟਰ ਕਰੈਸ਼ ਹੋ ਕੇ ਡੁੱਬ ਗਿਆ ਸੀ। ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੀ ਝੀਲ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਇਹ ਮਲਬਾ ਦੇਖਿਆ ਜਾ ਸਕਦਾ ਹੈ।

ਇਸ ਹੈਲੀਕੋਪਟਰ ਨੂੰ ਲੱਭਣ ਲਈ ਏਅਰ ਫੋਰਸ ਵੱਲੋਂ ਰੈਸਕਿਉ ਆਪਰੇਸ਼ਨ ਪਿਛਲੇ 37 ਦਿਨਾਂ ਤੋ ਜਾਰੀ ਸੀ ਜੋ ਅੱਜ ਮੁਕੰਮਲ ਹੋ ਗਿਆ ਹੈ। ਕਰੈਸ਼ ਹੋਏ ਹੈਲੀਕਾਪਟਰ ਦਾ ਮਲਬਾ ਬਾਹਰ ਕੱਢਿਆ ਗਿਆ ਹੈ। ਹੈਲੀਕਾਪਟਰ ਵਿੱਚ ਉਸ ਸਮੇਂ 2 ਪਾਇਲਟ ਸਵਾਰ ਸਨ। ਕਰੈਸ਼ ਹੋਣ ਤੋਂ ਬਾਅਦ ਦੋਨੋਂ ਹੀ ਪਾਇਲਟ ਲਾਪਤਾ ਸਨ।

ਕੁਝ ਦਿਨਾਂ ਬਾਅਦ 16 ਅਗਸਤ 2021 ਨੂੰ ਪਾਇਲਟ ਏ ਐਸ ਬਾਠ ਦੀ ਲਾਸ਼ ਨੂੰ ਸਰਚ ਆਪਰੇਸ਼ ਦੌਰਾਨ ਝੀਲ 'ਚੋਂ ਕੱਢਿਆ ਗਿਆ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਪਾਇਲਟ ਕੈਪਟਨ ਜੈਯੰਤ ਜੋਸ਼ੀ ਦਾ ਅਜੇ ਤਕ ਕੁਝ ਵੀ ਪਤਾ ਨਹੀਂ ਲਗ ਸਕਿਆ ਹੈ।

-PTC News

adv-img
adv-img