Fri, Apr 19, 2024
Whatsapp

ਫ਼ਤਹਿਗੜ੍ਹ ਸਾਹਿਬ 'ਚ ਬਲੈਕ ਫੰਗਸ ਦੇ 4 ਕੇਸ ਆਏ ਸਾਹਮਣੇ ,2 ਮਰੀਜ਼ਾਂ ਦੀ ਹੋਈ ਮੌਤ  

Written by  Shanker Badra -- June 05th 2021 12:05 PM
ਫ਼ਤਹਿਗੜ੍ਹ ਸਾਹਿਬ 'ਚ ਬਲੈਕ ਫੰਗਸ ਦੇ 4 ਕੇਸ ਆਏ ਸਾਹਮਣੇ ,2 ਮਰੀਜ਼ਾਂ ਦੀ ਹੋਈ ਮੌਤ  

ਫ਼ਤਹਿਗੜ੍ਹ ਸਾਹਿਬ 'ਚ ਬਲੈਕ ਫੰਗਸ ਦੇ 4 ਕੇਸ ਆਏ ਸਾਹਮਣੇ ,2 ਮਰੀਜ਼ਾਂ ਦੀ ਹੋਈ ਮੌਤ  

ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਕੋਰੋਨਾ ਦੇ ਨਾਲ-ਨਾਲ ਹੁਣ ਬਲੈਕ ਫੰਗਸ ਦਾ ਕਹਿਰ ਵੀ ਵੱਧਣ ਲੱਗਾ ਹੈ।ਕੋਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਨੇ ਵੀ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਫ਼ਤਹਿਗੜ੍ਹ ਸਾਹਿਬ 'ਚ ਬਲੈਕ ਫੰਗਸ ਦੇ 4 ਮਾਮਲੇ ਸਾਹਮਣੇ ਆਏ ਹਨ। [caption id="attachment_503486" align="aligncenter" width="300"]4 cases of black fungus reported in Fatehgarh Sahib, 2 patients died ਫ਼ਤਹਿਗੜ੍ਹ ਸਾਹਿਬ 'ਚ ਬਲੈਕ ਫੰਗਸ ਦੇ 4 ਕੇਸ ਆਏ ਸਾਹਮਣੇ ,2 ਮਰੀਜ਼ਾਂ ਦੀ ਹੋਈ ਮੌਤ[/caption] ਬਲੈਕ ਫੰਗਸ ਕਾਰਨ ਦੇਸ਼ ਭਰ ਵਿਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅੰਦਰ ਵੀ ਬਲੈਕ ਫੰਗਸ ਦੇ 4 ਕੇਸ ਸਾਹਮਣੇ ਆ ਰਹੇ ਹਨ। ਇਨ੍ਹਾਂ 'ਚੋਂ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 2 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।ਇੱਕ ਦਾ ਪੀ.ਜੀ.ਆਈ ਅਤੇ ਇਕ ਦਾ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। [caption id="attachment_503485" align="aligncenter" width="300"]4 cases of black fungus reported in Fatehgarh Sahib, 2 patients died ਫ਼ਤਹਿਗੜ੍ਹ ਸਾਹਿਬ 'ਚ ਬਲੈਕ ਫੰਗਸ ਦੇ 4 ਕੇਸ ਆਏ ਸਾਹਮਣੇ ,2 ਮਰੀਜ਼ਾਂ ਦੀ ਹੋਈ ਮੌਤ[/caption] ਸਿਵਲ ਸਰਜਨ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਬਲੈਕ ਫੰਗਸ ਨਾਲ ਮੰਡੀ ਗੋਬਿੰਦਗੜ੍ਹ ਦੀ 54 ਸਾਲਾ ਔਰਤ ਦੀ ਡੀ.ਐੱਮ. ਸੀ. ਲੁਧਿਆਣਾ ਵਿਖੇ ਮੌਤ ਹੋ ਗਈ। ਇਸ ਦੇ ਨਾਲ ਹੀ ਅਮਲੋਹ ਦੇ ਇਕ 52 ਸਾਲਾ ਵਿਅਕਤੀ ਦੀ ਪੀ. ਜੀ. ਆਈ. ਚੰਡੀਗੜ੍ਹ ਵਿਚ ਇਲਾਜ ਅਧੀਨ ਮੌਤ ਹੋ ਗਈ। [caption id="attachment_503484" align="aligncenter" width="300"]4 cases of black fungus reported in Fatehgarh Sahib, 2 patients died ਫ਼ਤਹਿਗੜ੍ਹ ਸਾਹਿਬ 'ਚ ਬਲੈਕ ਫੰਗਸ ਦੇ 4 ਕੇਸ ਆਏ ਸਾਹਮਣੇ ,2 ਮਰੀਜ਼ਾਂ ਦੀ ਹੋਈ ਮੌਤ[/caption] ਉਨ੍ਹਾਂ ਦੱਸਿਆ ਕਿ 2 ਮਰੀਜ਼ਾਂ ਦਾ ਬਲੈਕ ਫੰਗਸ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਮਰੀਜ਼ਾਂ 'ਚ ਖਮਾਣੋਂ ਦਾ 55 ਸਾਲਾ ਵਿਅਕਤੀ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਹੈ, ਜਦੋਂ ਕਿ ਇਕ 55 ਸਾਲਾ ਵਿਅਕਤੀ ਪੀ. ਜੀ. ਈ. ਵਿਖੇ ਜੇਰੇ ਇਲਾਜ ਹੈ। ਬਲੈਕ ਫੰਗਸ ਦੇ ਜਿਹੜੇ ਕੇਸ ਫਤਿਹਗੜ੍ਹ ਸਾਹਿਬ 'ਚ ਸਾਹਮਣੇ ਆਏ ਹਨ, ਇਹ ਚਾਰੇ ਕੋਰੋਨਾ ਪਾਜ਼ੀਟਿਵ ਸਨ। -PTCNews


Top News view more...

Latest News view more...