ਮੁੱਖ ਖਬਰਾਂ

ਰਾਜਪੁਰਾ ਦੇ ਚਿਲਡਰਨ ਹੋਮ 'ਚ 4 ਬੱਚੇ ਪੌਜ਼ੀਟਿਵ

By Pardeep Singh -- July 25, 2022 7:53 am

ਪਟਿਆਲਾ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਹੁਣ ਰਾਜਪੁਰਾ ਦੇ ਚਿਲਡਰਨ ਹੋਮ ਵਿੱਚ 4 ਬੱਚੇ ਕੋਰੋਨਾ ਪੌਜ਼ੀਟਿਵ ਆਏ ਹਨ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੀ ਪਿਛਲੀਆ ਲਹਿਰਾਂ ਵਿੱਚ ਚਿਲਡਰਨ ਹੋਮ ਦੇ ਬੱਚੇ ਪੌਜ਼ੀਟਿਵ ਆਏ ਸਨ ਅਤੇ ਸਿਹਤ ਵਿਭਾਗ ਨੇ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਹੈ।

Covid-19: India logs 15, 940 new cases in 24 hours  ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਇਕੋ ਪਰਿਵਾਰ ਦੇ 2 ਮੈਂਬਰ ਅਤੇ 38 ਹੋਰ ਨਵੇਂ ਕੇਸ ਪੌਜ਼ੀਟਿਵ ਆਏ ਹਨ। ਇੰਨ੍ਹਾਂ ਕੇਸਾਂ ਵਿਚੋਂ 24 ਕੇਸ ਪਟਿਆਲਾ ਸ਼ਹਿਰ ਨਾਲ ਸੰਬੰਧਿਤ ਹੈ। ਤੁਹਾਨੂੰ ਦੱਸ ਦੇਈਏ ਕੋਰੋਨਾ ਮੁੜ ਆਪਣੇ ਪੈਰ ਪਸਾਰਨ ਲੱਗਿਆ ਹੈ।

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਜਦੋਂ ਵੀ ਤੁਸੀਂ ਕਿਸੇ ਵੀ ਭੀੜ ਵਾਲੀ ਥਾਂ ਉੱਤੇ ਜਾਓ ਤਾਂ ਹਮੇਸ਼ਾ ਮਾਸਕ ਪਹਿਣ ਕੇ ਹੀ ਜਾਓ। ਉਥੇ ਹੀ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਵੈਕਸੀਨ ਜਰੂਰ ਲਗਾਓ ਅਤੇ ਜਦੋਂ ਵੀ ਕਿਸੇ ਨੂੰ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਓ।

ਰਿਪੋਰਟ-ਗਗਨਦੀਪ ਅਹੂਜਾ

ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਦੀ ਸੀਨੀਅਰਤਾ ਸੂਚੀ ਜਾਰੀ

-PTC News

  • Share