ਦੇਸ਼- ਵਿਦੇਸ਼

ਨੇਪਾਲ 'ਚ ਵਾਪਰਿਆ ਵੱਡਾ ਹਾਦਸਾ, ਖੱਡ 'ਚ ਕਾਰ ਡਿੱਗਣ ਨਾਲ 4 ਭਾਰਤੀਆਂ ਦੀ ਮੌਤ

By Riya Bawa -- November 14, 2021 4:11 pm -- Updated:Feb 15, 2021

Nepal Road Accident: ਨੇਪਾਲ ਵਿੱਚ ਖੱਡ 'ਚ ਕਾਰ ਡਿੱਗਣ ਨਾਲ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਚਾਰ ਭਾਰਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਨੇਪਾਲ-ਭਾਰਤ ਸਰਹੱਦ ਨੇੜੇ ਰਾਉਤਤ ਜ਼ਿਲ੍ਹੇ ਵਿੱਚ ਵਾਪਰਿਆ। ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 20 ਫੁੱਟ ਹੇਠਾਂ ਪਾਣੀ ਵਿੱਚ ਜਾ ਡਿੱਗੀ, ਜਿਸ ਵਿੱਚ ਸਵਾਰ ਚਾਰੇ ਵਿਅਕਤੀ ਬਾਹਰ ਨਹੀਂ ਨਿਕਲ ਸਕੇ। ਜਿਸ ਕਾਰਨ ਕਾਰ 'ਚ ਸਵਾਰ ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਭਿਆਨਕ ਸੜਕ ਹਾਦਸੇ 'ਚ ਕੁੜੀ ਦੀ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਕੈਨੇਡਾ

ਰੌਤਹਟ ਦੇ ਜ਼ਿਲ੍ਹਾ ਪੁਲਿਸ ਦਫ਼ਤਰ ਦੇ ਅਨੁਸਾਰ, ਉਹ ਸ਼ਨੀਵਾਰ ਰਾਤ ਨੂੰ ਚੰਦਰਨਿਘਾਪੁਰ ਦੇ ਇੱਕ ਛੋਟੇ ਜਿਹੇ ਕਸਬੇ ਤੋਂ ਝੁਨਖੁਨਵਾ ਚੌਕ 'ਤੇ ਚੰਦਰਨੀਘਾਪੁਰ ਰੋਡ ਸੈਕਸ਼ਨ ਦੇ ਨਾਲ ਜ਼ਿਲ੍ਹਾ ਹੈੱਡਕੁਆਰਟਰ ਗੌਰ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਤੇਜ਼ ਰਫਤਾਰ ਵਾਹਨ ਸੜਕ ਤੋਂ 20 ਮੀਟਰ ਦੂਰ ਜਾ ਕੇ ਛੱਪੜ 'ਚ ਜਾ ਡਿੱਗਿਆ।

Napal Road Accident: Four Indians killed in road accident in Rautahat district of Nepal | Four indians killed as vehicle crashes into pond in southern nepal | pipanews.com

ਨੇਪਾਲ ਦੇ ਪੁਲਿਸ ਸੁਪਰਡੈਂਟ ਬਿਨੋਦ ਘਿਮੀਰੇ ਨੇ ਕਿਹਾ, "ਅਸੀਂ ਮ੍ਰਿਤਕਾਂ ਕੋਲੋਂ ਭਾਰਤੀ ਆਧਾਰ ਕਾਰਡ ਬਰਾਮਦ ਕਰ ਲਏ ਹਨ।" ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਪੁਲਿਸ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਨੇਪਾਲ ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

17 Indian Pilgrims Die in Bus Accident in Nepal

-PTC News

  • Share