Thu, Apr 25, 2024
Whatsapp

ਢਾਈ ਕਰੋੜ ਦੀ ਹੈਰੋਇਨ ਤੇ ਨਸ਼ੀਲੇ ਪਦਾਰਥਾਂ ਸਣੇ 4 ਨਸ਼ਾ ਤਸਕਰ ਗ੍ਰਿਫਤਾਰ

Written by  Jashan A -- March 01st 2020 01:34 PM -- Updated: March 01st 2020 01:36 PM
ਢਾਈ ਕਰੋੜ ਦੀ ਹੈਰੋਇਨ ਤੇ ਨਸ਼ੀਲੇ ਪਦਾਰਥਾਂ ਸਣੇ 4 ਨਸ਼ਾ ਤਸਕਰ ਗ੍ਰਿਫਤਾਰ

ਢਾਈ ਕਰੋੜ ਦੀ ਹੈਰੋਇਨ ਤੇ ਨਸ਼ੀਲੇ ਪਦਾਰਥਾਂ ਸਣੇ 4 ਨਸ਼ਾ ਤਸਕਰ ਗ੍ਰਿਫਤਾਰ

ਸੁਲਤਾਨਪੁਰ ਲੋਧੀ: ਸੁਲਤਾਨਪੁਰ ਲੋਧੀ ਪੁਲਿਸ ਨੇ ਨਸ਼ੇ ਦੇ ਲਈ ਬਦਨਾਮ ਪਿੰਡ ਲਾਟੀਆਵਾਲ 'ਚ ਸਰਚ ਅਪ੍ਰੇਸ਼ਨ ਦੌਰਾਨ ਢਾਈ ਕਰੋੜ ਦੀ ਹੈਰੋਇਨ ਸਮੇਤ 4 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ। 4 Man Arrested With Heroin In Sultanpur Lodhi ਪੁਲਿਸ ਨੇ ਇਹਨਾਂ ਤਸਕਰਾਂ ਤੋਂ 520 ਗ੍ਰਾਮ ਹੈਰੋਇਨ ਅਤੇ 530 ਗ੍ਰਾਮ ਨਸ਼ੀਲੇ ਪਾਊਡਰ ਬਰਾਮਦ ਕੀਤੇ ਹਨ। ਉਧਰ ਫੜ੍ਹੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਢਾਈ ਕਰੋੜ ਦੱਸੀ ਜਾ ਰਹੀ ਹੈ। ਹੋਰ ਪੜ੍ਹੋ: ਸੀ.ਆਈ.ਏ. ਸਟਾਫ ਸਰਹਿੰਦ ਵੱਲੋ ਅੰਤਰਰਾਜੀ ਵਹੀਕਲ ਚੋਰ ਗਿਰੋਹ ਦਾ ਪਰਦਾਫਾਸ਼ ਪੁਲਿਸ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬੇਅੰਤ ਸਿੰਘ ਉਰਫ ਸਾਬੀ ਵਾਸੀ ਲਾਟੀਆਂਵਾਲ, ਕੁਲਜਿੰਦਰ ਸਿੰਘ ਉਰਫ ਕੋਲਾ ਵਾਸੀ ਲਾਟੀਆਂਵਾਲ, ਸਾਬੀ ਸਿੰਘ ਉਰਫ ਸਾਬੀ ਵਾਸੀ ਲਾਟੀਆਂਵਾਲ ਅਤੇ ਪਰਮਜੀਤ ਸਿੰਘ ਉਰਫ ਗੱਲਾ ਨਿਵਾਸੀ ਲਾਟੀਆਂਵਾਲ ਵਜੋਂ ਹੋਈ ਹੈ। 4 Man Arrested With Heroin In Sultanpur Lodhi ਉਧਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਪੁਲਸ ਵੱਲੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। -PTC News


Top News view more...

Latest News view more...