#LockDown: ਲੌਕਡਾਊਨ ਕਰਕੇ ਪੈਦਲ ਘਰ ਜਾ ਰਹੇ 8 ਲੋਕਾਂ ਨੂੰ ਵਾਹਨ ਨੇ ਮਾਰੀ ਟੱਕਰ,4 ਦੀ ਮੌਤ

4 people out of 8 die in an accident who were on a long march back home, amid coronavirus outbreak
#LockDown : ਲੌਕਡਾਊਨ ਕਰਕੇ ਪੈਦਲ ਘਰ ਜਾ ਰਹੇ 8 ਲੋਕਾਂ ਨੂੰ ਵਾਹਨ ਨੇ ਮਾਰੀ ਟੱਕਰ, 4 ਦੀ ਮੌਤ  

#LockDown: ਲੌਕਡਾਊਨ ਕਰਕੇ ਪੈਦਲ ਘਰ ਜਾ ਰਹੇ 8 ਲੋਕਾਂ ਨੂੰ ਵਾਹਨ ਨੇ ਮਾਰੀ ਟੱਕਰ,4 ਦੀ ਮੌਤ:ਹਰਿਆਣਾ : ਦਿੱਲੀ ਨਾਲ ਲਗਦੇ ਹਰਿਆਣਾ ਸੂਬੇ ਦੇ ਨੂੰਹ ਜ਼ਿਲ੍ਹੇ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ-ਵੇਅ ‘ਤੇ ਐਤਵਾਰ ਸਵੇਰੇ ਹੋਏ ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 4 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ।

ਮਿਲੀ ਜਾਣਕਾਰੀ ਅਨੁਸਾਰ ਕੇਐੱਮਪੀ ਐਕਸਪ੍ਰੈਸ-ਵੇਅ ‘ਤੇ ਐਤਵਾਰ ਸਵੇਰੇ ਇਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਸੜਕ ‘ਤੇ ਪੈਦਲ ਚੱਲ ਰਹੇ 8 ਲੋਕਾਂ ਨੂੰ ਕੁਚਲ ਦਿੱਤਾ ਹੈ ,ਜਿਨ੍ਹਾਂ ਵਿਚੋਂ 4 ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 4 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹਨ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ 21 ਦਿਨਾਂ ਦੇ ਲੌਕਡਾਊਨ ਤੋਂ ਬਾਅਦ ਹਜ਼ਾਰਾਂ ਮਜ਼ਦੂਰ ਆਪਣੇ ਘਰਾਂ ਲਈ ਪੈਦਲ ਹੀ ਨਿੱਕਲ ਰਹੇ ਹਨ। ਇਹ ਪਰਵਾਸੀ ਮਜ਼ਦੂਰ ਵੀ ਆਪਣੇ ਘਰਾਂ ਨੂੰ ਵਾਪਸ ਪੈਦਲ ਹੀ ਜਾ ਰਹੇ ਸਨ।
-PTCNews