ਕੈਨੇਡਾ : ਓਨਟਾਰੀਓ ‘ਚ ਫਿਰ ਹੋਈ ਦਿਨ ਦਿਹਾੜੇ ਗੋਲੀਬਾਰੀ, 4 ਲੋਕ ਜ਼ਖਮੀ 

4 people reportedly injured during daytime shooting in Ontario Canada

4 people reportedly injured during daytime shooting in Ontario Canada: ਕੈਨੇਡਾ : ਓਨਟਾਰੀਓ ‘ਚ ਫਿਰ ਹੋਈ ਦਿਨ ਦਿਹਾੜੇ ਗੋਲੀਬਾਰੀ, 4 ਲੋਕ ਜ਼ਖਮੀ

ਕੈਨੇਡਾ ਵਿੱਚ ਅਜੇ ਮਾਹੌਲ ਸ਼ਾਂਤਮਈ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ ਅਤੇ ਅਪਰਾਧਿਕ ਘਟਨਾਵਾਂ ‘ਚ ਦਿਨ ਬ ਦਿਨ ਹੁੰਦਾ ਵਾਧਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।

ਕੱਲ੍ਹ ਦੁਪਹਿਰ ਨੂੰ ਦਿਨ ਦਿਹਾੜੇ ਹੋਈ ਗੋਲੀਬਾਰੀ ‘ਚ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।ਇਹ ਘਟਨਾ ਕੱਲ੍ਹ ਦੁਪਹਿਰ ਨੂੰ ਨਾਗਾਰਾ ਅਤੇ ਚਰਚ ਸਟਰੀਟ ‘ਤੇ ਵਾਪਰੀ ਹੈ।

ਨਿਆਗਰਾ ਪੁਲਿਸ ਸੈਂਟ ਕੈਥਰੀਨਜ਼, ਓਨਟਾਰੀਓ ਵਿੱਚ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ।

ਆਨਲਾਈਨ ਰਿਪੋਰਟਾਂ ਅਨੁਸਾਰ ਗੋਲੀਬਾਰੀ ਵਿਚ ਚਾਰ ਲੋਕ ਜ਼ਖ਼ਮੀ ਹੋਏ ਹਨ। ਪੁਲਸ ਵੱਲੋਂ ਨਿਵਾਸੀਆਂ ਨੂੰ ਇਲਾਕੇ ਤੋਂ ਬਾਹਰ ਰਹਿਣ ਲਈ ਅਪੀਲ ਕੀਤੀ ਜਾ ਰਹੀ ਹੈ।

—PTC News