ਮੁੱਖ ਖਬਰਾਂ

ਸਕਿੰਟਾਂ 'ਚ ਢਹਿਢੇਰੀ ਹੋਈ 4 ਮੰਜ਼ਿਲਾ ਇਮਾਰਤ, ਦਹਿਲਿਆ ਪੂਰਾ ਹਿਮਾਚਲ ਪ੍ਰਦੇਸ਼

By Riya Bawa -- July 09, 2022 2:44 pm

ਚੋਪਾਲ/ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਤਬਾਹੀ ਮਚਾ ਰਿਹਾ ਹੈ। ਜ਼ਿਲ੍ਹਾ ਸ਼ਿਮਲਾ ਦੇ ਚੌਪਾਲ ਇਲਾਕੇ ਵਿੱਚ ਇਮਾਰਤ ਦੀ ਨੀਂਹ ਕੱਚੀ ਹੋਣ ਕਰਕੇ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਇਮਾਰਤ ਮਿੱਟੀ ਦੇ ਮਲਬੇ ਵਿੱਚ ਤਬਦੀਲ ਹੋ ਗਈ। ਜਾਣਕਾਰੀ ਅਨੁਸਾਰ ਬਰਸਾਤ ਕਾਰਨ ਇਮਾਰਤ ਦੀ ਨੀਂਹ ਕੱਚੀ ਹੋ ਗਈ ਸੀ। ਘਟਨਾ ਦੇ ਸਮੇਂ ਇਮਾਰਤ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ।

ਇਸ ਇਮਾਰਤ ਵਿੱਚ ਯੂਕੋ ਬੈਂਕ ਦੀ ਸ਼ਾਖਾ ਦੇ ਨਾਲ-ਨਾਲ ਕਈ ਹੋਰ ਰੈਸਟੋਰੈਂਟ ਅਤੇ ਢਾਬੇ ਵੀ ਚੱਲ ਰਹੇ ਸਨ।

ਵੇਖੋ ਤਸਵੀਰਾਂ

shilma

ਇਮਾਰਤ ਡਿੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਮਾਰਤ ਖਾਲੀ ਸੀ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।

 #HimachalPradesh #Chopal #Shimla  #accidentnews #latestnews  #building  #accidentnews

ਇਮਾਰਤ ਡਿੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਮਾਰਤ ਖਾਲੀ ਸੀ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।

-PTC News

  • Share