Thu, Apr 25, 2024
Whatsapp

ਸ੍ਰੀ ਮੁਕਤਸਰ ਸਾਹਿਬ : 17 ਸਾਲ ਦੇ ਨਾਬਾਲਗ ਲੜਕੇ ਚੌਥੀ ਜਮਾਤ ਦੀ ਬੱਚੀ ਨਾਲ ਕੀਤਾ ਜਬਰ ਜ਼ਨਾਹ

Written by  Joshi -- February 04th 2018 02:24 PM
ਸ੍ਰੀ ਮੁਕਤਸਰ ਸਾਹਿਬ : 17 ਸਾਲ ਦੇ ਨਾਬਾਲਗ ਲੜਕੇ ਚੌਥੀ ਜਮਾਤ ਦੀ ਬੱਚੀ ਨਾਲ ਕੀਤਾ ਜਬਰ ਜ਼ਨਾਹ

ਸ੍ਰੀ ਮੁਕਤਸਰ ਸਾਹਿਬ : 17 ਸਾਲ ਦੇ ਨਾਬਾਲਗ ਲੜਕੇ ਚੌਥੀ ਜਮਾਤ ਦੀ ਬੱਚੀ ਨਾਲ ਕੀਤਾ ਜਬਰ ਜ਼ਨਾਹ

4 YO raped by 17 YO neighbor in Muktsar Sahib Punjab: ਹਵਸ 'ਚ ਅੰਨ੍ਹੇ ਹੋਏ ਵਿਅਕਤੀਆਂ ਵੱਲੋਂ ਨਾਬਾਲਗ ਬੱਚੀਆਂ ਨੂੰ ਸ਼ਿਕਾਰ ਬਣਾਏ ਜਾਣ ਦੀਆਂ ਖਬਰਾਂ 'ਚ ਲਗਾਤਾਰ ਵਾਧਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਮਲੋਟ ਅਧੀਨ ਪੈਂਦੇ ਪਿੰਡ ਰਾਮਨਗਰ ਦਾ। ਇਥੇ 17 ਸਾਲਾ ਨਾਬਾਲਗ ਨੌਜਵਾਨ ਵੱਲੋਂ ਚੌਥੀ ਜਮਾਤ ਦੀ ਬੱਚੀ ਨੂੰ ਆੋਣੀ ਹਵਸ ਦਾ ਸ਼ਿਕਾਰ ਬਣਾ ਕੇ ਉਸ ਨਾਲ ਬਲਾਤਕਾਰ ਦੀ ਖਬਰ ਦਾ ਮਾਮਲਾ ਸਾਹਮਣੇ ਆਇਆ ਹੈ। 4 YO raped by 17 YO neighbor in Muktsar Sahib Punjabਪ੍ਰਾਪਤ ਜਾਣਕਾਰੀ ਮੁਤਾਬਕ, ਪੀੜਤ ਚੌਥੀ ਜਮਾਤ ਦੀ ਵਿਦਿਆਰਥਣ ਸੀ ਅਤੇ ਪਿੰਡ ਰਾਮਨਗਰ ਦੇ ਦਲਿਤ ਪਰਿਵਾਰ ਨਾਲ ਸੰਬੰਧਿਤ ਸੀ। ਸ਼ਨੀਵਾਰ ਨੂੰ ਸਕੂਲ ਤੋਂ ਆਉਂਦੇ ਸਮੇਂ ਗੁਆਂਢ 'ਚ ਰਹਿੰਦੇ ਇਕ ਨਾਬਾਲਗ 17 ਸਾਲ ਦੇ ਲੜਕੇ ਨੇ ਉਸ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸ ਦੇਈਏ ਕਿ ਉਸ ਸਮੇਂ ਘਰ 'ਚ ਲੜਕੀ ਦਾ ਕੋਈ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਸੀ। 4 YO raped by 17 YO neighbor in Muktsar Sahib Punjab: ਜਦੋਂ ਸ਼ਾਮ ਨੂੰ ਪੀੜਤ ਦੇ ਪਰਿਵਾਰ ਵਾਲੇ ਘਰ ਪਰਤੇ ਤਾਂ ਬੱਚੀ ਨੇ ਉਹਨਾਂ ਨੂੰ ਸਾਰੀ ਆਪਬੀਤੀ ਸੁਣਾਈ। ਦੋਸ਼ੀ ਦੀ ਪਹਿਚਾਣ ਸੋਹਣ ਸਿੰਘ ਵਜੋਂ ਹੋਈ ਹੈ, ਜੋ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੜਕਾ ਫਰਾਰ ਹੋ ਗਿਆ ਹੈ। ਬੱਚੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਮਲੋਟ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ 'ਚ ਥਾਣਾ ਸਦਰ ਦੇ ਮੁੱਖੀ ਨੇ ਕਿਹਾ ਹੈ ਕਿ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। —PTC News


Top News view more...

Latest News view more...