Sat, Apr 20, 2024
Whatsapp

400 ਸਾਲ ਪਹਿਲਾਂ ਅਜਿਹੀ ਸੀ ਸ੍ਰੀ ਹਰਿਮੰਦਰ ਸਾਹਿਬ ਦੀ ਦਿੱਖ, ਗਿੰਨੀਜ਼ ਬੁੱਕ 'ਚ ਦਰਜ ਹੋਇਆ ਨਾਮ

Written by  Jashan A -- February 04th 2020 03:53 PM -- Updated: February 04th 2020 03:58 PM
400 ਸਾਲ ਪਹਿਲਾਂ ਅਜਿਹੀ ਸੀ ਸ੍ਰੀ ਹਰਿਮੰਦਰ ਸਾਹਿਬ ਦੀ ਦਿੱਖ, ਗਿੰਨੀਜ਼ ਬੁੱਕ 'ਚ ਦਰਜ ਹੋਇਆ ਨਾਮ

400 ਸਾਲ ਪਹਿਲਾਂ ਅਜਿਹੀ ਸੀ ਸ੍ਰੀ ਹਰਿਮੰਦਰ ਸਾਹਿਬ ਦੀ ਦਿੱਖ, ਗਿੰਨੀਜ਼ ਬੁੱਕ 'ਚ ਦਰਜ ਹੋਇਆ ਨਾਮ

ਤਲਵੰਡੀ ਸਾਬੋ: ਕਹਿੰਦੇ ਨੇ ਜੋ ਮੇਹਨਤ ਦੇ ਰਸਤੇ 'ਤੇ ਚੱਲਦੇ ਨੇ ਉਹ ਇਕ ਨਾ ਇਕ ਦਿਨ ਮੰਜ਼ਿਲ ਤੱਕ ਜ਼ਰੂਰ ਪਹੁੰਚ ਜਾਂਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ, ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਛੋਟੀ ਉਮਰ ਦੇ ਨੌਜਵਾਨ ਨੇ ਜਿਸ ਦਾ ਨਾਮ ਹੈ ਅਕਾਸ਼। ਜਿਸ ਨੇ ਲੱਕੜ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ਦਾ 400 ਸਾਲਾ ਪੁਰਾਣਾ ਮਾਡਲ ਤਿਆਰ ਕਰ ਵੱਖਰੀ ਮਿਸ਼ਾਲ ਪੇਸ਼ ਕੀਤੀ ਹੈ। ਜਿਸ ਲਈ ਉਸ ਨੇ ਕਈ ਮਹੀਨੇ ਤੱਕ ਸਖ਼ਤ ਮੇਹਨਤ ਕੀਤੀ ਹੈ। 400 Year Old Model Sri Harmandir Sahibਅਕਾਸ਼ ਮਲਕਾਣਾ ਦੀ ਮਿਹਨਤ ਉਸ ਸਮੇ ਹੋਰ ਰੰਗ ਲਿਆਈ ਜਦੋਂ ਇਸ ਮਾਡਲ ਲਈ ਉਸ ਦਾ ਨਾਮ ਗਿੰਨੀਜ਼ ਬੁੱਕ ਆਫ ਰਿਕਾਰਡ 'ਚ ਦਰਜ ਹੋ ਗਿਆ। ਇਸ ਤੋਂ ਪਹਿਲਾਂ ਵੀ ਅਕਾਸ਼ ਨੇ ਪੈਨਸਿਲ ਦੇ ਸਿੱਕੇ 'ਤੇ ਤਿਆਰ ਕੀਤੀ ਰੇਲ ਗੱਡੀ ਦੇ ਮਾਡਲ ਕਰ ਆਪਣਾ ਨਾਮ ਲਿਮਕਾ ਬੁੱਕ ਆਫ ਰਿਕਾਡਸ 2019 'ਚ ਦਰਜ ਕਰਵਾ ਚੁੱਕਾ ਹੈ। ਹੋਰ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਨੂੰ ਐਵਾਰਡ ਦੇਣ ਵਾਲੀ ਸੰਸਥਾ ਬਾਰੇ ਹੈਰਾਨੀਜਨਕ ਖੁਲਾਸਾ,ਜਾਣੋਂ ਅਕਾਸ਼ ਦਾ ਕਹਿਣਾ ਹੈ ਕਿ ਉਸ ਨੇ ਸਿੱਖ ਕੌਮ ਦਾ ਇਤਿਹਾਸ ਸੁਣ ਕੇ ਉਸ ਦੇ ਮਾਨ 'ਚ ਆਇਆ ਸੀ ਸਿੱਖ ਕੌਮ ਲਈ ਕੁੱਝ ਕੀਤਾ ਜਾਵੇ, ਜਿਸ ਕਰਕੇ ਉਸ ਨੇ ਇਹ ਮਾਡਲ ਤਿਆਰ ਕੀਤਾ। 400 Year Old Model Sri Harmandir Sahibਉਧਰ ਅਕਾਸ਼ ਮਲਕਾਣਾ ਨੂੰ ਗਿਨੀਜ ਬੁੱਕ ਆਫ ਰਿਕਾਰਡ ਮਿਲਣ 'ਤੇ ਪ੍ਰੀਵਾਰ ਵਿੱਚ ਖੁਸ਼ੀ ਦਾ ਟਿਕਾਣਾ ਨਹੀ ਹੈ, ਅਕਾਸ਼ ਦੇ ਮਾਤਾ-ਪਿਤਾ ਅਤੇ ਪਿੰਡ ਵਾਸੀ ਉਸ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰ ਰਹੇ ਹਨ। -PTC News


Top News view more...

Latest News view more...