ਦੇਸ਼ 'ਚ ਕੋਰੋਨਾ ਨੇ ਲਈ 420 ਡਾਕਟਰਾਂ ਦੀ ਮੌਤ, ਰਾਜਧਾਨੀ ਦਿੱਲੀ ਸਭ ਤੋਂ ਅੱਗੇ

By Jagroop Kaur - May 22, 2021 8:05 pm

IMA ਨੇ ਸ਼ਨੀਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਦੇਸ਼ ਭਰ ’ਚ ਡਾਕਟਰ ਵੀ ਸ਼ਿਕਾਰ ਹੋ ਰਹੇ ਹਨ। ਐਸੋਸੀਏਸ਼ਨ ਮੁਤਾਬਕ ਕੋਵਿਡ-19 ਦੀ ਦੂਜੀ ਲਹਿਰ ਦੌਰਾਨ 420 ਡਾਕਟਰ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਇਨ੍ਹਾਂ ਮੌਤਾਂ ’ਚੋਂ 100 ਦੀ ਮੌਤ ਦਿੱਲੀ ਦੇ ਡਾਕਟਰਾਂ ਦੀ ਹੋਈ ਹੈ। ਉੱਥੇ ਹੀ ਲਿਸਟ ’ਚ ਦੂਜੇ ਨੰਬਰ ’ਤੇ ਬਿਹਾਰ ਹੈ, ਜਿੱਥੇ ਹੁਣ ਤੱਕ ਕੋਰੋਨਾ ਨਾਲ 96 ਡਾਕਟਰਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ।Watch Live Breaking News & Top Headlines on Disney+ Hotstar

REad more : PSPCL ਭਰਤੀ 2021: 2632 ਸਹਾਇਕ ਲਾਈਨਮੈਨ ਅਤੇ ਹੋਰ ਅਸਾਮੀਆਂ ਲਈ ਅਰਜ਼ੀ ਦਿਓ

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਲਿਸਟ ’ਚ 22 ਸੂਬਿਆਂ ਦੇ ਨਾਂ ਦਿੱਤੇ ਹਨ। ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਕਾਰਨ ਡਾਕਟਰਾਂ ਦੀ ਮੌਤ ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਚਿੰਤਾ ਪੈਦਾ ਕਰਨ ਵਾਲੀ ਤਸਵੀਰ ਹੈ।

Countries pledge assistance and aid as India breaks another global Covid-19  record and hospitals run out of oxygen - CNN

Raed more : ਸੰਸਥਾਨਾਂ ‘ਚ ਹੋਣ ਵਾਲੇ ਟੀਕਾਕਰਨ ਨੂੰ ਲੈਕੇ ਦਿੱਲੀ ਸਰਕਾਰ ਨੇ ਲਿਆ ਇਹ ਫ਼ੈਸਲਾ

ਕੋਰੋਨਾ ਕਾਰਨ ਦਿੱਲੀ ਵਿਚ ਜਿੱਥੇ 100 ਅਤੇ ਬਿਹਾਰ ’ਚ 96 ਡਾਕਟਰ ਹੁਣ ਤੱਕ ਆਪਣੀ ਜਾਨ ਗੁਆ ਚੁੱਕੇ ਹਨ, ਉੱਥੇ ਹੀ ਗੁਜਰਾਤ ਵਿਚ ਇਹ ਅੰਕੜਾ 31 ਹੈ। ਉੱਤਰ ਪ੍ਰਦੇਸ਼ ’ਚ ਮਹਾਮਾਰੀ ਦੀ ਵਜ੍ਹਾ ਕਰ ਕੇ ਹੁਣ ਤੱਕ 41 ਡਾਕਟਰਾਂ ਦੀ ਮੌਤ ਹੋਈ ਹੈ। ਦੱਸ ਦੇਈਏ ਕਿ ਕੋਰੋਨਾ ਦੀ ਪਹਿਲੀ ਲਹਿਰ ਨਾਲੋਂ ਦੂਜੀ ਲਹਿਰ ਬੇਹੱਦ ਭਿਆਨਕ ਹੈ।

कोरोना से अब तक देश के 420 डॉक्टरों की मौत, दिल्ली में 100 तो बिहार में 96  की गई जान- 420 doctors died due to corona, 100 in Delhi and 96 in Bihar  nodbk

ਜ਼ਿਕਰਯੋਗ ਹੈ ਕਿ ਭਾਰਤ ’ਚ ਕੋਰੋਨਾ ਵਾਇਰਸ ਦੇ ਇਕ ਦਿਨ ’ਚ 2.57 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਵਾਇਰਸ ਦੇ ਰੋਜ਼ਾਨਾ ਆਉਣ ਵਾਲੇ ਮਾਮਲੇ ਲਗਾਤਾਰ 6ਵੇਂ ਦਿਨ 3 ਲੱਖ ਤੋਂ ਹੇਠਾਂ ਰਹੇ। ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਵਾਇਰਸ ਦੇ ਨਵੇਂ ਮਾਮਲਿਆਂ ਦੇ ਨਾਲ ਹੀ ਦੇਸ਼ ’ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਵੱਧ ਕੇ 2,62,89,290 ਹੋ ਗਏ ਹਨ। ਮੰਤਰਾਲਾ ਵਲੋਂ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਮਾਰੀ ਨਾਲ 4,194 ਹੋਰ ਲੋਕਾਂ ਦੀ ਮੌਤ ਹੋਣ ਕਾਰਨ ਮਿ੍ਰਤਕਾਂ ਦੀ ਕੁੱਲ ਗਿਣਤੀ 2,95,525 ਹੋ ਗਈ ਹੈ।

adv-img
adv-img