45 ਦਿਨਾਂ 'ਚ ਲੁਧਿਆਣਾ ਨਗਰ ਨਿਗਮ ਚੋਣ ਦਾ ਨੋਟੀਫਿਕੇਸ਼ਨ ਹੋਵੇ ਜਾਰੀ -ਹਾਈਕੋਰਟ
45 ਦਿਨਾਂ 'ਚ ਲੁਧਿਆਣਾ ਨਗਰ ਨਿਗਮ ਚੋਣ ਦਾ ਨੋਟੀਫਿਕੇਸ਼ਨ ਹੋਵੇ ਜਾਰੀ -ਹਾਈਕੋਰਟ:ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਲੁਧਿਆਣਾ ਨਗਰ ਨਿਗਮ ਦੀ ਚੋਣ ਸਬੰਧੀ ਨੋਟੀਫਿਕੇਸਨ 45 ਦਿਨਾਂ ਦੇ ਅੰਦਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ।ਲੁਧਿਆਣਾ ਵਾਸੀ ਮਨਜੀਤ ਕੌਰ ਵੱਲੋਂ ਹਾਈਕੋਰਟ ਵਿੱਚ ਪਟੀਸਨ ਦਾਇਰ ਕਰਕੇ ਮੰਗ ਕੀਤੀ ਗਈ ਸੀ ਕਿ ਲੁਧਿਆਣਾ ਨਗਰ ਨਿਗਮ ਤੇ ਬਾਕੀ ਕਮੇਟੀਆਂ ਦੀਆਂ ਚੋਣਾਂ ਇਕੱਠੀਆਂ ਕਰਵਾਈਆਂ ਜਾਣ ਜਿਸਦੇ ਜਵਾਬ ਵਿੱਚ ਸਰਕਾਰ ਦਾ ਤਰਕ ਸੀ ਕਿ ਹਾਲੇ ਲੁਧਿਆਣਾ ਦੀ ਵਾਰਡਬੰਦੀ ਦਾ ਕੰਮ ਚੱਲ ਰਿਹਾ ਹੈ ਜਿਸਨੂੰ ਮੁਕੰਮਲ ਹੋਣ ਵਿੱਚ 2 ਮਹੀਨੇ ਲੱਗਣਗੇ।ਹਾਈਕੋਰਟ ਨੇ ਸੁਣਵਾਈ ਤੋਂ ਬਾਅਦ ਆਦੇਸ ਦਿੱਤੇ ਨੇ ਕਿ ਸਰਕਾਰ 45 ਦਿਨਾਂ ਦੇ ਅੰਦਰ ਲੁਧਿਆਣਾ ਦੀ ਵਾਰਡਬੰਦੀ ਦਾ ਕੰਮ ਮੁਕੰਮਲ ਕਰਕੇ ਨੋਟੀਫਿਕੇਸਨ ਜਾਰੀ ਕਰੇ।ਮਾਮਲੇ ਤੇ ਅਗਲੀ ਸੁਣਵਾਈ 26 ਫਰਵਰੀ ਨੂੰ ਹੋਏਗੀ । -PTCNews