ਦੁੱਖਦ ਖ਼ਬਰ : ਗਰਮੀ ਤੋਂ ਰਾਹਤ ਲਈ ਟੋਬੇ ‘ਚ ਨਹਾਉਂਦੇ ਬੱਚਿਆਂ ਦੀ ਗਈ ਜਾਨ, 2 ਬੱਚੇ ਅਜੇ ਵੀ ਲਾਪਤਾ

ਗਰਮੀ ਦੇ ਮੌਸਮ ‘ਚ ਕੁਝ ਰਾਹਤ ਪਾਉਣ ਗਏ ਬੱਚਿਆਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਉਹਨਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਵੇਗਾ। ਮੰਦਭਾਗੀ ਖਬਰ ਸਾਹਮਣੇ ਆਈ ਹੈ ਲੁਧਿਆਣਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਮਾਨ ਗੜ੍ਹ ਤੋਂ ਜਿਥੇ ਟੋਭੇ ‘ਚ ਨਹਾਉਂਦੇ ਪੰਜ ਬੱਚਿਆਂ ਦੇ ਡੁੱਬਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਟੋਭੇ ਵਿਚ ਡੁੱਬੇ ਪੰਜ ਬੱਚਿਆਂ ਵਿਚੋਂ ਤਿੰਨ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਦੋ ਬੱਚਿਆਂ ਦੀ ਭਾਲ ਜਾਰੀ ਹੈ। 

Read More : ਕੁੜੀ ਨੇ ਕੋਰੋਨਾ ਪੀੜਤ ਪਿਤਾ ਲਈ ਮੰਗੀ ਮਦਦ ਤਾਂ ਗੁਆਂਢੀ ਨੇ ਰੱਖੀ ਸ਼ਰਮਨਾਕ ਮੰਗ

ਹਾਦਸੇ ਤੋਂ ਬਾਅਦ ਮੌਜੂਦ ਸਤਾਹਨਕ ਲੋਕਾਂ ਨੇ ਦੱਸਿਆ ਕਿ ਪਿੰਡ ਮਾਨਗੜ੍ਹ ਦੇ ਟੋਭੇ ਵਿਚ ਨਹਾਉਂਦੇ ਹੋਏ ਇਹ ਬੱਚੇ ਡੁੱਬ ਗਏ ਜਦਕਿ ਇਸ ਦੌਰਾਨ ਇਕ ਹੋਰ ਬੱਚਾ ਉਨ੍ਹਾਂ ਨੂੰ ਬਚਾਉਂਦੇ ਹੋਏ ਟੋਭੇ ਵਿਚ ਡੁੱਬ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।ਜਿਥੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਥੇ ਹੀ ਮਾਹੌਲ ਦੇਖਣ ਵਾਲੇ ਲੋਕਾਂ ਦੀਆਂ ਅੱਖਾਂ ਵੀ ਗਮਗੀਨ ਸਨ।Bodies of five brothers, aged 1-5 years, found floating in well in MP  village: Police | Hindustan Times
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਥਾਣਾ ਕੂਮਕਲਾਂ ਦੀ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਬੱਚਿਨ ਦੀ ਭਾਲ ਜਾਰੀ ਕਰ ਦਿੱਤੀ। ਪੁਲਿਸ ਮੁਤਾਬਿਕ 5 ਬੱਚਿਆਂ ’ਚੋਂ ਤਿੰਨ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਗੋਤਾਖੋਰਾਂ ਦੀ ਮਦਦ ਨਾਲ ਦੋ ਬੱਚਿਆਂ ਦੀ ਭਾਲ ਜਾਰੀ ਹੈ।

Click here to follow PTC News on Twitter