Thu, Apr 25, 2024
Whatsapp

ਆਕਸੀਜਨ ਦੀ ਘਾਟ ਪੈ ਰਹੀ ਜ਼ਿੰਦਗੀਆਂ 'ਤੇ ਭਾਰੀ, ਗਈਆਂ 5 ਕੋਰੋਨਾ ਮਰੀਜ਼ਾਂ ਦੀਆਂ ਜਾਨਾਂ

Written by  Jagroop Kaur -- April 26th 2021 06:10 PM -- Updated: April 26th 2021 06:11 PM
ਆਕਸੀਜਨ ਦੀ ਘਾਟ ਪੈ ਰਹੀ ਜ਼ਿੰਦਗੀਆਂ 'ਤੇ ਭਾਰੀ, ਗਈਆਂ 5 ਕੋਰੋਨਾ ਮਰੀਜ਼ਾਂ ਦੀਆਂ ਜਾਨਾਂ

ਆਕਸੀਜਨ ਦੀ ਘਾਟ ਪੈ ਰਹੀ ਜ਼ਿੰਦਗੀਆਂ 'ਤੇ ਭਾਰੀ, ਗਈਆਂ 5 ਕੋਰੋਨਾ ਮਰੀਜ਼ਾਂ ਦੀਆਂ ਜਾਨਾਂ

ਇਹਨੀਂ ਦਿਨੀਂ ਹਰ ਪਾਸੇ ਕੋਰੋਨਾ ਨਾਲ ਜੰਗ ਲੜੀ ਜਾ ਰਹੀ ਹੈ , ਇਸ ਨਾਲ ਲੜਾਈ ਲਈ ਸਾਹਾਂ ਦੀ ਘਾਟ ਤਾਂ ਹੋ ਈ ਰਹੀ ਹੈ ਪਰ ਇਸ ਤਕਨੀਕੀ ਯੁਗ ਦੀ ਇਕ ਉਪਕਰਨਾਂ ਦੀ ਘਾਟ ਹਰਿਆਣਾ ਦੇ ਹਿਸਾਰ 'ਚ ਇਕ ਨਿੱਜੀ ਹਸਪਤਾਲ 'ਚ 5 ਕੋਰੋਨਾ ਰੋਗੀਆਂ ਦੀ ਸੋਮਵਾਰ ਨੂੰ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕਾਂ ਦੇ ਸੰਬੰਧੀ ਹਸਪਤਾਲ 'ਚ ਮੈਡੀਕਲ ਆਕਸੀਜਨ ਦੀ ਘਾਟ ਨੂੰ ਉਨ੍ਹਾਂ ਦੀ ਮੌਤ ਦਾ ਕਾਰਨ ਦੱਸ ਕੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ। 551 oxygen generation plants to be set up through PM CARES: PMO | Hindustan  Times ਪੁਲਿਸ ਨੇ ਕਿਹਾ ਕਿ ਉਹ ਆਕਸੀਜਨ ਦੀ ਘਾਟ ਦੇ ਦੋਸ਼ਾਂ ਦੀ ਜਾਂਚ ਕਰੇਗੀ। ਹਸਪਤਾਲ ਪ੍ਰਸ਼ਾਸਨ ਵਲੋਂ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਹਸਪਤਾਲ 'ਚ ਜਾਨ ਗੁਆਉਣ ਵਾਲੇ ਤਿੰਨ ਰੋਗੀ ਹਿਸਾਰ ਦੇ ਵਾਸੀ ਸਨ, ਜਦੋਂ ਕਿ ਇਕ ਵਿਅਕਤੀ ਦਿੱਲੀ ਤੋਂ ਅਤੇ ਇਕ ਵਿਅਕਤੀ ਪੰਜਾਬ ਨਾਲ ਸੰਬੰਧ ਰੱਖਦਾ ਸੀ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੋਵਿਡ-19 ਨਾਲ ਮੌਤ ਦੇ ਸੰਬੰਧ 'ਚ ਸਰਕਾਰ ਵਲੋਂ ਜਾਰੀ ਨਿਯਮਾਂ ਦਾ ਪਾਲਣ ਕਰਦੇ ਹੋਏ ਇੱਥੇ ਅਗਰੋਹਾ ਮੈਡੀਕਲ ਕਾਲਜ ਭੇਜਿਆ ਹੈ।The oxygen chain: Why India is falling short of the life-saving gas | India  News,The Indian Expressਇਸ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਹਸਪਤਾਲ ਦੇ ਅੰਦਰ ਅਤੇ ਨੇੜੇ-ਤੇੜੇ ਪੁਲਸ ਤਾਇਨਾਤ ਹੈ। ਅਰਬਨ ਅਸਟੇਟ ਪੁਲਸ ਥਾਣੇ ਦੇ ਇੰਚਾਰਜ ਨੇ ਕਿਹਾ ਕਿ ਉਹ ਮ੍ਰਿਤਕਾਂ ਦੇ ਪਰਿਵਾਰ ਦੇ ਮੈਂਬਰਾਂ ਵਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾ ਨੂੰ ਕਿਸੇ ਮ੍ਰਿਤਕ ਦੇ ਪਰਿਵਾਰ ਦੇ ਮੈਂਬਰ ਵਲੋਂ ਹਸਪਤਾਲ ਦੀ ਲਾਪਰਵਾਹੀ ਦੇ ਸੰਬੰਧ 'ਚ ਰਸਮੀ ਰੂਪ ਨਾਲ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਿਸਾਰ ਦੇ ਮੁੱਖ ਮੈਡੀਕਲ ਅਧਿਕਾਰੀ ਪੂਰੇ ਮਾਮਲੇ ਦੀ ਜਾਂਚ ਕਰਨਗੇ। ਜ਼ਰੂਰਤ ਪਈ ਤਾਂ ਸੀ.ਐੱਮ.ਓ. ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਪੁਲਸ ਕਾਰਵਾਈ ਕੀਤੀ ਜਾਵੇਗੀ।


Top News view more...

Latest News view more...