ਅਮਰੀਕਾ ‘ਚ ਅਗਲੇ ਸਾਲ ਫ਼ਰਵਰੀ ਮਹੀਨੇ ਕੋਰੋਨਾ ਕਾਰਨ 5 ਲੱਖ ਲੋਕਾਂ ਦੀ ਹੋ ਸਕਦੀ ਹੈ ਮੌਤ – ਮਾਹਰ

5 lakh people may die due to COVID-19 in US
ਅਮਰੀਕਾ 'ਚ ਅਗਲੇ ਸਾਲ ਫ਼ਰਵਰੀ ਮਹੀਨੇ ਕੋਰੋਨਾ ਕਾਰਨ 5 ਲੱਖ ਲੋਕਾਂ ਦੀ ਹੋ ਸਕਦੀ ਹੈ ਮੌਤ- ਮਾਹਰ
America Cornavirus Death cases –ਅਮਰੀਕਾ ‘ਚ ਅਗਲੇ ਸਾਲ ਫ਼ਰਵਰੀ ਮਹੀਨੇ ਕੋਰੋਨਾ ਕਾਰਨ 5 ਲੱਖ ਲੋਕਾਂ ਦੀ ਹੋ ਸਕਦੀ ਹੈ ਮੌਤ-ਮਾਹਰ : ਕੋਰੋਨਾ ਮਹਾਮਾਰੀ ਦੇ ਚਲਦੇ ਸਮੂਹ ਸੰਸਾਰ ਨੂੰ ਭਿਆਨਕ ਸਮੇਂ ‘ਚੋਂ ਨਿਕਲਣਾ ਪਿਆ ਹੈ , ਅਜੇ ਵੀ ਸਥਿੱਤੀ ‘ਚ ਕੁਝ ਬਦਲਾਵ ਆਉਂਦਾ ਨਜ਼ਰ ਨਹੀਂ ਆ ਰਿਹਾ , ਅਜਿਹੇ ‘ਚ ਮਹਾਮਾਰੀ ਦੀ ਸਭ ਤੋਂ ਵੱਧ ਮਾਰ ਝੇਲ ਰਹੇ ਦੇਸ਼ ਅਮਰੀਕਾ ‘ਚ ਅਗਲੇ ਸਾਲ ਫ਼ਰਵਰੀ ਮਹੀਨੇ ‘ਚ ਅੱਧਾ ਮਿਲੀਅਨ (5ਲੱਖ) ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ । ਅਮਰੀਕਾ ਨਾਲ ਸੰਬੰਧਿਤ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਮਰੀਕਾ ‘ਚ ਅਗਲੇ ਸਾਲ ਦੇ ਦੂਸਰੇ ਮਹੀਨੇ ‘ਚ ਕੋਰੋਨਾ ਕਾਰਨ ਮੌਤਾਂ ਦਾ ਅੰਕੜਾ 5 ਲੱਖ ਤੱਕ ਪੁੱਜ ਸਕਦਾ ਹੈ ।
 5 lakh people may die due to COVID-19 in US
ਅਮਰੀਕਾ ‘ਚ ਅਗਲੇ ਸਾਲ ਫ਼ਰਵਰੀ ਮਹੀਨੇ ਕੋਰੋਨਾ ਕਾਰਨ 5 ਲੱਖ ਲੋਕਾਂ ਦੀ ਹੋ ਸਕਦੀ ਹੈ ਮੌਤ- ਮਾਹਰ
ਵਾਸ਼ਿੰਗਟਨ ਸਥਿੱਤ Institute for Health Metrics and Evaluation ਦੇ ਵਿਗਿਆਨੀਆਂ ਨੇ ਮਾਡਲਿੰਗ ਅਧਿਐਨ ਦੇ ਆਧਾਰ ‘ਤੇ ਕਿਹਾ ਹੈ ਕਿ ਕਿਉਂਕਿ ਕੋਰੋਨਾ ਦਾ ਅਜੇ ਤੱਕ ਕੋਈ ਪੁਖ਼ਤਾ ਅਤੇ ਪ੍ਰਭਾਵਿਤ ਇਲਾਜ ਨਹੀਂ ਮਿਲਿਆ ਹੈ ਅਤੇ ਨਾ ਹੀ ਇਸਦੀ ਵੈਕਸੀਨ ਅਜੇ ਇਜਾਤ ਹੋਈ ਹੈ , ਇਸ ਲਈ ਸਰਦੀਆਂ ‘ਚ ਕੋਰੋਨਾ ਹੋਰ ਵੀ ਵਧੇਰੇ ਖ਼ਤਰਨਾਕ ਹੋ ਸਕਦਾ ਹੈ । ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਦੇ ਜਲਦ ਖ਼ਤਮ ਹੋਣ ਦੇ ਅਸਾਰ ਨਹੀਂ ਹਨ, ਇਸ ਲਈ ਇਹ ਆਉਣ ਵਾਲੇ ਦਿਨਾਂ ‘ਚ ਹੋਰ ਤਬਾਹੀ ਮਚਾ ਸਕਦਾ ਹੈ ।
 5 lakh people may die due to COVID-19 in US
ਅਮਰੀਕਾ ‘ਚ ਅਗਲੇ ਸਾਲ ਫ਼ਰਵਰੀ ਮਹੀਨੇ ਕੋਰੋਨਾ ਕਾਰਨ 5 ਲੱਖ ਲੋਕਾਂ ਦੀ ਹੋ ਸਕਦੀ ਹੈ ਮੌਤ- ਮਾਹਰ
Institute for Health Metrics and Evaluation (IHME) ਦੇ ਡਾਇਰੈਕਟਰ Christopher J. L. Murray ਨੇ ਕਿਹਾ ਹੈ ,” ਸਰਦੀਆਂ ‘ਚ ਕੋਰੋਨਾ ਦੇ ਮਾਮਲਿਆਂ ਦੇ ਵਧਣ ਦੀ ਆਸ਼ੰਕਾ ਹੈ , ਲਾਗ ਦੀ ਮੌਜੂਦਾ ਰਫ਼ਤਾਰ ਅਤੇ ਮੌਤਾਂ ਦੇ ਅੰਕੜੇ ਸਪਸ਼ਟ ਕਰਦੇ ਹਨ ਕਿ ਇਹ ਕਹਿਰ ਇੰਨੀ ਜਲਦੀ ਖਤਮ ਹੋਣ ਵਾਲਾ ਨਹੀਂ ਹੈ , ਲੱਗਦਾ ਨਹੀਂ ਹੈ ਕਿ ਕੋਰੋਨਾ ਤੋਂ ਜਲਦ ਛੁਟਕਾਰਾ ਮਿਲੇਗਾ।
 5 lakh people may die due to COVID-19 in US
ਅਮਰੀਕਾ ‘ਚ ਅਗਲੇ ਸਾਲ ਫ਼ਰਵਰੀ ਮਹੀਨੇ ਕੋਰੋਨਾ ਕਾਰਨ 5 ਲੱਖ ਲੋਕਾਂ ਦੀ ਹੋ ਸਕਦੀ ਹੈ ਮੌਤ- ਮਾਹਰ
ਖੋਜਕਰਤਾਵਾਂ ਨੇ ਕਿਹਾ ਹੈ ਕਿ ਜੇਕਰ ਅਮਰੀਕਾ ‘ਚ ਲੋਕ ਮਾਸਕ ਨਹੀਂ ਪਹਿਨਦੇ ਅਤੇ ਸਾਵਧਾਨੀਆਂ ਨਹੀਂ ਵਰਤਦੇ ਤਾਂ ਮੌਤਾਂ ਦਾ ਅੰਕੜਾ ਵਧੇਗਾ । ਦੱਸ ਦੇਈਏ ਕਿ ਅਮਰੀਕਾ , ਰੂਸ ਅਤੇ ਯੂਰਪ ਇਸ ਵੇਲੇ ਕੋਰੋਨਾ ਦੀ ਦੂਸਰੀ ਲਹਿਰ ਦੀ ਲਪੇਟ ‘ਚ ਆਏ ਹੋਏ ਹਨ । ਯੂਰਪ ਦੇ ਲੋਕਾਂ ‘ਚ ਵੀ ਇਸਨੂੰ ਲੈ ਕੇ ਚਿੰਤਾ ਝਲਕ ਰਹੀ ਹੈ , ਜਦਕਿ ਅਮਰੀਕਾ ‘ਚ 24 ਘੰਟਿਆਂ ‘ਚ 80 ਹਜ਼ਾਰ ਤੋਂ ਵੀ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ।