ਮਾਹਿਲਪੁਰ -ਹੁਸ਼ਿਆਰਪੁਰ ਰੋਡ ‘ਤੇ ਦਰਦਨਾਕ ਹਾਦਸੇ ‘ਚ ਇੱਕ ਪਰਿਵਾਰ ਦੇ 5 ਮੈਂਬਰਾਂ ਦੀ ਹੋਈ ਮੌਤ  

5 members of the same family killed in road accident on Mahilpur-Hoshiarpur road
ਮਾਹਿਲਪੁਰ -ਹੁਸ਼ਿਆਰਪੁਰ ਰੋਡ 'ਤੇਦਰਦਨਾਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਹੋਈ ਮੌਤ  

ਮਾਹਿਲਪੁਰ : ਅੱਜ ਦੁਪਹਿਰ ਬਾਅਦ ਮਾਹਿਲਪੁਰ -ਹੁਸ਼ਿਆਰਪੁਰ ਰੋਡ ‘ਤੇ ਪਿੰਡ ਜੈਤਪੁਰ ਦੇ ਅੱਡੇ ‘ਤੇ ਇੱਕ ਦਰਦਨਾਕ ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ  ਵਿਚ ਪਤੀ, ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ , ਜੋ ਸਾਰੇ ਹੀ ਪੰਜ ਸਾਲ ਤੋਂ ਛੋਟੇ ਸਨ। ਮ੍ਰਿਤਕ ਪਰਿਵਾਰ ਲਾਗਲੇ ਪਿੰਡ ਨੰਗਲ ਚੋਰਾਂ ਦਾ ਸੀ।

ਕੀ ਨੱਕ ‘ਚ ਨਿੰਬੂ ਦੇ ਰਸ ਦੀਆਂ 2 ਬੂੰਦਾਂ ਪਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ ?  ਜਾਣੋਂ ਇਸ ਦਾਅਵੇ ਦੀ ਸੱਚਾਈ

5 members of the same family killed in road accident on Mahilpur-Hoshiarpur road
ਮਾਹਿਲਪੁਰ -ਹੁਸ਼ਿਆਰਪੁਰ ਰੋਡ ‘ਤੇਦਰਦਨਾਕ ਹਾਦਸੇ ‘ਚ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਅੱਡਾ ਜੈਤਪੁਰ ਦੇ ਅੱਡੇ ‘ਤੇ ਮੋਟਰਸਾਈਕਲ ਅਤੇ ਕਾਰ ਦੀ ਟੱਕਰ ‘ਚ ਇੱਕੋ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਰਾਜੇਸ਼ ਕੁਮਾਰ ਪੁੱਤਰ ਹਰੀ ਸਿੰਘ ਵਾਸੀ ਨੰਗਲ ਚੋਰਾਂ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਪਿੰਡ ਬਾੜੀਆਂ ਕਲਾਂ ਗਿਆ ਹੋਇਆ ਸੀ ਅਤੇ ਵਾਪਿਸ ਆਪਣੇ ਪਿੰਡ ਨੂੰ ਆ ਰਿਹਾ ਸੀ।

ਮਾਹਿਲਪੁਰ -ਹੁਸ਼ਿਆਰਪੁਰ ਰੋਡ ‘ਤੇਦਰਦਨਾਕ ਹਾਦਸੇ ‘ਚ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ

ਉਨ੍ਹਾਂ ਦੱਸਿਆ ਕਿ ਜਦੋਂ ਉਹ ਪਿੰਡ ਜੈਤਪੁਰ ਦੇ ਬੱਸ ਅੱਡੇ ‘ਤੇ ਪਹੁੰਚਿਆਂ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨਾਲ ਟਕਰਾ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰ ਸਾਈਕਲ ਉੱਪਰ ਬੈਠਾ ਸਾਰਾ ਪਰਿਵਾਰ ਹੇਠਾਂ ਡਿੱਗ ਪਿਆ ,ਜਿਸ ਕਾਰਨ ਪਤੀ -ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ,ਜਦਕਿ ਉਨ੍ਹਾਂ ਦੀਆਂ ਤਿੰਨ ਬੇਟੀਆਂ ਅਨਿੰਨਿਆ 04, ਇਸ਼ਕਾ 03 ਅਤੇ ਰਿਸ਼ੂ 01 ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ।5 members of the same family killed in road accident on Mahilpur-Hoshiarpur roadਇਸ ਦੌਰਾਨ ਟੱਕਰ ਹੋਣ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਇੱਕ ਦਰਖ਼ਤ ਵਿਚ ਜਾ ਵੱਜੀ ,ਜਿਸ ਕਾਰਨ ਕਾਰ ਸਵਾਰ ਦੋਨੋਂ ਵਿਅਕਤੀ ਵੀ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਹਾਲਤ ਨੂੰ ਦੇਖ਼ਦੇ ਹੋਏ ਉਨ੍ਹਾਂ ਨੂੰ ਤੁੰਰਤ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ,ਜਿੱਥੇ ਉਨ੍ਹਾਂ ਦੋਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਥਾਣਾ ਚੱਬੇਵਾਲ ਅਤੇ ਮਾਹਿਲਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews