Advertisment

5 Minutes 'ਚ 5 Top News: ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ

author-image
Shanker Badra
New Update
5 Minutes 'ਚ 5 Top News: ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ
Advertisment
5 Minutes 'ਚ 5 Top News: ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ:ਨਵੀਂ ਦਿੱਲੀ : ਜਦੋਂ ਵੀ ਅਸੀਂ ਡਿਜੀਟਲ ਪਲੇਟਫਾਰਮਸ ਜਿਵੇਂ ਕਿ ਫੇਸਬੁੱਕ, ਗੂਗਲ ਦੇਖਦੇ ਹਾਂ ਤਾਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਪਰ ਇਨ੍ਹਾਂ ਚੋਂ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਹੁੰਦੀਆਂ ਹਨ ,ਜੋ ਬਹੁਤ ਹੀ ਮਹੱਤਵਪੂਰਨ ਹੁੰਦੀਆਂ ਹਨ। ਅਜਿਹੀਆਂ ਹੀ ਕੁੱਝ ਖ਼ਬਰਾਂ ਸਾਨੂੰ ਇਸ ਹਫ਼ਤੇ ਦੇਖਣ ਨੂੰ ਮਿਲੀਆਂ ਹਨ,ਜੋ ਇਸ ਹਫ਼ਤੇ ਵਿੱਚ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਬਣੀਆਂ ਹੋਈਆਂ ਹਨ,ਜਿਨ੍ਹਾਂ ‘ਚ ਪੈਟਰੋਲ ਅਤੇ ਡੀਜ਼ਲ , ਬਠਿੰਡਾ ਥਰਮਲ ਪਲਾਂਟ , ਬਾਬਾ ਰਾਮਦੇਵ ਦੀ ਕੋਰੋਨਾ ਦਵਾਈ ਸਮੇਤ ਹੋਰ ਵੀ ਕਈ ਖ਼ਬਰਾਂ ਅਜਿਹੀਆਂ ਹਨ ,ਜਿਨ੍ਹਾਂ ‘ਤੇ ਇੱਕ ਝਾਤ ਮਾਰਦੇ ਹਨ। publive-image
Advertisment
ਪੈਟਰੋਲ ਤੋਂ ਵੀ ਮਹਿੰਗਾ ਹੋਇਆ ਡੀਜ਼ਲ, ਪੜ੍ਹੋ ਪੂਰੀ ਖ਼ਬਰ ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਪਹਿਲਾਂ ਕੋਰੋਨਾ ਮਹਾਂਮਾਰੀ ਤੇ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੇ ਲੋਕਾਂ ਦਾ ਧੂਆਂ ਕੱਢ ਕੇ ਰੱਖ ਦਿੱਤਾ ਹੈ। ਜਿਸ ਕਾਰਨ ਆਮ ਲੋਕਾਂ ਦੀ ਜੇਬ 'ਤੇ ਭਾਰੀ ਬੋਝ ਪਿਆ ਹੈ।  ਪਿਛਲੇ 21-22 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਥੇ ਇੱਕ ਗੱਲ ਹੈਰਾਨ ਕਰਨ ਵਾਲੀ ਹੈ ਕਿ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਪੈਟਰੋਲ ਨਾਲੋਂ ਡੀਜ਼ਲ ਮਹਿੰਗਾ ਹੋਇਆ ਹੈ। ਇਸ ਗਾਹਕਾਂ ਲਈ ਹੁਣ ਦਿੱਲੀ 'ਚ ਪੈਟਰੋਲ ਤੋਂ ਮਹਿੰਗਾ ਡੀਜ਼ਲ ਹੋ ਗਿਆ ਹੈ। 5 Minutes -5 Top News this week । Punjab Latest News । Punjab News 5 Minutes 'ਚ 5 Top News: ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ ਪੰਜਾਬ ਸਰਕਾਰ ਵੱਲੋਂ ਰੈਸਟੋਰੈਂਟ, ਹੋਟਲ ਅਤੇ ਵਿਆਹ ਸਮਾਗਮਾਂ ਲਈ ਨਵੀਆਂ ਗਾਈਡਲਾਈਨਸ ਪੰਜਾਬ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲੌਕਡਾਉਨ ਲਗਾਇਆ ਗਿਆ ਸੀ ਪਰ ਹੁਣ ਲੌਕਡਾਉਨ ਵਿਚ ਬੁਹਤ ਸਾਰੀਆ ਸ਼ਰਤਾਂ ਦੇ ਨਾਲ ਲੋਕਾਂ ਨੂੰ ਢਿੱਲ ਦੇਣੀ ਸ਼ੁਰੂ ਕੀਤੀ ਸੀ। ਪੰਜਾਬ ਸਰਕਾਰ ਨੇ ਰੈਸਟੋਰੈਂਟ , ਹੋਟਲ ਅਤੇ ਵਿਆਹ ਸਮਾਗਮਾਂ ਲਈ ਨਵੀਆਂ ਗਾਈਡਲਾਈਨਸ ਜਾਰੀ ਕੀਤੀਆ ਹਨ। ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਪੰਜਾਬ ਵਿੱਚ ਹੋਟਲ ਤੇ ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਹੈ। ਇਸ ਦੌਰਾਨ ਲੋਕ ਹੋਟਲ ਤੇ ਰੈਸਟੋਰੈਂਟ 'ਚ ਹੁਣ ਪਾਰਟੀ ਵੀ ਬੁੱਕ ਕਰਵਾ ਸਕਦੇ ਹਨ। ਜੇਕਰ ਇਸ ਨਾਲ ਸਬੰਧਿਤ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਲਿੰਕ 'ਤੇ ਕਲਿਕ ਕਰਕੇ ਪੜ ਸਕਦੇ ਹੋ।
Advertisment
5 Minutes -5 Top News this week । Punjab Latest News । Punjab News 5 Minutes 'ਚ 5 Top News : ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਪੁੱਡਾ ਨੂੰ ਵੇਚਣ ਦਿੱਤੀ ਪ੍ਰਵਾਨਗੀ ਪੰਜਾਬ ਮੰਤਰੀ ਮੰਡਲ ਵੱਲੋਂ ਬਠਿੰਡਾ ਦੇ ਬੰਦ ਪਏ ਗੁਰੂ ਨਾਨਕ ਦੇਵ ਥਰਮਲ ਪਾਵਰ ਪਲਾਂਟ ਦੀ 1764 ਏਕੜ ਜ਼ਮੀਨ ਦੇ ਪੁਨਰ ਵਿਕਾਸ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪੰਜਾਬ ਕੈਬਨਿਟ ਦੇ ਇਸ ਫੈਸਲੇ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (ਪੀ.ਐਸ.ਪੀ.ਸੀ.ਐਲ) ਦੀ ਇਹ ਜ਼ਮੀਨ 80:20 ਆਮਦਨ ਹਿੱਸੇਦਾਰੀ ਯੋਜਨਾ ਤਹਿਤ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਨੂੰ ਸੌਂਪ ਦਿੱਤੀ ਜਾਵੇਗੀ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕੈਬਨਿਟ ਵੱਲੋਂ ਪੁੱਡਾ ਨੂੰ ਇਸ ਥਾਂ ਨੂੰ ਵਿਕਸਤ ਕਰਨ ਅਤੇ ਵੇਚੇ ਜਾਣ ਲਈ ਸੂਬੇ ਦੀ ਗਾਰੰਟੀ ਨਾਲ 100 ਕਰੋੜ ਰੁਪਏ ਤੱਕ ਦਾ ਕਰਜ਼ਾ ਚੁੱਕਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ। 5 Minutes -5 Top News this week । Punjab Latest News । Punjab News 5 Minutes 'ਚ 5 Top News : ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ
Advertisment
ਬਾਬਾ ਰਾਮਦੇਵ ਨੇ ਲਾਂਚ ਕੀਤੀ ਕੋਰੋਨਾ ਦੀ ਦਵਾਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਪਰ ਅਜੇ ਤੱਕ ਇਸ ਨੂੰ ਖ਼ਤਮ ਕਰਨ ਲਈ ਕੋਈ ਦਵਾਈ ਨਹੀਂ ਬਣਾਈ ਗਈ ਹੈ। ਬਾਬਾ ਰਾਮਦੇਵ ਦੀ ਪਤੰਜਲੀ ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸਦੀ ਦਵਾਈ ਤਿਆਰ ਕੀਤੀ ਹੈ। ਉਨ੍ਹਾਂ ਨੇ ਕੋਰੋਨਿਲ ਨਾਮ ਦੀ ਦਵਾਈ ਲਾਂਚ ਕੀਤੀ ਹੈ। ਬਾਬਾ ਰਾਮਦੇਵ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਮਰੀਜ਼ਾਂ ਵਿੱਚ ਇਸ ਦਵਾਈ ਦਾ ਕਲੀਨਿਕਲ ਟਰਾਇਲ ਹੋਇਆ, ਉਨ੍ਹਾਂ ਵਿੱਚੋਂ 69 ਪ੍ਰਤੀਸ਼ਤ ਮਰੀਜ਼ ਸਿਰਫ 3 ਦਿਨਾਂ ਵਿੱਚ ਪਾਜ਼ੀਟਿਵ ਤੋਂ ਨੈਗਟਿਵ ਅਤੇ 100 ਪ੍ਰਤੀਸ਼ਤ ਮਰੀਜ਼ ਸੱਤ ਦਿਨਾਂ ਵਿੱਚ ਕੋਰੋਨਾ ਤੋਂ ਮੁਕਤ ਹੋਏ ਹਨ। ਉਨ੍ਹਾਂ ਦੱਸਿਆ ਕਿ ਦਵਾਈ ਦਾ ਪ੍ਰਯੋਗ 280 ਲੋਕਾਂ 'ਤੇ ਕੀਤਾ ਗਿਆ ਸੀ। ਹਾਲਾਂਕਿ ਬਾਅਦ ਵਿੱਚ ਬਾਬਾ ਰਾਮਦੇਵ ਖ਼ਿਲਾਫ਼ ਕੇਸ ਵੀ ਦਾਇਰ ਕੀਤੇ ਗਏ ਹਨ। 5 Minutes -5 Top News this week । Punjab Latest News । Punjab News 5 Minutes 'ਚ 5 Top News : ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ ਡੋਨਾਲਡ ਟਰੰਪ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ ਕੋਰੋਨਾ ਸੰਕਟ ਕਾਰਨ ਅਮਰੀਕਾ 'ਚ ਵਧੀ ਬੇਰੁਜ਼ਗਾਰੀ ਦਰ ਦੇ ਚੱਲਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਵੱਡਾ ਝਟਕਾ ਦਿੰਦੇ ਹੋਏ ਐੱਚ1-ਬੀ ਵੀਜ਼ਾ 'ਤੇ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਪ੍ਰਸ਼ਾਸਨ ਅਨੁਸਾਰ ਇਸ ਸਾਲ ਦੇ ਅਖੀਰ ਤੱਕ 31 ਦਸੰਬਰ 2020 ਤੱਕ ਇਸ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਗਿਆ ਹੈ।ਅਮਰੀਕੀ ਪ੍ਰਸ਼ਾਸਨ ਦੇ ਇਸ ਵੱਡੇ ਫ਼ੈਸਲੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਭਾਰਤ ਹੋਵੇਗਾ। ਭਾਰਤੀ ਪੇਸ਼ੇਵਰਾਂ ਨੂੰ ਹੁਣ ਸਟੈਂਪਿੰਗ ਤੋਂ ਪਹਿਲਾਂ ਘੱਟੋ-ਘੱਟ ਸਾਲ ਦੇ ਅਖੀਰ ਤਕ ਇੰਤਜ਼ਾਰ ਕਰਨਾ ਪਵੇਗਾ। ਇਸ ਤੋਂ ਇਲਾਵਾ ਵੀਜ਼ਾ ਰੀਨਿਊ ਕਰਵਾਉਣ ਵਾਲਿਆਂ ਨੂੰ ਹੁਣ ਸਾਲ ਭਰ ਦਾ ਇੰਤਜ਼ਾਰ ਕਰਨਾ ਪਵੇਗਾ। 5 Minutes -5 Top News this week । Punjab Latest News । Punjab News 5 Minutes 'ਚ 5 Top News : ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ -PTCNews-
punjabi-latest-news 5-top-news
Advertisment

Stay updated with the latest news headlines.

Follow us:
Advertisment