Thu, Apr 25, 2024
Whatsapp

ਪੰਜ ਕੈਬਨਿਟ ਮੰਤਰੀਆਂ ਵੱਲੋਂ 5 ਮਹੀਨੇ ਦਾ ਰਿਪੋਰਟ ਕਾਰਡ ਪੇਸ਼

Written by  Ravinder Singh -- August 16th 2022 01:52 PM -- Updated: August 16th 2022 02:57 PM
ਪੰਜ ਕੈਬਨਿਟ ਮੰਤਰੀਆਂ ਵੱਲੋਂ 5 ਮਹੀਨੇ ਦਾ ਰਿਪੋਰਟ ਕਾਰਡ ਪੇਸ਼

ਪੰਜ ਕੈਬਨਿਟ ਮੰਤਰੀਆਂ ਵੱਲੋਂ 5 ਮਹੀਨੇ ਦਾ ਰਿਪੋਰਟ ਕਾਰਡ ਪੇਸ਼

ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 5 ਮਹੀਨੇ ਪੂਰਾ ਹੋਣ ਮਗਰੋਂ ਪੰਜਾਬ ਦੇ 5 ਮੰਤਰੀਆਂ ਵੱਲੋਂ ਮਾਨ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਪ੍ਰੈਸ ਕਾਨਫਰੰਸ ਕਰ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੇਂਡੂ ਵਿਕਾਸ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਕੂਲੀ ਸਿੱਖਿਆ, ਮਾਈਨਿੰਗ ਅਤੇ ਭੂ-ਵਿਗਿਆਨ ਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ, ਬਿਜਲੀ ਤੇ ਲੋਕ ਨਿਰਮਾਣ (ਬੀ ਐਂਡ ਆਰ) ਮੰਤਰੀ ਹਰਭਜਨ ਸਿੰਘ ਈਟੀਓ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਪਣੇ-ਆਪਣੇ ਮਹਿਕਮਿਆਂ ਦੇ ਰਿਪੋਰਟ ਕਾਰਡ ਪੇਸ਼ ਕੀਤੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਬਣਨ ਤੋਂ ਬਾਅਦ 6349 ਕਰੋੜ ਦੇ ਕਰਜ਼ੇ ਵਾਪਸ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪੰਜ ਮਹੀਨਿਆਂ ਵਿੱਚ ਸਰਕਾਰ ਨੇ 10729 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜੀਐਸਟੀ ਕੁਲੈਕਸ਼ਨ ਵਿੱਚ 24.15 ਫ਼ੀਸਦੀ ਦਾ ਵਾਧਾ ਹੋਇਆ ਹੈ। ਸਰਕਾਰ ਦਾ ਟੀਚਾ 27 ਫ਼ੀਸਦੀ ਸੀ ਪਰ ਅਜੇ ਪੰਜਾਬ ਵਿੱਚ ਤਿਉਹਾਰਾਂ ਦਾ ਸੀਜ਼ਨ ਆਉਣਾ ਹੈ ਜਿਸ ਕਰ ਕੇ ਇਹ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਐਕਸਾਈਜ਼ ਰਾਹੀਂ ਅਸੀਂ 56 ਫ਼ੀਸਦੀ ਟੀਚਾ ਰੱਖਿਆ ਸੀ ਤੇ ਹੁਣ ਤੱਕ 43 ਫ਼ੀਸਦੀ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ। ਪੰਜਾਬ ਵਿੱਚੋਂ ਸ਼ਰਾਬ ਮਾਫੀਆ ਸਮਾਪਤ ਕੀਤਾ ਗਿਆ ਹੈ। ਕੇਂਦਰ ਸਰਕਾਰ ਤੋਂ 703 ਕਰੋੜ ਰੁਪਏ ਮਿਲੇ ਹਨ। ਸਹਿਕਾਰਤਾ ਵਿਭਾਗ ਵੱਲੋਂ ਨਾਬਾਰਡ ਨੂੰ ਲੈਣ-ਦੇਣ ਕਰਨ ਲਈ 525 ਕਰੋੜ ਰੁਪਏ ਦਿੱਤੇ ਗਏ। ਉਨ੍ਹਾਂ ਦੇ ਮੁਲਾਜ਼ਮਾਂ ਨੂੰ 188 ਕਰੋੜ ਦੀ ਰਾਹਤ ਦਿੱਤੀ ਗਈ ਹੈ। ਇਸ ਤੋਂ ਇਲਾਵਾ 200 ਕਰੋੜ ਗੰਨੇ ਦੀ ਅਦਾਇਗੀ ਕੀਤੀ ਗਈ। ਪਨਸਪ ਲਈ 100 ਕਰੋੜ ਦਿੱਤੇ ਗਏ। ਕਿਸਾਨਾਂ ਦੀ ਬਿਹਤਰੀ ਲਈ 66.56 ਰੁਪਏ ਦਿੱਤੇ ਗਏ। ਪੰਜ ਕੈਬਨਿਟ ਮੰਤਰੀਆਂ ਵੱਲੋਂ 5 ਮਹੀਨੇ ਦਾ ਰਿਪੋਰਟ ਕਾਰਡ ਪੇਸ਼-6349 ਕਰੋੜ ਰੁਪਏ ਦਾ ਕਰਜ਼ਾ ਮੋੜਿਆ - 10729 ਕਰੋੜ ਰੁਪਏ ਕਰਜ਼ਾ ਚੁੱਕਿਆ -ਕੇਂਦਰ ਸਰਕਾਰ ਤੋਂ ਸੈਂਟਰ ਸਪਾਂਸਰਿਡ ਸਕੀਮ ਤਹਿਤ 703 ਕਰੋੜ ਰੁਪਏ ਮਿਲੇ -200 ਕਰੋੜ ਦੀ ਕਿਸਾਨਾਂ ਨੂੰ ਕੀਤੀ ਅਦਾਇਗੀ -ਜੀਐਸਟੀ ਦੀ ਕੁਲੈਕਸ਼ਨ ਵਿੱਚ 21.5 ਫ਼ੀਸਦੀ ਵਾਧੇ ਦਾ ਦਾਅਵਾ -ਅਪ੍ਰੈਲ ਤੋਂ ਜੁਲਾਈ ਤੱਕ 7243 ਕਰੋੜ ਰੁਪਏ ਜੀਐਸਟੀ ਇਕੱਤਰ ਕੀਤਾ -ਐਕਸਾਈਜ਼ ਵਿਭਾਗ ਨੇ ਬਜਟ ਐਸਟੀਮੇਟ 'ਚ 56 ਫ਼ੀਸਦੀ ਦਾ ਵਾਧਾ ਰੱਖਿਆ ਸੀ -ਹੁਣ ਤੱਕ 43 ਫ਼ੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ -939 ਕਰੋੜ ਰੁਪਏ ਇਕੱਤਰ ਕੀਤੇ ਗਏ ਪੰਜ ਕੈਬਨਿਟ ਮੰਤਰੀਆਂ ਵੱਲੋਂ 5 ਮਹੀਨੇ ਦਾ ਰਿਪੋਰਟ ਕਾਰਡ ਪੇਸ਼ -ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਉਸਾਰਨ ਦੀ ਤਜਵੀਜ਼ ਰੱਖੀ -ਮੈਡੀਕਲ ਮੋਹਾਲੀ 'ਚ ਪਹਿਲੇ ਸਾਲ ਲਈ ਦਾਖ਼ਲੇ ਸ਼ੁਰੂ -75 ਦੀ ਬਜਾਏ 100 ਮੁਹੱਲਾ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ -ਕਪੂਰਥਲਾ, ਹੁਸ਼ਿਆਰਪੁਰ ਤੇ ਸੰਗਰੂਰ 'ਚ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ -ਮਲੇਰਕੋਟਲਾ 'ਚ ਕੇਂਦਰ ਨਾਲ ਮਿਲ ਕੇ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ -5 ਸਾਲਾਂ 'ਚ ਹਰ ਜ਼ਿਲ੍ਹੇ ਵਿਚ ਇਕ ਮੈਡੀਕਲ ਕਾਲਜ ਹੋਵੇਗਾ ਪੰਜ ਕੈਬਨਿਟ ਮੰਤਰੀਆਂ ਵੱਲੋਂ 5 ਮਹੀਨੇ ਦਾ ਰਿਪੋਰਟ ਕਾਰਡ ਪੇਸ਼-ਮਾਈਨਿੰਗ ਮਾਫੀਆ ਪਹਿਲਾਂ ਬਹੁਤ ਭਾਰੂ ਸੀ। -ਕਰੱਸ਼ਰ ਨੀਤੀ ਪਹਿਲੀ ਵਾਰ ਲਾਗੂ ਹੋਈ -328 FIR ਦਰਜ ਕੀਤੀਆਂ ਗਈਆਂ ਹਨ -ਜਲਦੀ ਹੀ 89 ਕਰੱਸ਼ਰ ਸੀਲ ਕੀਤੇ ਜਾਣਗੇ -ਪੰਜਾਬ ਵਿੱਚ 19000 ਦੇ ਕਰੀਬ ਸਕੂਲ ਹਨ -ਅਧਿਆਪਕ ਵਿਭਾਗ ਹੁਣ ਧਰਨਾ ਵਿਭਾਗ ਨਹੀਂ ਬਣੇਗਾ। -ਸਿੱਖਿਆ ਦਾ ਪੱਧਰ ਉੱਚ ਚੁੱਕਿਆ ਜਾਵੇਗਾ -ਵੱਡੇ ਪੱਧਰ ਉਤੇ ਅਧਿਆਪਕਾਂ ਦੀ ਭਰਤੀ ਹੋਵੇਗੀ -ਅਧਿਆਪਕ ਸਿਖਲਾਈ ਲੈਣ ਲਈ ਵਿਦੇਸ਼ ਜਾਣਗੇ ਪੰਜ ਕੈਬਨਿਟ ਮੰਤਰੀਆਂ ਵੱਲੋਂ 5 ਮਹੀਨੇ ਦਾ ਰਿਪੋਰਟ ਕਾਰਡ ਪੇਸ਼-5000 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦਾ ਟੀਚਾ ਮਿੱਥਿਆ ਸੀ -ਅਸੀਂ ਟੀਚੇ ਤੋਂ ਵੱਧ 9053 ਏਕੜ ਤੋਂ ਕਬਜ਼ੇ ਛੁਡਵਾ ਚੁੱਕੇ ਝੋਨੇ ਦੀ ਸਿੱਧੀ ਬਿਜਾਈ ਦੋ ਲੱਖ ਏਕੜ 'ਚ ਹੋਈ। ਕਿਸਾਨ ਅੰਦੋਲਨ ਚ ਮਰਨ ਵਾਲੇ ਕਿਸਾਨਾਂ ਨੂੰ ਪੰਜ ਪੰਜ ਲੱਖ ਰੁਪਏ ਮੁਆਵਜੇ ਵਜੋਂ ਦਿੱਤੇ ਪ੍ਰਾਈਵੇਟ ਖੰਡ ਮਿੱਲਾਂ ਦਾ ਆਡਿਟ ਕਰਵਾਉਣ ਦ‍ਾ ਫ਼ੈਸਲਾ ਕੀਤਾ ਜਲਦ ਹੀ ਪਸ਼ੂ ਮੰਡੀਆਂ ਦ‍ਾ ਨਵੀਨੀਕਰਨ ਕਰਾਂਗੇ। ਅਗਲੇ ਹਫ਼ਤੇ ਤੱਕ NRI ਪਾਲਸੀ ਬਣ ਜਾਵੇਗੀ। ਚੀਮਾ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਹੁੰਗਾਰਾ ਮਿਲਿਆ ਹੈ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ   -PTC News ਇਹ ਵੀ ਪੜ੍ਹੋ : ਵੰਡ ਸਮੇਂ ਮਾਰੇ ਗਏ ਲੋਕਾਂ ਲਈ ਭਾਰਤ ਤੇ ਪਾਕਿਸਤਾਨ ਪਾਰਲੀਮੈਂਟ 'ਚ ਲਿਆਉਣ ਸ਼ੋਕ ਮਤੇ : ਜਥੇਦਾਰ ਹਰਪ੍ਰੀਤ ਸਿੰਘ


Top News view more...

Latest News view more...