Fri, Apr 26, 2024
Whatsapp

ਕੋਰੋਨਾ ਵਾਇਰਸ ਦੇ ਨਵੇਂ ਪ੍ਰਕੋਪ 'ਚ ਆਉਣ ਵਾਲੇ ਮਰੀਜ਼ਾਂ ਦੀ ਵਧੀ ਸੰਖਿਆ

Written by  Jagroop Kaur -- December 31st 2020 06:01 PM -- Updated: December 31st 2020 06:02 PM
ਕੋਰੋਨਾ ਵਾਇਰਸ ਦੇ ਨਵੇਂ ਪ੍ਰਕੋਪ 'ਚ ਆਉਣ ਵਾਲੇ ਮਰੀਜ਼ਾਂ ਦੀ ਵਧੀ ਸੰਖਿਆ

ਕੋਰੋਨਾ ਵਾਇਰਸ ਦੇ ਨਵੇਂ ਪ੍ਰਕੋਪ 'ਚ ਆਉਣ ਵਾਲੇ ਮਰੀਜ਼ਾਂ ਦੀ ਵਧੀ ਸੰਖਿਆ

ਬਿ੍ਰਟੇਨ ਤੋਂ ਹਾਲ ਹੀ ’ਚ ਦਿੱਲੀ ਤੋਂ ਪਰਤੇ 4 ਲੋਕਾਂ ਦੇ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ (ਸਟ੍ਰੇਨ) ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਹ ਜਾਣਕਾਰੀ ਦਿੱਲੀ ਦੇ ਸਿਹਤ ਮੰਤਰੀ ਸੱਤਿਯੇਂਦਰ ਜੈਨ ਨੇ ਵੀਰਵਾਰ ਯਾਨੀ ਕਿ ਅੱਜ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਨ ਨੇ ਕਿਹਾ ਕਿ ਬਿ੍ਰਟੇਨ ਤੋਂ ਦਿੱਲੀ ਆਏ ਕੁੱਲ 38 ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਇਹਨਾਂ ਮਰੀਜ਼ਾਂ ਨੂੰ ਹਸਪਤਾਲ ’ਚ ਵੱਖਰੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 4 ਅਜਿਹੇ ਮਰੀਜ਼ ਹਨ, ਜਿਨ੍ਹਾਂ ਦੇ ਬਿ੍ਰਟੇਨ ’ਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ ਸਟ੍ਰੇਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾ ਕੇ ਉਨ੍ਹਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਵਿਚ ਵਾਇਰਸ ਨਹੀਂ ਮਿਲਿਆ ਹੈ। ਇਸ ਤਰ੍ਹਾਂ ਦਿੱਲੀ ਵਿਚ ਵਾਇਰਸ ਦੇ ਨਵੇਂ ਪ੍ਰਕਾਰ ਤੋਂ ਪੀੜਤ ਇਹ ਚਾਰ ਮਰੀਜ਼ ਹਨ। ਹੋਰ ਪੜ੍ਹੋ : ਯੂਕੇ ‘ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਭਾਰਤ ‘ਚ ਦਿੱਤੀ ਦਸਤਕ, 6 ਮਰੀਜ਼ ਆਏ ਸਾਹਮਣੇ ਕੋਰੋਨਾ ਦੇ ਇਸ ਪ੍ਰਭਾਵ ਨਾਲ ਉਡਾਣਾਂ ’ਤੇ ਰੋਕ ਲੱਗ ਚੁੱਕੀ ਹੈ, ਜੋ ਪਹਿਲਾਂ ਗਏ ਸਨ, ਉਨ੍ਹਾਂ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਦਿੱਲੀ ’ਚ ਕੋਵਿਡ-19 ਦੇ 677 ਨਵੇਂ ਕੇਸ ਸਾਹਮਣੇ ਆਏ, ਜਦਕਿ 21 ਹੋਰ ਮਰੀਜ਼ਾਂ ਦੀ ਮੌਤ ਹੋਈ। ਉੱਥੇ ਹੀ ਦਿੱਲੀ ’ਚ ਲਾਗ ਦਰ ਡਿੱਗ ਕੇ ਮਹਿਜ 0.8 ਫ਼ੀਸਦੀ ਰਹਿ ਗਈ ਹੈ। ਜੈਨ ਨੇ ਅੱਗੇ ਕਿਹਾ ਕਿ ਲਾਗ ਦੀ ਦਰ 7 ਨਵੰਬਰ ਦੇ 15.26 ਫ਼ੀਸਦੀ ਤੋਂ ਡਿੱਗ ਕੇ 0.8 ਫ਼ੀਸਦੀ ਆ ਗਈ ਹੈ।Coronavirus India Highlights: 23,950 Fresh COVID-19 Cases In India ਕਰੀਬ 85 ਫ਼ੀਸਦੀ ਬਿਸਤਰੇ ਖਾਲੀ ਹਨ, ਸਥਿਤੀ ’ਚ ਬਹੁਤ ਸੁਧਾਰ ਆਇਆ ਹੈ। ਇਸ ਲਈ ਐੱਲ. ਐੱਨ. ਜੇ. ਪੀ. ਅਤੇ ਜੀ. ਟੀ. ਬੀ. ਹਸਪਤਾਲ ਨੂੰ ਆਂਸ਼ਿਕ ਰੂਪ ਨਾਲ ਕੋਵਿਡ-19 ਮਰੀਜ਼ਾਂ ਲਈ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਛੇਤੀ ਹੀ ਇਨ੍ਹਾਂ ਵਿਚ ਓ. ਪੀ. ਡੀ. ਸਮੇਤ ਬਾਕੀ ਸੇਵਾਵਾਂ ਕ੍ਰਮਵਾਰ ਤਰੀਕੇ ਨਾਲ ਸ਼ੁਰੂ ਹੋਣਗੀਆਂ।


Top News view more...

Latest News view more...