ਔਰਤਾਂ ਵੱਲੋਂ ਹੀ ਨਹੀਂ ਕੀਤਾ ਗਿਆ ਇੱਕ ਗਰਭਵਤੀ ਮਹਿਲਾ ‘ਤੇ ਰਹਿਮ, ਢਿੱਡ ‘ਚ ਮਾਰੀਆਂ ਲੱਤਾਂ, ਕੀਤਾ ਅਜਿਹਾ ਮਾੜਾ ਸਲੂਕ!!

5-women-pregnant-woman-child-death-amritsar

ਪੀੜਤ ਔਰਤ ਦੀ ਕੁੱਖ ‘ਚ ਚਾਰ ਮਹੀਨੇ ਦਾ ਪਲ ਰਿਹਾ ਸੀ ਗਰਭ

ਔਰਤਾਂ ਵੱਲੋਂ ਹੀ ਨਹੀਂ ਕੀਤਾ ਗਿਆ ਇੱਕ ਗਰਭਵਤੀ ਮਹਿਲਾ ‘ਤੇ ਰਹਿਮ, ਢਿੱਡ ‘ਚ ਮਾਰੀਆਂ ਲੱਤਾਂ, ਕੀਤਾ ਅਜਿਹਾ ਮਾੜਾ ਸਲੂਕ!!

ਅੰਮ੍ਰਿਤਸਰ: ਅੰਮ੍ਰਿਤਸਰ ‘ਚ ਪੰਜ ਔਰਤਾਂ ਵਲੋਂ ਇੱਕ ਗਰਭਵਤੀ ਔਰਤ ਦੀ ਮਾਰ ਕੁਟਾਈ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੂੰ ਇਨ੍ਹੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਕਿ ਉਸ ਦਾ ਗਰਭਪਾਤ ਹੋ ਗਿਆ। ਜਦੋ ਸਥਾਨਕ ਪੁਲਿਸ ਨੂੰ ਇਸ ਘਟਨਾ ਦਾ ਪਤਾ ਚੱਲਿਆ ਤਾਂ ਪੁਲਿਸ ਨੇ ਕੇਸ ਦਰਜ ਕਰ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।

ਸੂਤਰਾਂ ਅਨੁਸਾਰ ਪੀੜਤਾ ਨੇ ਦੱਸਿਆ ਕਿ ਉਸ ਨੇ ਆਪਣੀ ਸਹੇਲੀ ਨੂੰ ਉਸ ਦੇ ਪਤੀ ਦੇ ਗ਼ੈਰਕਾਨੂੰਨੀ ਸਬੰਧਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਸੀ।ਜਿਸ ਦੌਰਾਨ ਉਸ ਦੇ ਪਤੀ ਦੀ ਪ੍ਰੇਮਿਕਾ ਨੇ ਚਾਰ ਹੋਰ ਔਰਤਾਂ ਦੇ ਨਾਲ ਮਿਲ ਕੇ ਉਸ ਉੱਤੇ ਹਮਲਾ ਕਰ ਦਿੱਤਾ। ਇਸ ਘਟਨਾ ਦੇ ਬਾਅਦ ਚਾਰ ਮਹੀਨੇ ਦੀ ਗਰਭਵਤੀ ਪੀੜਤ ਦੇ ਢਿੱਡ ਵਿੱਚ ਦਰਦ ਹੋਇਆ।

ਹੋਰ ਪੜ੍ਹੋ:ਲੁਧਿਆਣਾ ‘ਚ ਐੱਨ.ਆਰ.ਆਈ. ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ,ਜੇਬ ‘ਚੋਂ ਮਿਲਿਆ ਸੁਸਾਇਡ ਨੋਟ

ਜਿਸ ਦੌਰਾਨ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤਾਂ ਉੱਥੇ ਡਾਕਟਰ ਨੇ ਪੇਟ ਵਿੱਚ ਪਲ ਰਹੇ ਬੱਚੇ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ। ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਆਰੋਪੀਆਂ ਦੀ ਤਲਾਸ਼ ਜਾਰੀ ਹੈ, ਜਲਦੀ ਹੀ ਇਹਨਾਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

—PTC News