ਮੁੱਖ ਖਬਰਾਂ

ਲੁਧਿਆਣਾ 'ਚ 5 ਨੌਜਵਾਨਾਂ ਨੇ ਇੱਕ ਨਵ ਵਿਆਹੁਤਾ ਲੜਕੀ ਨਾਲ ਕੀਤਾ ਸਮੂਹਿਕ ਜਬਰ ਜਨਾਹ

By Shanker Badra -- December 19, 2020 5:12 pm -- Updated:Feb 15, 2021

ਲੁਧਿਆਣਾ 'ਚ 5 ਨੌਜਵਾਨਾਂ ਨੇ ਇੱਕ ਨਵ ਵਿਆਹੁਤਾ ਲੜਕੀ ਨਾਲ ਕੀਤਾ ਸਮੂਹਿਕ ਜਬਰ ਜਨਾਹ:ਲੁਧਿਆਣਾ : ਮੁੱਲਾਂਪੁਰ ਦਾਖਾ ਦੇ ਪਿੰਡ ਮੰਡਿਆਣੀ ਕਲਾਂ 'ਚ ਪੰਜ ਨੌਜਵਾਨਾਂ ਵੱਲੋਂ ਇੱਕ ਨਵ -ਵਿਆਹੁਤਾ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

5 youths gang rape with newly married girl in Ludhiana ਲੁਧਿਆਣਾ 'ਚ 5 ਨੌਜਵਾਨਾਂ ਨੇ ਇੱਕ ਨਵ ਵਿਆਹੁਤਾ ਲੜਕੀ ਨਾਲ ਕੀਤਾ ਸਮੂਹਿਕ ਜਬਰ ਜਨਾਹ

ਜਾਣਕਾਰੀ ਅਨੁਸਾਰ ਪੀੜਤ ਲੜਕੀ ਲੁਧਿਆਣਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ ਅਤੇ ਵਿਆਹ ਸ਼ਾਦੀਆਂ 'ਚ ਮਹਿੰਦੀ ਲਗਾਉਣ ਦਾ ਕੰਮ ਕਰਦੀ ਹੈ। ਉਕਤ ਦੋਸ਼ੀਆਂ ਨੇ ਉਸ ਨੂੰ ਵਿਆਹ 'ਚ ਮਹਿੰਦੀ ਲਗਾਉਣ ਦਾ ਕਹਿ ਕੇ ਐਮ.ਬੀ.ਡੀ. ਮਾਲ ਨੇੜੇ ਬੁਲਾਇਆ ।

5 youths gang rape with newly married girl in Ludhiana ਲੁਧਿਆਣਾ 'ਚ 5 ਨੌਜਵਾਨਾਂ ਨੇ ਇੱਕ ਨਵ ਵਿਆਹੁਤਾ ਲੜਕੀ ਨਾਲ ਕੀਤਾ ਸਮੂਹਿਕ ਜਬਰ ਜਨਾਹ

ਜਦੋਂ ਪੀੜਤ ਲੜਕੀ ਓਥੇ ਪਹੁੰਚੀ ਤਾਂ ਦੋਸ਼ੀ ਉਸ ਨੂੰ ਪਿੰਡ ਮੰਡਿਆਣੀ ਸਥਿਤ ਇਕ ਕੋਠੀ ਵਿਚ ਲੈ ਗਏ ਅਤੇ ਉੱਥੇ ਪੰਜ ਨੌਜਵਾਨਾਂ ਨੇ ਉਸ ਨਾਲ ਜਬਰ ਜਨਾਹ ਕੀਤਾ।  ਇਸ ਮਗਰੋਂ ਦੋਸ਼ੀ ਲੜਕੀ ਨੂੰ ਲੁਧਿਆਣਾ ਦੇ ਗ੍ਰੈਂਡ ਵਾਕ ਮਾਲ ਦੇ ਬਾਹਰ ਸੁੱਟ ਕੇ ਫ਼ਰਾਰ ਹੋ ਗਏ।

5 youths gang rape with newly married girl in Ludhiana ਲੁਧਿਆਣਾ 'ਚ 5 ਨੌਜਵਾਨਾਂ ਨੇ ਇੱਕ ਨਵ ਵਿਆਹੁਤਾ ਲੜਕੀ ਨਾਲ ਕੀਤਾ ਸਮੂਹਿਕ ਜਬਰ ਜਨਾਹ

ਇਸ ਮੌਕੇ ਥਾਣਾ ਦਾਖਾ ਦੇ ਡੀ.ਐਸ.ਪੀ ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਪੀੜਤ ਲੜਕੀ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ ਹੈ ਤੇ ਜਲਦੀ ਹੀ ਲੜਕੀ ਨਾਲ ਗੈਂਗਰੇਪ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਾਵੇਗਾ।
-PTCNews